Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 06, 2026

    7:27:47 PM

  • punjab bjp appointments

    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ...

  • big incident in punjab

    ਪੰਜਾਬ 'ਚ ਵੱਡੀ ਵਾਰਦਾਤ! ਵਾਲੀਬਾਲ ਖੇਡ ਕੇ ਪਰਤ...

  • big stir in punjab politics bibi jagir kaur hints at returning to akali dal

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬੀਬੀ ਜਗੀਰ ਕੌਰ...

  • ludhiana businessman news

    ਵੱਡੀ ਖ਼ਬਰ: ਲੁਧਿਆਣਾ ਦੇ ਕੱਪੜਾ ਵਪਾਰੀ ਦੀ ਗੋਲ਼ੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੈਪਟਨ ਬੋਲੇ, ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਅਟਲ, ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ

PUNJAB News Punjabi(ਪੰਜਾਬ)

ਕੈਪਟਨ ਬੋਲੇ, ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਅਟਲ, ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ

  • Edited By Shivani Attri,
  • Updated: 20 Oct, 2021 11:49 PM
Jalandhar
captain amarinder singh punjab congress
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਖ਼ਿਲਾਫ਼ ਖੁੱਲ੍ਹ ਕੇ ਬਗਾਵਤ ਸਾਹਮਣੇ ਆਈ ਹੈ। ਇਕ ਨਿੱਜ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਹਰ ਮੁੱਦੇ ’ਤੇ ਚਰਚਾ ਕੀਤੀ। ਪਾਰਟੀ ਬਣਾਉਣ ਦੇ ਕੀਤੇ ਗਏ ਐਲਾਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਦੇ ਵੀ ਘਰ ਨਹੀਂ ਬੈਠਾਂਗਾ। ਮੈਂ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਚੁੱਕਿਆ ਹਾਂ ਅਤੇ ਵੱਖਰੀ ਪਾਰਟੀ ਬਣਾਵਾਂਗਾ। ਪੰਜਾਬ ਮੇਰਾ ਸੂਬਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਆਪਣੇ ਸਮੇਂ ਆਪਣੀ ਸਮਝ ਦੇ ਨਾਲ ਸਰਕਾਰ ਬਣਾਈ ਸੀ ਅਤੇ ਹੁਣ ਦਿੱਲੀ ਤੋਂ ਸਾਰੇ ਫ਼ੈਸਲੇ ਹੁੰਦੇ ਹਨ। ਮੈਂ ਚੰਗੀ ਪਾਰੀ ਖੇਡੀ ਹੈ ਅਤੇ ਮੈਨੂੰ ਪਾਰਟੀ ਛੱਡਣ ਦਾ ਕੋਈ ਅਫ਼ਸੋਸ ਨਹੀਂ ਹੈ। 

ਮੈਨੂੰ ਦੱਸੇ ਬਿਨਾਂ ਸੱਦੀ ਵਿਧਾਇਕ ਦਲ ਦੀ ਮੀਟਿੰਗ
ਉਥੇ ਹੀ ਅਸਤੀਫ਼ਾ ਦੇਣ ਦੌਰਾਨ ਹਾਈਕਮਾਨ ਵੱਲੋਂ ਸੱਦੀ ਗਈ ਵਿਧਾਇਕ ਦਲ ਦੀ ਮੀਟਿੰਗ ’ਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਦੱਲ ਦੀ ਮੀਟਿੰਗ ਬੁਲਾਉਣ ਸਮੇਂ ਮੈਨੂੰ ਕਿਸੇ ਨੇ ਵੀ ਨਹੀਂ ਦੱਸਿਆ। ਵਿਧਾਇਕ ਦਲ ਦੀ ਮੀਟਿੰਗ ਨੂੰ ਲੈ ਕੇ ਰਾਤੋਂ-ਰਾਤ ਹੀ ਤੈਅ ਕਰ ਦਿੱਤਾ ਗਿਆ ਸੀ। ਹੁਣ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਉਥੋਂ ਹੀ ਮੰਤਰੀਆਂ ਦੇ ਫ਼ੈਸਲੇ ਹੋ ਰਹੇ ਹਨ। ਮੈਂ ਅਜਿਹੇ ਹਾਲਾਤ ’ਚ ਕੰਮ ਨਹੀਂ ਕਰ ਸਕਦਾ ਸੀ, ਇਸੇ ਲਈ ਅਸਤੀਫ਼ਾ ਦੇ ਕੇ ਕਾਂਗਰਸ ਛੱਡਣ ਦਾ ਫ਼ੈਸਲਾ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਮਹੀਨੇ ਪਹਿਲਾਂ ਅਸੀਂ ਪੰਜਾਬ ’ਚ ਚੋਣਾਂ ਜਿੱਤ ਰਹੇ ਸੀ। ਮੈਂ ਸੋਨੀਆ ਗਾਂਧੀ ਨੂੰ ਕਿਹਾ ਚਿੱਠੀ ਵੀ ਲਿਖੀ ਸੀ ਕਿ ਚੋਣਾਂ ਜਿੱਤਣ ਦਿਓ, ਉਸ ਤੋਂ ਬਾਅਦ ਮੈਂ ਰਾਜਨੀਤੀ ਛੱਡ ਦੇਵੇਗਾਂ, ਪਾਰਟੀ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਚੁਣ ਲਵੇ ਪਰ ਮੈਨੂੰ ਦੱਸੇ ਬਿਨਾਂ ਹੀ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਫਿਰ ਸੋਨੀਆ ਗਾਂਧੀ ਨੇ ਅਸਤੀਫ਼ਾ ਦੇਣ ਨੂੰ ਕਿਹਾ। ਮੈਂ ਪੰਜਾਬ ’ਚ ਸੁਰੱਖਿਆ ਦੇ ਖ਼ਤਰੇ ਅਤੇ ਕਿਸਾਨ ਅੰਦੋਲਨ ਨੂੰ ਛੱਡ ਕੇ ਘਰ ਨਹੀਂ ਬੈਠ ਸਕਦਾ, ਇਸ ਲਈ ਸੰਨਿਆਸ ਨਹੀਂ ਲਿਆ। 

ਇਹ ਵੀ ਪੜ੍ਹੋ: ਨਵਾਂਸ਼ਹਿਰ: ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਜ਼ਹਿਰੀਲੀ ਚੀਜ਼ ਖਾ ਕੇ ਲਾਇਆ ਮੌਤ ਨੂੰ ਗਲੇ

PunjabKesari

ਸਿੱਧੂ ਨੂੰ ਪ੍ਰਧਾਨ ਬਣਾ ਕੇ ਪਛਤਾਏਗੀ ਕਾਂਗਰਸ 
ਉਥੇ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਪਛਤਾਏਗੀ। ਹਾਲਾਂਕਿ ਉਦੋਂ ਤੱਕ ਬੇਹੱਦ ਦੇਰ ਹੋ ਚੁੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ’ਚ ਰਹਿਣ ਭਾਵੇਂ ਨਾ ਪਰ ਹੁਣ ਕਾਂਗਰਸ ਦੇ ਲਈ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ। ਉਹ ਕਦੇ ਵੀ ਕਾਂਗਰਸ ’ਚ ਨਹੀਂ ਜਾਣਗੇ।

ਭਾਜਪਾ ਨਾਲ ਗਠਜੋੜ ’ਤੇ ਕੈਪਟਨ ਦਾ ਬਿਆਨ
ਭਾਜਪਾ ਨਾਲ ਗਠਜੋੜ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਕਿਸਾਨੀ ਮਸਲੇ ਦੇ ਹੱਲ ਤੋਂ ਬਾਅਦ ਹੀ ਭਾਜਪਾ ਨਾਲ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੈਲੀ ਕਰਨ ਦੀਆਂ ਗੱਲਾਂ ਸਿਰਫ਼ ਕਾਲਪਨਿਕ ਹਨ।  ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਜਲਦ ਹਲ ਦਾ ਵੀ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਗੱਲਬਾਤ ਨਾਲ ਹੀ ਸੁਲਝੇਗਾ। ਹੁਣ ਭਾਜਪਾ ਨਾਲ ਸਮੱਸਿਆ ਹੈ, ਜੇ ਹੱਲ ਹੋ ਜਾਵੇ ਤਾਂ ਕੋਈ ਸਮੱਸਿਆ ਨਹੀਂ ਰਹੇਗੀ। ਕੇਂਦਰ ਸਰਕਾਰ ਸੰਵਿਧਾਨ ’ਚ ਸੋਧ ਕਰਕੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਸਕਦੀ ਹੈ। ਉਸ ਦੇ ਬਾਅਦ ਕਿਸਾਨਾਂ ਨਾਲ ਗੱਲਬਾਤ ਕਰੇ। ਨਵਾਂ ਕਾਨੂੰਨ ਬਣਾ ਕੇ ਇਸ ਨੂੰ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਇਹ ਸਿਆਸੀ ਮੁੱਦਾ ਹੈ। ਸੁਪਰੀਮ ਕੋਰਟ ਇਸ ਦਾ ਫ਼ੈਸਲਾ ਨਹੀਂ ਕਰ ਸਕਦਾ।  

PunjabKesari

ਇਹ ਵੀ ਪੜ੍ਹੋ: ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ 'ਤੇ ਭਖੀ ਸਿਆਸਤ, ਜਾਣੋ ਕੀ ਬੋਲੇ ਸੁਖਦੇਵ ਸਿੰਘ ਢੀਂਡਸਾ

ਇਕ ਮੁੱਖ ਮੰਤਰੀ ਪੰਜਾਬ ਦੇ 30 ਹਜ਼ਾਰ ਪਿੰਡਾਂ ’ਚ ਨਹੀਂ ਜਾ ਸਕਦਾ 
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਲੋਕਾਂ ਨੂੰ ਨਾ ਮਿਲਣ ਦੇ ਸਵਾਲ ’ਤੇ ਕਿਹਾ ਕਿ ਉਹ ਪੂਰੀ ਸਰਕਾਰ ਚਲਾ ਰਹੇ ਸਨ। ਇਕ ਮੁੱਖ ਮੰਤਰੀ ਪੰਜਾਬ ਦੇ 30 ਹਜ਼ਾਰ ਪਿੰਡਾਂ ’ਚ ਨਹੀਂ ਜਾ ਸਕਦਾ। ਇਸ ਦੇ ਲਈ ਅੱਗੇ ਮੰਤਰੀ ਹਨ, ਉਹ ਲੋਕਾਂ ਨੂੰ ਮਿਲਦੇ ਹਨ। ਮੁੱਖ ਮੰਤਰੀ ਦਾ ਕੰਮ ਕੰਟਰੋਲ ਕਰਨਾ ਹੁੰਦਾ ਹੈ, ਜਿਸ ਦਾ ਗਲਤ ਮਤਲਬ ਕੱਢਿਆ ਗਿਆ। ਚਰਨਜੀਤ ਸਿੰਘ ਚੰਨੀ ਇਕ ਚੰਗੇ ਇਨਸਾਨ ਹਨ ਪਰ ਇਸ ਤਰ੍ਹਾਂ ਉਹ ਪੂਰੇ ਪੰਜਾਬ ’ਚ ਜਾ ਕੇ ਸਰਕਾਰ ਨਹੀਂ ਚਲਾ ਸਕਦੇ। ਮੰਤਰੀਆਂ ਨੂੰ ਫੀਲਡ ’ਚ ਦੌੜਨਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਚੰਨੀ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • captain amarinder singh
  • punjab congress
  • ਕਾਂਗਰਸ
  • ਕੈਪਟਨ ਅਮਰਿੰਦਰ ਸਿੰਘ
  • ਬਗਾਵਤ

ਐੱਮ.ਪੀ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿੱਖੀ ਚਿੱਠੀ, ਖਰਾਬ ਹੋਈ ਮੱਕੀ ਦੀ ਫਸਲ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ

NEXT STORY

Stories You May Like

  • rahul gandhi s political bombshell ahead of elections in punjab
    ਪੰਜਾਬ 'ਚ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਸਿਆਸੀ ਧਮਾਕਾ, ਸਰਕਾਰ ਬਣਾਉਣ ਬਾਰੇ ਦਿੱਤਾ ਵੱਡਾ ਬਿਆਨ
  • bikram singh majithia press confrence
    ਬਿਕਰਮ ਮਜੀਠੀਆ ਨੇ ਡਰੱਗ ਮਾਮਲੇ 'ਚ ਘੇਰੀ ਪੰਜਾਬ ਸਰਕਾਰ, ਚਾਰਜਸ਼ੀਟ 'ਤੇ ਦਿੱਤਾ ਵੱਡਾ ਬਿਆਨ
  • britain to apologize to india
    'ਗ਼ੁਲਾਮ' ਬਣਾਉਣ ਲਈ ਭਾਰਤ ਤੋਂ ਮੁਆਫ਼ੀ ਮੰਗੇਗਾ ਬ੍ਰਿਟੇਨ ! 56 ਦੇਸ਼ਾਂ ਬਾਰੇ PM ਐਂਡੀ ਨੇ ਦਿੱਤਾ ਵੱਡਾ ਬਿਆਨ
  • parvinder jhota s father makes a major statement regarding entering politics
    ਸਿਆਸਤ 'ਚ ਆਉਣ ਦੀਆਂ ਚਰਚਾਵਾਂ 'ਤੇ ਪਰਵਿੰਦਰ ਝੋਟੇ ਦੇ ਪਿਤਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
  • balkaur singh  s major statement regarding his meeting with rahul gandhi
    ਰਾਹੁਲ ਗਾਂਧੀ ਨਾਲ ਮੁਲਾਕਾਤ 'ਤੇ ਬਲਕੌਰ ਸਿੰਘ ਦਾ ਵੱਡਾ ਬਿਆਨ (ਵੀਡੀਓ)
  • aap mlas raise questions about the party following resignations
    ਅਸਤੀਫ਼ੇ ਮਗਰੋਂ 'ਆਪ' ਵਿਧਾਇਕਾਂ ਨੇ ਪਾਰਟੀ 'ਤੇ ਚੁੱਕੇ ਸਵਾਲ, ਰੇਤ ਮਾਫ਼ੀਆ ਨੂੰ ਲੈ ਕੇ ਵੀ ਦਿੱਤਾ ਬਿਆਨ
  • alliance akali dal sukhbir singh badal
    ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ
  • sukhbir badal  s big statement amid alliance talks
    ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸੁਖਬੀਰ ਬਾਦਲ ਦਾ ਆ ਗਿਆ ਵੱਡਾ ਬਿਆਨ (ਵੀਡੀਓ)
  • punjab weather imd raining alert
    ਦੀਵਾਲੀ ਮਗਰੋਂ ਇਸ ਤਾਰੀਖ਼ ਤੋਂ ਬਦਲੇਗਾ ਪੰਜਾਬ ਦਾ ਮੌਸਮ! IMD ਵੱਲੋਂ 5 ਦਿਨਾਂ ਦੀ...
  • neighbors attacked a family   members injured in jalandhar
    ਜਲੰਧਰ ਵਿਖੇ ਦੋ ਧਿਰਾਂ ਵਿਚਾਲੇ ਵਿਵਾਦ, ਗੁਆਂਢੀਆਂ ਨੇ ਪਰਿਵਾਰ 'ਤੇ ਕੀਤਾ ਹਮਲਾ
  • one person arrested in the firing incident in guru nanak nagar  jalandhar
    ਜਲੰਧਰ ਵਿਖੇ ਗੁਰੂ ਨਾਨਕ ਨਗਰ 'ਚ ਵਾਪਰੀ ਫਾਇਰਿੰਗ ਦੀ ਘਟਨਾ 'ਚ ਇਕ ਵਿਅਕਤੀ...
  • accident on the jalandhar national highway
    ਜਲੰਧਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਟੈਕਸੀ ਤੇ ਥ੍ਰੀ-ਵ੍ਹੀਲਰ ਦੀ ਹੋਈ...
  • illegal occupations jalandhar municipal corporation
    ਭਗਤ ਸਿੰਘ ਕਾਲੋਨੀ ਨੇੜੇ ਅਣ-ਅਧਿਕਾਰਤ ਖੋਖੇ ਹਟਾਉਣ ਪਹੁੰਚੀ ਨਿਗਮ ਟੀਮ ਦਾ ਵਿਰੋਧ,...
  • conditions to improve on jalandhar hoshiarpur road
    ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਸੁਧਰਣਗੇ ਹਾਲਾਤ, ਆਦਮਪੁਰ 'ਚ ਸ਼ੁਰੂ ਹੋਇਆ ਸੜਕ...
  • increase in revenue from railway freight transport
    ਰੇਲਵੇ ਦੀ ਮਾਲ ਢੁਆਈ 'ਚ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਮਾਲੀਏ ਵਿਚ 64 ਫ਼ੀਸਦੀ...
  • jalandhar police action
    ਜਲੰਧਰ ਪੁਲਸ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
Trending
Ek Nazar
ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

son of a former team india opener makes a big impact

4 4 4 6 6..! Team India ਦੇ ਸਾਬਕਾ ਓਪਨਰ ਦੇ ਪੁੱਤ ਨੇ ਪਾਈ ਧੱਕ, ਇੰਨੀਆਂ...

pakistan s most famous prisoner

ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਕੈਦੀ ਇਮਰਾਨ ਖਾਨ ਅਤੇ ਸੁਲਹ-ਸਫਾਈ ਦੀ ਸਿਆਸਤ

trilateral defense agreement

ਤੁਰਕੀ ਦੀ ਸੰਸਦ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਨਾਲ ਤਿੰਨ-ਪੱਖੀ ਰੱਖਿਆ ਸਮਝੌਤੇ...

ibrahim ali khan calls kareena kapoor the coolest stepmother ever

"ਸਭ ਤੋਂ ਕੂਲ ਮਤਰੇਈ ਮਾਂ"; ਇਬ੍ਰਾਹਿਮ ਅਲੀ ਖਾਨ ਨੇ ਕਰੀਨਾ ਕਪੂਰ 'ਤੇ ਲੁਟਾਇਆ ਪਿਆਰ

photocopies of aadhaar card is over    uidai  s new  implemented

ਆਧਾਰ ਕਾਰਡ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਖਤਮ... UIDAI ਦਾ...

11 lakh rupee prize won in a 20 rupee lottery

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

saba haider won election

ਭਾਰਤੀ ਮੂਲ ਦੀ ਸਬਾ ਹੈਦਰ ਨੇ ਜਿੱਤੀ ਇਲੀਨੋਇਸ ਹਾਊਸ ਆਫ ਰਿਪ੍ਰਜ਼ੈਂਟੇਟਿਵ ਚੋਣ

oval office trump

ਚੋਣਾਂ 'ਚ ਹਾਰ ਮਗਰੋਂ 'ਓਵਲ ਆਫ਼ਿਸ' ਸਬੰਧੀ ਟਰੰਪ ਨੇ ਕਰ'ਤਾ ਵੱਡਾ ਐਲਾਨ

trump to participate in diwali celebrations

ਟਰੰਪ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ 'ਚ ਹੋਣਗੇ ਸ਼ਾਮਲ

measles in wisconsin

ਵਿਸਕਾਨਸਿਨ 'ਚ 36 ਸਾਲਾਂ ਬਾਅਦ ਵਾਪਰੀ ਅਣਹੋਣੀ, ਖਸਰੇ ਕਾਰਨ ਮੌਤ

diwali sweets tyohar asharfi 125 000 kilograms

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ...

abhishek bachchan aishwarya rai make romantic public appearance after years

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ...

5 zodiac signs will shine this diwali

ਦੀਵਾਲੀ 'ਤੇ ਚਮਕੇਗੀ ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਕਿਸਮਤ, ਮਾਂ ਲਕਸ਼ਮੀ ਦੀ...

sheikh hasina statement

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • neighbors attacked a family   members injured in jalandhar
      ਜਲੰਧਰ ਵਿਖੇ ਦੋ ਧਿਰਾਂ ਵਿਚਾਲੇ ਵਿਵਾਦ, ਗੁਆਂਢੀਆਂ ਨੇ ਪਰਿਵਾਰ 'ਤੇ ਕੀਤਾ ਹਮਲਾ
    • 4 suspects arrested in amritsar with a large consignment of heroin
      ਅੰਮ੍ਰਿਤਸਰ 'ਚ 36 ਕਿਲੋ ਹੈਰੋਇਨ ਸਣੇ 4 ਮੁਲਜ਼ਮ ਗ੍ਰਿਫਤਾਰ, ਵਿਦੇਸ਼ੀ ਹੈਂਡਲਰ ਦੇ...
    • diwali advisory ludhiana
      ਪੰਜਾਬ 'ਚ DIWALI ਦੇ ਮੱਦੇਨਜ਼ਰ ਜਾਰੀ ਹੋਈ ਐਡਵਾਈਜ਼ਰੀ! ਤੁਸੀਂ ਵੀ ਦਿਓ ਧਿਆਨ
    • one person arrested in the firing incident in guru nanak nagar  jalandhar
      ਜਲੰਧਰ ਵਿਖੇ ਗੁਰੂ ਨਾਨਕ ਨਗਰ 'ਚ ਵਾਪਰੀ ਫਾਇਰਿੰਗ ਦੀ ਘਟਨਾ 'ਚ ਇਕ ਵਿਅਕਤੀ...
    • ludhiana businessman news
      ਵੱਡੀ ਖ਼ਬਰ: ਲੁਧਿਆਣਾ ਦੇ ਕੱਪੜਾ ਵਪਾਰੀ ਦੀ ਗੋਲ਼ੀ ਲੱਗਣ ਨਾਲ ਮੌਤ
    • snatching in moga
      ਘਰ ਦੇ ਬਾਹਰ ਬੈਠੀ 82 ਸਾਲਾ ਬਜ਼ੁਰਗ ਨਾਲ ਲੁੱਟ! ਕੰਨਾਂ 'ਚੋਂ ਵਾਲੀਆਂ ਝਪਟ ਕੇ...
    • parvinder singh cremation family
      ਪਰਵਿੰਦਰ ਸਿੰਘ ਝੋਟਾ ਦੇ ਸਸਕਾਰ ਬਾਰੇ ਵੱਡੀ ਖ਼ਬਰ, ਇਸ ਜਗ੍ਹਾ ਕੀਤਾ ਜਾਵੇਗਾ...
    • firing in ferozpur
      ਫ਼ਿਰੌਤੀ ਦੀ ਧਮਕੀ ਮਗਰੋਂ ਕਾਰੋਬਾਰੀ ਦੇ ਘਰ 'ਤੇ ਫ਼ਾਇਰਿੰਗ! 18 ਦਿਨਾਂ ਵਿਚ ਦੂਜੀ...
    • big stir in punjab politics bibi jagir kaur hints at returning to akali dal
      ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬੀਬੀ ਜਗੀਰ ਕੌਰ ਨੇ ਅਕਾਲੀ ਦਲ 'ਚ ਵਾਪਸੀ ਦੇ...
    • young man  girl  police
      ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨੌਜਵਾਨ ਕੁੜੀ ਦਾ ਬੇਰਹਿਮੀ ਨਾਲ ਕਤਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +