ਪਟਿਆਲਾ (ਜੋਸਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਅਧੀਨ ਆਉਂਦੇ ਹਲਕਾ ਸ਼ੁਤਰਾਣਾ ਦੇ ਕੋਰੋਨਾ ਪੀੜਤ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਕੈਪਟਨ ਨੂੰ ਨਵੀਂ ਮੁਸੀਬਤ 'ਚ ਪਾ ਦਿੱਤਾ ਹੈ। ਅਸਲ 'ਚ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਕੁੱਝ ਹੀ ਸਮਾਂ ਰਾਜਿੰਦਰਾ ਹਸਪਤਾਲ ’ਚ ਰਹਿਣ ਤੋਂ ਬਾਅਦ ਵਿਧਾਇਕ ਨਿੱਜੀ ਹਸਪਤਾਲ ਸਦਭਾਵਨਾ ਵਿਖੇ ਤਬਦੀਲ ਹੋ ਗਏ, ਜਿਸ ਤੋਂ ਬਾਅਦ ਵਿਧਾਇਕ ਵੱਲੋਂ ਸਰਕਾਰੀ ਹਸਪਤਾਲ ਛੱਡਣ ਤੋਂ ਬਾਅਦ ਕਾਂਗਰਸ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ 'ਤੇ ਲਿਜਾ ਰੋਲ੍ਹੀ ਇੱਜ਼ਤ
ਇਸ ਕਾਰਨ ਸਰਕਾਰੀ ਹਸਪਤਾਲਾਂ ’ਚ ਪ੍ਰਬੰਧਾਂ ਨੂੰ ਲੈ ਕੇ ਮਾਮਲਾ ਇਕ ਵਾਰ ਫਿਰ ਗਰਮਾ ਗਿਆ, ਸਰਕਾਰ ਨੂੰ ਵਿਰੋਧੀਆਂ ਨੇ ਨਿਸ਼ਾਨੇ ’ਤੇ ਲੈਂਦੇ ਹੋਏ ਇਸ ਦਾ ਸਪੱਸ਼ਟੀਕਰਨ ਮੰਗਿਆ ਹੈ। ਇਸ ਮਾਮਲੇ ’ਤੇ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਅਤੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜੇਕਰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਕੋਵਿਡ ਪ੍ਰਬੰਧ ਚੰਗੇ ਹੁੰਦੇ ਤਾਂ ਕਾਂਗਰਸੀ ਵਿਧਾਇਕ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ’ਚ ਹੀ ਰਹਿੰਦੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬੇਸ਼ੱਕ ਮਹਿੰਗੀ ਤੋਂ ਮਹਿੰਗੀ ਗੱਡੀ 'ਚ ਘੁੰਮ ਲਵੋ, ਨਿਯਮ ਤੋੜਨ 'ਤੇ ਬਚ ਨਹੀਂ ਸਕੋਗੇ
ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਤਬਦੀਲ ਹੋਣ ਦੀ ਕੋਈ ਲੋੜ ਨਹੀਂ ਸੀ। ਅਬਲੋਵਾਲ ਅਤੇ ਕੋਹਲੀ ਨੇ ਕਿਹਾ ਕਿ ਕਾਫ਼ੀ ਦੇਰ ਤੋਂ ਸਰਕਾਰੀ ਹਸਪਤਾਲਾਂ ’ਚ ਕੋਵਿਡ ਸਬੰਧੀ ਵਾਇਰਲ ਹੋ ਰਹੀਆਂ ਵੀਡੀਓਜ਼ ਲੋਕਾਂ ਸਾਹਮਣੇ ਸੱਚ ਲਿਆ ਰਹੀਆਂ ਸਨ ਪਰ ਸਰਕਾਰ ਨੇ ਪੁਲਸੀਆ ਡੰਡੇ ਅਤੇ ਮੁਕੱਦਮਿਆਂ ਦਾ ਦਬਾਅ ਬਣਾ ਕਿ ਇਹ ਵੀਡੀਓਜ਼ ਰੋਕ ਦਿੱਤੀਆਂ, ਜਦੋਂ ਕਿ ਕੁਝ ਲੋਕਾਂ ਵੱਲੋਂ ਚੰਗੇ ਪ੍ਰਬੰਧਾਂ ਦੀਆਂ ਵੀਡੀਓ ਬਣਾ ਕਿ ਖੁਦ ਸਰਕਾਰੀ ਤੰਤਰ ਵਾਇਰਲ ਕਰ ਰਿਹਾ ਹੈ, ਜਦੋਂ ਕਿ ਵਿਧਾਇਕ ਵੱਲੋਂ ਖੁਦ ਸਰਕਾਰੀ ਹਸਪਤਾਲ ਦੀ ਸਫਾਈ ’ਤੇ ਸਵਾਲ ਖੜ੍ਹੇ ਕਰ ਕੇ ਨਿੱਜੀ ਹਸਪਤਾਲ ਜਾਣਾ ਸਰਕਾਰ ਲਈ ਵੱਡੀ ਸ਼ਰਮਿੰਦਗੀ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ ਤੋਂ 'ਕੁੱਲੂ' ਲਈ ਸਿੱਧੀ ਉਡਾਣ ਕੱਲ੍ਹ ਤੋਂ ਸ਼ੁਰੂ
ਉਨ੍ਹਾਂ ਕਿਹਾ ਕਿ ਅਜੇ ਕੁਝ ਦੇਰ ਪਹਿਲਾਂ ਉਕਤ ਵਿਧਾਇਕ ਦੀ ਇਕ ਵੀਡੀਓ ਸਰਕਾਰੀ ਅਫ਼ਸਰਾਂ ਨੇ ਵਾਇਰਲ ਕੀਤੀ ਸੀ ਕਿ ਰਾਜਿੰਦਰਾ ਹਸਪਤਾਲ ’ਚ ਪ੍ਰਬੰਧ ਵਧੀਆ ਹਨ ਪਰ ਕੁੱਝ ਹੀ ਮਿੰਟਾਂ ਬਾਅਦ ਸਫਾਈ ਪ੍ਰਬੰਧਾਂ ਦਾ ਹਵਾਲਾ ਦੇ ਕੇ ਖੁਦ ਵਿਧਾਇਕ ਵੀ ਨਿੱਜੀ ਹਸਪਤਾਲ ’ਚ ਗਏ। ਇਸ ਲਈ ਇਹ ਵੀ ਜਾਂਚ ਹੋਵੇ ਕਿ ਇਹ ਵੀਡੀਓ ਕਿਸੇ ਦੇ ਦਬਾਅ ’ਚ ਆ ਕੇ ਬਣਾਈ ਗਈ ਸੀ।
ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ 'ਤੇ ਲਿਜਾ ਰੋਲ੍ਹੀ ਇੱਜ਼ਤ
NEXT STORY