ਚੰਡੀਗੜ੍ਹ (ਲਲਨ) : ਕੋਰੋਨਾ ਮਹਾਮਾਰੀ ਕਾਰਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣਾਂ ਦਾ ਆਪਰੇਸ਼ਨ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਵੱਲੋਂ 60 ਫ਼ੀਸਦੀ ਉਡਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਕਈ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਨੇ ਲੱਭੀ 'ਕੋਰੋਨਾ' ਦੀ ਦਵਾਈ, ਵੀਡੀਓ ਵਾਇਰਲ 'ਤੇ ਮਚ ਗਈ ਦੁਹਾਈ!
ਇਸੇ ਕੜੀ 'ਚ ਏਅਰ ਇੰਡੀਆ ਵੱਲੋਂ ਚੰਡੀਗੜ੍ਹ-ਕੁੱਲੂ ਉਡਾਣ 7 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਣ ਹਫ਼ਤੇ 'ਚ 4 ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਆਪਰੇਟ ਹੋਵੇਗੀ। ਪੀ. ਆਰ. ਓ. ਪ੍ਰਿੰਸ ਨੇ ਦੱਸਿਆ ਕਿ 9 ਆਈ 805 ਉਡਾਣ ਕੁੱਲੂ ਲਈ ਸਵੇਰੇ 10 ਵਜੇ ਉਡਾਣ ਭਰੇਗੀ ਅਤੇ 11 ਵਜੇ ਕੁੱਲੂ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ : ਜਿੰਮ ਮਾਲਕ ’ਤੇ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਲੰਡਾ ਹਰੀਕੇ ਨੇ ਸੋਸ਼ਲ ਮੀਡੀਆ 'ਤੇ ਲਈ ਜ਼ਿੰਮੇਵਾਰੀ
ਕੁੱਲੂ ਤੋਂ ਫਲਾਈਟ ਨੰਬਰ-9 ਆਈ 8006 ਦੁਪਹਿਰ 11.30 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ ਇਹ ਫਲਾਈਟ 12.30 ਵਜੇ ਪਹੁੰਚ ਜਾਵੇਗੀ। ਕਿਰਾਇਆ 2300 ਰੁਪਏ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : 'ਬੀਬੀ ਸਿੱਧੂ' ਨੇ ਕੈਪਟਨ ਦੇ ਜ਼ਿਲ੍ਹੇ 'ਚ ਲਾਏ ਡੇਰੇ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ
ਇਹ ਫਲੈਕਸੀ ਫੇਅਰ ਦੀ ਤਰਜ਼ ’ਤੇ ਵਧੇਗਾ, ਉੱਥੇ ਹੀ ਵਿਦੇਸ਼ 'ਚ ਫਸੇ ਹੋਏ ਭਾਰਤੀਆਂ ਦੀ ਦੇਸ਼ ਵਾਪਸੀ ਲਈ ਸ਼ਾਰਜਾਹ ਤੋਂ ਚੰਡੀਗੜ੍ਹ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ 7 ਸਤੰਬਰ ਨੂੰ ਆਵੇਗੀ।
ਜਲੰਧਰ: ਬੱਤਰਾ ਪੈਲੇਸ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ
NEXT STORY