ਚੰਡੀਗੜ੍ਹ (ਸੰਦੀਪ) : ਬੇਸ਼ੱਕ ਤੁਸੀਂ ਲੱਖਾਂ ਰੁਪਏ ਦੀ ਗੱਡੀ 'ਚ ਘੁੰਮ ਰਹੇ ਹੋਵੋ ਪਰ ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਚਲਾਨ ਭੁਗਤਣਾ ਹੀ ਪਵੇਗਾ। ਇਹ ਗੱਲ ਚੰਡੀਗੜ੍ਹ ਪੁਲਸ ਟ੍ਰੈਫਿਕ ਦੇ ਉੱਚ ਅਧਿਕਾਰੀ ਵੱਲੋਂ ਹਾਲ ਹੀ 'ਚ ਇਕ ਲੱਖਾਂ ਰੁਪਏ ਦੀ ਮਸਟੈਂਗ ਕਾਰ ਦਾ ਚਲਾਨ ਕੀਤੇ ਜਾਣ ’ਤੇ ਟਵੀਟ ਰਾਹੀਂ ਕਹੀ ਗਈ ਹੈ।
ਇਹ ਵੀ ਪੜ੍ਹੋ : ਖੰਨਾ ਥਾਣੇ 'ਚ ਪਿਓ-ਪੁੱਤ ਨੂੰ ਨੰਗਾ ਕਰਕੇ ਵਾਇਰਲ ਕੀਤੀ ਸੀ ਵੀਡੀਓ, ਮਾਮਲੇ 'ਚ ਆਇਆ ਨਵਾਂ ਮੋੜ
ਦਰਅਸਲ ਕੁੱਝ ਦਿਨ ਪਹਿਲਾਂ ਗ੍ਰੇਨ ਮਾਰਕਿਟ ਚੌਰਾਹੇ ’ਤੇ ਇਕ ਮਸਟੈਂਗ ਕਾਰ ਰੈੱਡ ਲਾਈਟ ਹੋਣ ’ਤੇ ਜ਼ੈਬਰਾ ਕ੍ਰਾਸਿੰਗ ਨੂੰ ਕ੍ਰਾਸ ਕਰ ਕੇ ਖੜ੍ਹੀ ਸੀ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ ਤੋਂ 'ਕੁੱਲੂ' ਲਈ ਸਿੱਧੀ ਉਡਾਣ ਕੱਲ੍ਹ ਤੋਂ ਸ਼ੁਰੂ
ਇਸ ਸਮੇਂ ਕਿਸੇ ਵਿਅਕਤੀ ਨੇ ਇਸ ਕਾਰ ਦੀ ਫੋਟੋ ਖਿੱਚ ਕੇ ਟ੍ਰੈਫਿਕ ਪੁਲਸ ਨੂੰ ਭੇਜ ਦਿੱਤੀ। ਟ੍ਰੈਫਿਕ ਪੁਲਸ ਨੇ ਭੇਜੀ ਗਈ ਫੋਟੋ ਦੀ ਜਾਂਚ ਕਰਨ ਤੋਂ ਬਾਅਦ ਫੋਟੋ ਨੂੰ ਠੀਕ ਪਾਂਉਂਦਿਆਂ ਇਸ ਲੱਖਾਂ ਰੁਪਏ ਦੀ ਮਸਟੈਂਗ ਕਾਰ ਦਾ ਜ਼ੈਬਰਾ ਕ੍ਰਾਸਿੰਗ ਦਾ ਚਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਨੇ ਲੱਭੀ 'ਕੋਰੋਨਾ' ਦੀ ਦਵਾਈ, ਵੀਡੀਓ ਵਾਇਰਲ 'ਤੇ ਮਚ ਗਈ ਦੁਹਾਈ!
ਪੰਜਾਬ ਦੇ ਰਜਿਸਟ੍ਰੇਸ਼ਨ ਦੀ ਇਸ ਕਾਰ ਦਾ ਚਲਾਨ ਕਰ ਕੇ ਪੁਲਸ ਨੇ ਡਾਕ ਰਾਹੀਂ ਮਾਲਕ ਨੂੰ ਭੇਜ ਦਿੱਤਾ ਹੈ।
‘ਖੇਤੀ ਆਰਡੀਨੈਂਸਾਂ ਦੇ ਹੱਕ ’ਚ ਬਿਆਨ ਦੇਣ ਪਿੱਛੇ ਪ੍ਰਕਾਸ਼ ਸਿੰਘ ਬਾਦਲ ਆਪਣੀ ਮਜਬੂਰੀ ਦੱਸਣ’
NEXT STORY