ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਹਾਲੀਆ ਸੰਪੰਨ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਜ਼ਿਲਾ ਸੰਗਰੂਰ ਦੇ ਝਾੜੋਂ ਤੋਂ 'ਆਪ' ਉਮੀਦਵਾਰ ਜਗਸੀਰ ਸਿੰਘ 'ਤੇ ਜਾਨਲੇਵਾ ਹਮਲੇ ਦੇ ਮਾਮਲੇ 'ਚ ਕਾਰਵਾਈ ਨਾ ਹੋਣ ਦੇ ਕਾਰਨ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ ਕਰੇਗੀ। ਅਮਰਿੰਦਰ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ 4 ਅਕਤੂਬਰ ਨੂੰ 'ਆਪ' ਨੇਤਾ ਚੰਡੀਗੜ੍ਹ 'ਚ ਇੱਕਠੇ ਹੋਣਗੇ ਤੇ ਐੱਮ.ਐੱਲ.ਏ. ਹੋਸਟਲ ਤੋਂ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕਰਨਗੇ। ਆਮ ਆਦਮੀ ਪਾਰਟੀ ਨੇ ਹਾਲਾਂਕਿ ਪਹਿਲਾਂ 25 ਸਤੰਬਰ ਨੂੰ ਮੁੱਖ ਮੰਤਰੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਸੀ ਪਰ ਉਦੋਂ ਮੌਸਮ ਖਰਾਬ ਹੋਣ ਕਾਰਨ ਇਸ ਪ੍ਰੋਗਰਾਮ ਨੂੰ ਟਾਲ ਦਿੱਤਾ ਗਿਆ ਸੀ ।
ਆਪ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਈ ਦਿਨ ਗੁਜ਼ਰਨ ਦੇ ਬਾਵਜੂਦ ਵੀ ਜਗਸੀਰ 'ਤੇ ਹਮਲਾ ਕਰਨ ਦੇ ਮੁਲਜ਼ਿਮ ਜ਼ਿਲਾ ਕਾਂਗਰਸ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਨੇ ਖੁਦ ਹੀ ਚੋਣ ਜਿੱਤਣ ਲਈ ਰਾਜਾ ਜਿਹੇ ਆਪਣੇ ਨੇਤਾਵਾਂ ਨੂੰ ਕਨੂੰਨ ਹੱਥ 'ਚ ਲੈਣ ਦੀ ਖੁੱਲੀ ਛੋਟ ਦਿੱਤੀ ਸੀ। 'ਆਪ' ਨੇਤਾ ਮੁਤਾਬਿਕ ਬਲਾਕ ਕਮੇਟੀ ਮਤਦਾਨ ਵਾਲੇ ਦਿਨ ਰਾਜਾ ਨੇ ਆਪਣੇ 20-25 ਸਾਥੀਆਂ ਨਾਲ ਬੂਥ ਨੰਬਰ 83 'ਤੇ ਹੱਲਾ ਬੋਲਿਆ ਅਤੇ ਕਬਜ਼ਾ ਕਰ ਲਿਆ। ਬੈਲਟ ਬਾਕਸ ਕਬਜ਼ੇ 'ਚ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ । 100 ਫੀਸਦੀ ਅਪੰਗ ਆਪ ਉਮੀਦਵਾਰ ਜਗਸੀਰ ਸਿੰਘ ਨੂੰ ਜਾਤੀ ਸੂਚਕ ਅਪਸ਼ਬਦ ਕਹੇ ਅਤੇ ਪਿਸਟਲ ਨਾਲ ਉਸ 'ਤੇ ਹਮਲਾ ਕੀਤਾ। 5 ਫਾਇਰ ਕੀਤੇ ਗਏ, 2 ਚੱਲੇ ਕਾਰਤੂਸ ਸਬੰਧਤ ਡੀ.ਐਸ.ਪੀ. ਨੂੰ ਸੌਂਪ ਦਿੱਤੇ ਗਏ। ਆਪ ਨੇਤਾ ਨੇ ਕਿਹਾ ਕਿ ਰਾਜਾ ਖਿਲਾਫ ਦਬਾਅ 'ਚ ਆ ਕੇ ਪੁਲਸ ਨੇ ਮਾਮਲਾ ਤਾਂ ਦਰਜ ਕੀਤਾ, ਪਰ ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਜੋ ਕਿ ਰਾਜ ਵਿਚ ਕਾਨੂੰਨ-ਵਿਵਸਥਾ ਦਾ ਮਜ਼ਾਕ ਉਡਾਉਣ 'ਤੇ ਤੁਲਿਆ ਹੋਇਆ ਹੈ।
ਸ਼ਵੇਤ ਮਲਿਕ ਦਾ ਬਿਆਨ ਬੇਤੁਕਾ ਤੇ ਹਾਸੋਹੀਣਾ : ਕੈ. ਅਮਰਿੰਦਰ
NEXT STORY