ਲਧਿਆਣਾ (ਨਰਿੰਦਰ)— ਇਥੋਂ ਦੇ ਲਿੰਕ ਰੋਡ ਸਥਿਤ ਹੋਟਲ ਸ਼ੇਵਰਨ ਕਲਾਸਿਕ ਦੇ ਬਾਹਰ ਅਚਾਨਕ ਇਕ ਟਾਟਾ ਇੰਡੀਗੋ ਕਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਕਾਰ ਨੂੰ ਲਪਟਾਂ ਨੇ ਘੇਰ ਲਿਆ। ਭਿਆਨਕ ਅੱਗ ਲੱਗਣ ਕਰਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਕਾਰ 'ਚ ਸਵਾਰ 4 ਲੋਕ ਕਿਸੇ ਤਰ੍ਹਾਂ ਜਾਨ ਬਚਾ ਕੇ ਗੱਡੀ 'ਚੋਂ ਬਾਹਰ ਨਿਕਲੇ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਨੂੰ ਕਾਬੂ ਪਾਇਆ।
ਕਾਰ ਚਾਲਕ ਨੇ ਦੱਸਿਆ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਖੇਤਰ ਤੋਂ ਆਏ ਸਨ ਅਤੇ ਪਿੰਡ ਬੀਰਮੀ ਵੱਲ ਜਾ ਰਹੇ ਸਨ ਕਿ ਅਚਾਨਕ ਕਾਰ 'ਚ ਸ਼ਾਰਟ ਸਰਕਿਟ ਹੋਣ ਨਾਲ ਕਾਰ ਨੂੰ ਭਿਆਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਗੱਡੀ 'ਚ ਰੱਖੇ ਕਾਗਜ਼ਾਤ ਸੜ ਕੇ ਸੁਆਹ ਹੋ ਗਏ ਜਦਕਿ ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਗੱਡੀ 'ਚੋਂ ਬਾਹਰ ਨਿਕਲੇ। ਕਾਰ 'ਚ ਇਕ ਮਹਿਲਾ ਸਮੇਤ ਚਾਰ ਲੋਕ ਸਵਾਰ ਸਨ।
ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪ੍ਰਦੀਪ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਟੀਮ ਸਮੇਤ ਅੱਗ ਨੂੰ ਕਾਬੂ ਪਾਉਣ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪੰਜਾਬੀ ਫਿਲਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਬਣਾਇਆ ਬੰਬੂਕਾਟ ਸਾਈਕਲ
NEXT STORY