ਖਰੜ (ਭਗਵਤ) : ਖਰੜ ਸਥਿਤ ਜਮੁਨਾ ਅਪਾਰਟਮੈਂਟ 'ਚ ਇਕ ਕਾਰ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਜਮੁਨਾ ਅਪਾਰਟਮੈਂਟ 'ਚ ਰਹਿਣ ਵਾਲੇ ਪਰਿਵਾਰ 'ਚੋਂ ਪਤੀ-ਪਤਨੀ ਕਾਰ 'ਚ ਬੈਠੇ ਹੋਏ ਸਨ ਕਿ ਅਚਾਨਕ ਬੋਨਟ 'ਚੋਂ ਧੂੰਆਂ ਨਿਕਲਣ ਲੱਗ ਪਿਆ। ਦੇਖਦੇ ਹੀ ਦੇਖਦੇ ਪੂਰੀ ਕਾਰ ਅੱਗ ਦੀ ਲਪੇਟ 'ਚ ਆ ਗਈ ਅਤੇ ਮੌਕੇ 'ਤੇ ਭੱਜਦੌੜ ਪੈ ਗਈ।
ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਲੁਧਿਆਣਾ ਪੁਲਸ, 7 ਦਿਨਾਂ ਦੇ ਰਿਮਾਂਡ 'ਤੇ

ਲੋਕਾਂ ਨੇ ਆਪਣੇ ਤਰੀਕੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਨੂੰ ਕਾਰ 'ਚੋਂ ਬਾਹਰ ਕੱਢਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਜਾਣਕਾਰੀ ਮੁਤਾਬਕ ਜਿਸ ਕਾਰ ਨੂੰ ਅੱਗ ਲੱਗੀ, ਉਸ 'ਚ ਪਤੀ-ਪਤਨੀ ਬੈਠ ਕੇ ਦਫ਼ਤਰ ਜਾ ਰਹੇ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : SC ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਜਾਰੀ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਬੋਨਟ 'ਚੋਂ ਧੂੰਆਂ ਨਿਕਲਣ ਲੱਗਾ ਅਤੇ ਕਾਰ ਨੂੰ ਥੋੜ੍ਹੀ ਅੱਗ ਲੱਗੀ ਪਰ ਫਿਰ ਅਚਾਨਕ ਅੱਗ ਜ਼ਿਆਦਾ ਤੇਜ਼ ਹੋ ਗਈ। ਫਿਲਹਾਲ ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਲੂਟੁੱਥ ਰਾਹੀਂ ਨਕਲ ਕਰਨ ਵਾਲੇ 2 ਪ੍ਰੀਖਿਆਰਥੀ ਗ੍ਰਿਫ਼ਤਾਰ
NEXT STORY