ਸਾਹਨੇਵਾਲ (ਜ.ਬ.) : ਆਮ ਲੋਕਾਂ ਦੇ ਵਾਹਨ ਘਰਾਂ ਕੋਲ ਵੀ ਸੁਰੱਖਿਅਤ ਨਹੀਂ ਹਨ। ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਲਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗਾਰਡਨ ਸਿਟੀ, ਡੇਹਲੋਂ ਰੋਡ, ਸਾਹਨੇਵਾਲ ਨੇ ਦੱਸਿਆ ਕਿ ਬੀਤੀ 28 ਜੁਲਾਈ ਨੂੰ ਉਸ ਨੇ ਆਪਣੀ ਗੱਡੀ ਆਈ-20 ਨੰਬਰ ਪੀ. ਬੀ.-22-ਪੀ-2218 ਰੰਗ ਸਿਲਵਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ।
ਜਦੋਂ ਦੂਜੀ ਸਵੇਰ ਉੱਠ ਕੇ ਦੇਖਿਆ ਤਾਂ ਗੱਡੀ ਉੱਥੇ ਨਹੀਂ ਸੀ, ਜਿਸ ਨੂੰ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ। ਸਾਹਨੇਵਾਲ ਪੁਲਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
ਪੰਜਾਬ ’ਚ ਹੜ੍ਹ ਕਾਰਣ ਪ੍ਰਭਾਵਿਤ ਲੋਕਾਂ ਲਈ ਬ੍ਰਹਮ ਸ਼ੰਕਰ ਜਿੰਪਾ ਵਲੋਂ ਨਿਰਦੇਸ਼ ਜਾਰੀ
NEXT STORY