ਹੁਸ਼ਿਆਰਪੁਰ (ਜ.ਬ.)— ਸੈਂਟਰਲ ਜੇਲ ਪ੍ਰਸ਼ਾਸਨ ਨੇ ਜੇਲ ਵਿਚ ਮੋਬਾਇਲ ਫੋਨ 'ਤੇ ਗੱਲ ਕਰ ਰਹੇ ਇਕ ਹਵਾਲਾਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਂਟਰਲ ਜੇਲ ਹੁਸ਼ਿਆਰਪੁਰ ਦੇ ਸਹਾਇਕ ਸੁਪਰਡੈਂਟ ਨਗਿੰਦਰ ਸਿੰਘ ਨੇ ਦੱਸਿਆ ਕਿ ਜੇਲ ਦੇ ਮੁਲਾਜ਼ਮ ਰਜਿੰਦਰ ਕੁਮਾਰ ਨੇ ਦੇਖਿਆ ਕਿ ਜੇਲ ਦੇ ਬਾਥਰੂਮ 'ਚੋਂ ਮੋਬਾਇਲ 'ਤੇ ਗੱਲ ਕਰਨ ਦੀ ਆਵਾਜ਼ ਆ ਰਹੀ ਸੀ। ਜਾਂਚ ਦੌਰਾਨ ਹਵਾਲਾਤੀ ਰਾਮ ਸਰੂਪ ਵਾਸੀ ਫਗਵਾੜਾ ਮੋਬਾਇਲ 'ਤੇ ਗੱਲ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ 10 ਨਵੰਬਰ 2017 ਨੂੰ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧ 'ਚ ਥਾਣਾ ਸਿਟੀ ਦੀ ਪੁਲਸ ਨੇ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ।
ਜੇਲ ਦੀ ਕੰਧ ਕੋਲੋਂ ਮੋਬਾਇਲ ਬਰਾਮਦ : ਇਸੇ ਤਰ੍ਹਾਂ ਸੈਂਟਰਲ ਜੇਲ ਹੁਸ਼ਿਆਰਪੁਰ 'ਚ ਬੈਰਕ ਨੰ. 16 ਦੇ ਨਜ਼ਦੀਕ ਕੰਧ ਦੇ ਕੋਲੋਂ ਜੇਲ ਪ੍ਰਸ਼ਾਸਨ ਨੇ ਇਕ ਮੋਬਾਇਲ ਬਰਾਮਦ ਕੀਤਾ ਹੈ। ਇਸ ਸਬੰਧ 'ਚ ਥਾਣਾ ਸਿਟੀ ਦੀ ਪੁਲਸ ਨੇ ਸੈਂਟਰਲ ਜੇਲ ਹੁਸ਼ਿਆਰਪੁਰ ਦੇ ਸਹਾਇਕ ਸੁਪਰਡੈਂਟ ਨਗਿੰਦਰ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।
ਕੈਪਟਨ ਸਰਕਾਰ ਵੱਲੋ ਲਏ ਫੈਸਲੇ ਸਹੀ ਸਾਬਿਤ ਹੋ ਰਹੇ - ਅਲਗੋ, ਫਰੰਦੀਪੁਰ
NEXT STORY