ਚੰਡੀਗੜ੍ਹ (ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੋਟਬੰਦੀ ਐਲਾਨ ਕਰਦੇ ਸਮੇਂ ਦੇਸ਼ ਨੂੰ ਵਿਸ਼ਵਾਸ ਦੁਆਇਆ ਸੀ ਕਿ ਇਹ ਕਦਮ ਨਾ ਸਿਰਫ ਕਾਲੇ ਪੈਸੇ 'ਤੇ ਨਕੇਲ ਕਸਣ ਲਈ ਚੁੱਕਿਆ ਗਿਆ ਹੈ ਸਗੋਂ ਨਗਦੀ ਦੇ ਪਰਵਾਹ ਨੂੰ ਰੋਕ ਕੇ ਡਿਜੀਟਲ ਟ੍ਰਾਂਜੈਕਸ਼ਨ ਨੂੰ ਬੜ੍ਹਾਵਾ ਦੇਣ ਲਈ ਚੁੱਕਿਆ ਗਿਆ ਹੈ ਪਰ ਲੋਕਸਭਾ ਚੋਣ ਨੂੰ ਲੈ ਕੇ ਵੱਖ-ਵੱਖ ਰਾਜਨੀਤਕ ਦਲਾਂ ਦੇ ਨੇਤਾਵਾਂ ਵਲੋਂ ਨਾਮਜ਼ਦਗੀ ਪੱਤਰ ਭਰਦ ਸਮੇਂ ਚੋਣ ਕਮਿਸ਼ਨ ਨੂੰ ਆਪਣੀ ਸੰਪਤੀ ਦੇ ਸਬੰਧੀ ਦਿੱਤੇ ਗਏ ਸਹੁੰ ਪੱਤਰਾਂ 'ਚ ਇਹ ਖੁਲਾਸਾ ਹੋਇਆ ਹੈ ਕਿ ਰਾਜ ਦੇ ਨੇਤਾਵਾਂ ਨੇ ਮੋਦੀ ਸਰਕਾਰ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਠੇਂਗਾ ਦਿਖਾਇਆ ਹੈ ਕਿਉਂਕਿ ਇਨ੍ਹਾਂ ਨੇਤਾਵਾਂ ਨੇ ਆਪਣੇ ਕੋਲ ਅਤੇ ਆਪਣੇ ਪਰਿਵਾਰ ਵਾਲਿਆਂ ਕੋਲ ਲੱਖਾਂ ਰੁਪਏ ਨਗਦੀ ਦੇ ਰੂਪ 'ਚ ਰੱਖੇ ਹਨ। ਭਾਜਪਾ 'ਚ ਅਜੇ ਹਾਲ ਹੀ 'ਚ ਸ਼ਾਮਲ ਹੋਏ ਅਤੇ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਅਤੇ ਉਨ੍ਹਾਂ ਦੀ ਪਤਨੀ ਕੋਲ ਪੰਜਾਬ ਦੇ ਉਮੀਦਵਾਰਾਂ 'ਚ ਸਭ ਤੋਂ ਜ਼ਿਆਦਾ 42 ਲੱਖ ਦੀ ਨਗਦੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪਟਿਆਲਾ ਤੋਂ ਅਲੱਗ ਪਾਰਟੀ ਬਣਾਕੇ ਚੋਣ ਲੜ ਰਹੇ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਕੋਲ 15,14,000 ਦੀ ਨਗਦੀ ਹੈ। ਇਸ ਪ੍ਰਕਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਟਕਸਾਲੀ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਬੀਰਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੋਲ 7 ਲੱਖ ਦੀ ਨਗਦੀ ਹੈ।
ਘੁਬਾਇਆ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ : ਅਕਾਲੀ ਦਲ
NEXT STORY