ਨਵਾਂਸ਼ਹਿਰ (ਤ੍ਰਿਪਾਠੀ)- ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ’ਚ ਪੁਲਸ ਨੇ ਐੱਨ. ਆਰ. ਆਈ. ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਵਧੀਕ ਡਾਇਰੈਕਟਰ ਜਨਰਲ ਪੁਲਸ ਪ੍ਰਵਾਸੀ ਭਾਰਤੀ ਵਿੰਗ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਪਾਲ ਸਿੰਘ ਪੁੱਤਰ ਗੱਜਣ ਸਿੰਘ ਨੇ ਦੱਸਿਆ ਕਿ ਜਨਵਰੀ 2023 ਵਿਚ ਉਸ ਦੇ ਰਿਸ਼ਤੇਦਾਰ ਦਿਲਪ੍ਰੀਤ ਸਿੰਘ ਹਾਲ ਵਾਸੀ ਨਿਊਜ਼ੀਲੈਂਡ, ਉਸ ਦੇ ਪਿਤਾ ਵਰਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਵਰਿੰਦਰ ਸਿੰਘ ਨਾਲ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਦੀ ਲੜਕੀ ਪਵਨਜੋਤ ਕੌਰ ਦਾ ਰਿਸ਼ਤਾ ਦਿਲਪ੍ਰੀਤ ਸਿੰਘ ਜੋ ਨਿਊਜ਼ੀਲੈਂਡ ਦਾ ਪੀ. ਆਰ. ਹੈ, ਨਾਲ ਮੰਗਿਆ ਸੀ। ਉਸ ਨੇ ਦੱਸਿਆ ਕਿ ਉਕਤ ਲੋਕਾਂ ਦਾ ਕਹਿਣਾ ਹੈ ਕਿ ਉਹ ਘਰ ਵਿਚ ਸਲਾਹ ਕਰਕੇ ਉਨ੍ਹਾਂ ਨਾਲ ਗੱਲ ਕਰਨਗੇ। ਉਕਤ ਲੜਕੇ ਅਤੇ ਲੜਕੇ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਮੰਗ ਨਹੀਂ ਹੈ ਅਤੇ ਨਾ ਹੀ ਦਾਜ ਦੀ ਕੋਈ ਲੋੜ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਕਈ ਹੋਰ ਰਿਸ਼ਤੇਦਾਰਾਂ ਨਾਲ ਵੀ ਆਪਣੀ ਧੀ ਨਾਲ ਰਿਸ਼ਤਾ ਕਰਨ ਦੀ ਗੱਲ ਕੀਤੀ, ਜਿਸ ਤੋਂ ਬਾਅਦ ਉਹ ਰਿਸ਼ਤਾ ਕਰਨ ਲਈ ਰਾਜ਼ੀ ਹੋ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਅਕਾਲੀ ਦਲ ਨੇ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ
ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਕਹਿਣਾ ਸੀ ਕਿ ਲੜਕੇ ਨੇ ਵਾਪਸ ਨਿਊਜ਼ੀਲੈਂਡ ਜਾਣਾ ਸੀ, ਜਿਸ ਕਰਕੇ ਉਨ੍ਹਾਂ ਦਾ ਜਲਦੀ ਹੀ ਵਿਆਹ ਕਰਵਾਉਣਾ ਸੀ। ਉਸ ਨੇ ਦੱਸਿਆ ਕਿ ਵਿਆਹ ਸਾਦਾ ਹੋਣਾ ਹੈ ਅਤੇ ਵਿਆਹ ਵਿੱਚ 10 ਲੋਕ ਆਉਣਗੇ ਅਤੇ ਲੜਕੀ ਨੂੰ ਆਨੰਦਕਾਰਜ ਕਰਕੇ ਲੈ ਕੇ ਜਾਣਗੇ। ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਬੜੀ ਧੂਮਧਾਮ ਨਾਲ ਵਿਆਹ ਕਰਵਾਉਣ ਅਤੇ ਲੜਕਾ-ਲੜਕੀ ਨੂੰ ਵਿਆਹ ਵਿਚ ਸੋਨੇ ਦੇ ਗਹਿਣੇ ਪਹਿਨਾਉਣ ਦੀ ਗੱਲ ਆਖੀ। ਜਿਸ ’ਤੇ ਉਸ ਨੇ ਵਿਆਹ ਦੇ 300 ਮਹਿਮਾਨਾਂ ਲਈ ਪੈਲੇਸ ਬੁੱਕ ਕਰਵਾਇਆ ਅਤੇ ਸੋਨੇ ਦੇ ਗਹਿਣੇ ਵੀ ਖ਼ਰੀਦੇ।
ਉਸ ਨੇ ਦੱਸਿਆ ਕਿ ਵਿਆਹ ਦੇ 10 ਦਿਨਾਂ ਬਾਅਦ ਹੀ ਉਹ ਦਾਜ ਦੀ ਮੰਗ ਕਰਨ ਲੱਗਾ ਅਤੇ ਕਾਰ ਖ਼ਰੀਦਣ ਲਈ ਪੈਸੇ ਮੰਗਣ ਲੱਗਾ। ਜਿਸ ’ਤੇ ਉਸ ਨੇ ਸਵਿੱਫ਼ਟ ਕਾਰ ਖ਼ਰੀਦਣ ਲਈ 5.50 ਲੱਖ ਰੁਪਏ ਦੇ ਦਿੱਤੇ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਦੀ ਲੜਕੀ ਨੂੰ ਵਿਜ਼ਟਰ ਵੀਜ਼ੇ ’ਤੇ ਨਿਊਜ਼ੀਲੈਂਡ ਲੈ ਗਏ ਅਤੇ ਉਸ ਦੀ ਫਾਈਲ ਅਪਲਾਈ ਨਹੀਂ ਕੀਤੀ ਗਈ। ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਉਸ ਦੀ ਲੜਕੀ ਨੂੰ ਉਸ ਨੂੰ ਪੈਸੇ ਲੈਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਵੇਚ ਕੇ 12 ਲੱਖ ਰੁਪਏ ਨਿਊਜ਼ੀਲੈਂਡ ਭੇਜ ਦਿੱਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਲਾਲਚ ਘੱਟ ਨਹੀਂ ਹੋਇਆ ਅਤੇ ਉਨ੍ਹਾਂ ਨੇ ਪੈਸਿਆਂ ਦੀ ਮੰਗ ਕਰਦਿਆਂ ਉਸ ਦੀ ਲੜਕੀ ਨੂੰ ਘਰੋਂ ਬਾਹਰ ਕੱਢ ਦਿੱਤਾ। ਹੁਣ ਉਸ ਦੀ ਧੀ ਨਿਊਜ਼ੀਲੈਂਡ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਹੋ ਗਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ ਤੇ...
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਉਕਤ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਐੱਨ. ਆਰ. ਆਈ. ਦੇ ਨਤੀਜਾ ਰਿਪੋਰਟ ਦੇ ਆਧਾਰ ’ਤੇ ਪਤੀ ਦਿਲਪ੍ਰੀਤ ਸਿੰਘ ਹਾਲ ਵਾਸੀ ਨਿਊਜ਼ੀਲੈਂਡ, ਸੱਸ ਸੁਖਵਿੰਦਰ ਕੌਰ ਅਤੇ ਸਹੁਰਾ ਵਰਿੰਦਰ ਸਿੰਘ ਵਾਸੀ ਪਿੰਡ ਸੂਰ ਮਾਜਰਾ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ ਖ਼ਿਲਾਫ਼ ਧਾਰਾ 498-ਏ, 406 ਅਤੇ 120 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 8ਵੀਂ ਦੇ ਵਿਦਿਆਰਥੀ ਨੇ ਸਹਿਪਾਠੀ ਨੂੰ ਦਿੱਤੀ ਭਿਆਨਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਸਹੁਰੇ ਪਰਿਵਾਰ ਨੇ ਨੌਜਵਾਨ ਨੂੰ ਲਾਈ ਅੱਗ
NEXT STORY