ਮਾਛੀਵਾੜਾ ਸਾਹਿਬ (ਟੱਕਰ) : ਰਿਸ਼ਵਤ ਕਾਂਡ ਵਿਚ ਰੋਪੜ ਰੇਂਜ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਸੀ.ਬੀ.ਆਈ. ਵਲੋਂ ਪਿਛਲੇ ਕੁਝ ਦਿਨਾਂ ਵਿਚ ਉਨ੍ਹਾਂ ਦੇ ਘਰ ਜਾਂ ਹੋਰ ਟਿਕਾਣਿਆਂ ਤੋਂ ਜੋ ਪ੍ਰਾਪਰਟੀ ਦੇ ਦਸਤਾਵੇਜ਼ ਮਿਲੇ ਹਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਸੀ.ਬੀ.ਆਈ. ਦੀ ਟੀਮ ਮਾਛੀਵਾੜਾ ਨੇੜੇ ਪਿੰਡ ਮੰਡ ਸ਼ੇਰੀਆਂ ਵਿਖੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦਾ ਕਰੀਬ 55 ਏਕੜ ਦਾ ਫਾਰਮ ਹਾਊਸ ’ਤੇ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ : ਰਜਿਸਟਰੀ ਦੇ ਖ਼ਰਚ ’ਚ ਭਾਰੀ ਵਾਧਾ, 9% ਤੋਂ 67% ਤੱਕ ਵਾਧੇ ਦਾ ਅਸਾਰ
ਸੀਬੀਆਈ ਦੀਆਂ ਟੀਮਾਂ ਗੱਡੀਆਂ ਵਿਚ ਸਵਾਰ ਹੋ ਕੇ ਆਈਆਂ ਜਿਸ ਵਿਚ 7 ਤੋਂ 10 ਅਧਿਕਾਰੀ ਦੇਖੇ ਗਏ ਜਿਨ੍ਹਾਂ ਵਲੋਂ ਪਿੰਡ ਮੰਡ ਸ਼ੇਰੀਆਂ ਵਿਖੇ ਹਰਚਰਨ ਸਿੰਘ ਭੁੱਲਰ ਦੇ 55 ਏਕੜ ਵਾਲੇ ਫਾਰਮ ਹਾਊਸ ਦੀ ਇਮਾਰਤ ਵਿਚ ਬਾਰੀਕੀ ਨਾਲ ਜਾਂਚ ਕੀਤੀ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਟੀਮ ਸਵੇਰ ਹੀ ਇੱਥੇ ਪਹੁੰਚ ਗਈ ਸੀ ਜਿਨ੍ਹਾਂ ਫਾਰਮ ਹਾਊਸ ਅੰਦਰ ਬਣੇ ਹਰੇਕ ਕਮਰੇ ਦਾ ਮੁਆਇਨਾ ਕਰ ਤਲਾਸ਼ੀ ਲਈ। ਸੀ.ਬੀ.ਆਈ. ਟੀਮ ਵਲੋਂ ਕੁਝ ਥਾਵਾਂ ’ਤੇ ਤਾਲੇ ਵੀ ਤੋੜੇ ਗਏ ਅਤੇ ਕਰੀਬ ਦੇਰ ਸ਼ਾਮ ਤੱਕ ਇਸ ਫਾਰਮ ਹਾਊਸ ਵਿਚ ਮੌਜੂਦ ਰਹੇ। ਛਾਪੇਮਾਰੀ ਤੋਂ ਬਾਅਦ ਸੀਬੀਆਈ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਮੰਡ ਸ਼ੇਰੀਆਂ ਵਿਖੇ 55 ਏਕੜ ਜ਼ਮੀਨ ਵਿਚ ਬਣੇ ਫਾਰਮ ਹਾਊਸ ਦੀ ਤਲਾਸ਼ੀ ਲਈ ਗਈ ਹੈ ਜਿੱਥੋਂ ਉਨ੍ਹਾਂ ਨੂੰ ਕੋਈ ਵੀ ਇਤਰਾਜ਼ਯੋਗ ਸਮਾਨ ਜਾਂ ਦਸਤਾਵੇਜ਼ ਨਹੀਂ ਮਿਲੇ।
ਇਹ ਵੀ ਪੜ੍ਹੋ : ਪੰਜਾਬ ਦੇ ਸਮੂਹ ਮੰਤਰੀਆਂ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣੇ ਜਾਰੀ
ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਡੀ.ਆਈ.ਜੀ. ਭੁੱਲਰ ਦੀਆਂ ਹੋਰ ਕਿੰਨੀਆਂ ਜਾਇਦਾਦਾਂ ਦਾ ਸੀ.ਬੀ.ਆਈ. ਕੋਲ ਅੰਕੜਾ ਇਕੱਠਾ ਹੋਇਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ ਵਿਚ ਕੇਵਲ ਮੰਡ ਸ਼ੇਰੀਆਂ ਵਾਲੀ ਜਾਇਦਾਦ ਦੀ ਹੀ ਪਹਿਚਾਣ ਹੋਈ ਹੈ, ਇਸ ਤੋਂ ਇਲਾਵਾ ਅਜੇ ਕੋਈ ਪ੍ਰਾਪਰਟੀ ਦੀ ਜਾਣਕਾਰੀ ਨਹੀਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇਸ ਮਸ਼ਹੂਰ ਹੋਟਲ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ ਮਿਲੀਆਂ ਕੁੜੀਆਂ
ਮੁਅੱਤਲ ਡੀ.ਆਈ.ਜੀ. ਭੁੱਲਰ 55 ਏਕੜ ਜ਼ਮੀਨ ’ਤੇ ਖੁਦ ਕਰਦੇ ਹਨ ਖੇਤੀ
ਰੋਪੜ ਰੇਂਜ ਦੇ ਡੀ.ਆਈ.ਜੀ. ਰਹੇ ਹਰਚਰਨ ਸਿੰਘ ਭੁੱਲਰ ਨੇ ਕਰੀਬ 5 ਤੋਂ 6 ਸਾਲ ਪਹਿਲਾਂ ਮਾਛੀਵਾੜਾ ਬਲਾਕ ਦੇ ਪਿੰਡ ਮੰਡ ਸ਼ੇਰੀਆਂ ਵਿਖੇ ਇਹ ਵਾਹੀਯੋਗ ਜਮੀਨ ਖਰੀਦੀ ਸੀ। ਹਰਚਰਨ ਸਿੰਘ ਭੁੱਲਰ ਇੱਥੇ ਖੇਤੀ ਕਰਵਾਉਂਦੇ ਸਨ ਅਤੇ ਜਦੋਂ ਵੀ ਆਪਣੀ ਡਿਊਟੀ ਤੋਂ ਵਿਹਲ ਮਿਲਦਾ ਤਾਂ ਫਾਰਮ ਹਾਊਸ ’ਤੇ ਆ ਕੇ ਫਸਲ ਦੀ ਦੇਖਰੇਖ ਵੀ ਕਰਦੇ ਰਹਿੰਦੇ ਸਨ। ਸੀ.ਬੀ.ਆਈ. ਅਨੁਸਾਰ ਦੱਸੇ ਜਾ ਰਹੇ 55 ਏਕੜ ਦੇ ਫਾਰਮ ਹਾਊਸ ’ਤੇ ਝੋਨੇ ਦੀ ਕਟਾਈ ਦਾ ਕੰਮ ਲੱਗਭਗ ਮੁਕੰਮਲ ਹੋ ਚੁੱਕਾ ਸੀ ਅਤੇ ਛਾਪੇਮਾਰੀ ਕਾਰਨ ਉੱਥੇ ਵੈਰਾਨੀ ਛਾਈ ਹੋਈ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰਚਰਨ ਸਿੰਘ ਭੁੱਲਰ ਇੱਥੇ ਆਪਣੀ ਖੇਤੀਬਾੜੀ ਦੇਖਣ ਲਈ ਕਦੇ ਕਦੇ ਗੇੜਾ ਮਾਰਦੇ ਸਨ।
ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਗਿਆ ਹਸਪਤਾਲ, ਭਾਰੀ ਪੁਲਸ ਫੋਰਸ ਤਾਇਨਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਨਵੀਂ ਤਕਨੀਕ ਨਾਲ ਬਣਾਈਆਂ ਜਾਣਗੀਆਂ ਸੜਕਾਂ, FDR ਦੇ ਨਾਲ ਘਟੇਗੀ ਲਾਗਤ
NEXT STORY