ਚੰਡੀਗੜ੍ਹ: ਪੰਜਾਬ ਵਿਚ ਹੁਣ ਸੜਕਾਂ ਨੂੰ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਬਣਾਉਣ ਲਈ ਇੱਕ ਨਵੀਂ ਅਤੇ ਉੱਨਤ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਜਾ ਰਹੀ ਹੈ। ਸੂਬੇ ਵਿਚ ਪਹਿਲੀ ਵਾਰ ‘ਫੁੱਲ ਡੈਪਥ ਰਿਕਲੇਮੇਸ਼ਨ’ (FDR) ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਮਾਹਿਰਾਂ ਮੁਤਾਬਕ ਇਸ ਤਕਨੀਕ ਦੀ ਵਰਤੋਂ ਨਾਲ ਨਾ ਸਿਰਫ਼ ਸੜਕਾਂ ਦੀ ਮਜ਼ਬੂਤੀ ਵਿਚ ਵਾਧਾ ਹੋਵੇਗਾ, ਸਗੋਂ ਸੜਕ ਨਿਰਮਾਣ 'ਤੇ ਹੋਣ ਵਾਲੇ ਖਰਚੇ ਵਿਚ ਵੀ ਕਮੀ ਆਵੇਗੀ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਮਾਪਿਆਂ ਨੇ ਚਿੱਟੇ ਖ਼ਾਤਰ ਕਬਾੜੀਏ ਨੂੰ ਵੇਚ ਦਿੱਤੀ ਔਲਾਦ ਤੇ ਫ਼ਿਰ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਵੱਲੋਂ ਅਗਲੇ ਮਹੀਨੇ 581.20 ਕਿੱਲੋਮੀਟਰ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੌਰਾਨ FDR ਤਕਨੀਕ ਨੂੰ ਪਾਇਲਟ ਪ੍ਰਾਜੈਕਟ ਵਜੋਂ ਅਪਨਾਇਆ ਜਾਵੇਗਾ। ਸ਼ੁਰੂਆਤੀ ਪੜਾਅ ਵਿਚ ਮੁੱਖ ਜ਼ਿਲ੍ਹਿਆਂ 'ਚ ਹੀ ਇਹ ਤਕਨੀਕ ਵਰਤੀ ਜਾਵੇਗੀ ਤੇ ਫ਼ਿਰ ਇਸ ਨੂੰ ਪੂਰੇ ਸੂਬੇ ਵਿਚ ਲਾਗੂ ਕਰ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਫ਼ਿਲਹਾਲ ਇਹ ਤਕਨੀਕ ਭਾਰਤ ਦੇ 2-3 ਸੂਬਿਆਂ ਵੱਲੋਂ ਹੀ ਵਰਤੀ ਗਈ ਹੈ ਤੇ ਪੰਜਾਬ ਵਿਚ ਇਸ ਦੀ ਵਰਤੋਂ ਪਹਿਲੀ ਵਾਰ ਕੀਤੀ ਜਾ ਰਹੀ ਹੈ।
ਕੀ ਹੈ FDR ਤਕਨੀਕ
ਫੁੱਲ ਡੈਪਥ ਰਿਕਲੇਮੇਸ਼ਨ (FDR) ਤਕਨੀਕ ਵਿਚ ਪੁਰਾਣੀ ਤੇ ਖਰਾਬ ਹੋ ਚੁੱਕੀ ਸੜਕ ਦੀ ਪਰਤ ਅਤੇ ਇਸ ਦੇ ਹੇਠਲੇ ਹਿੱਸੇ (ਬੇਸ ਕੋਰਸ) ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸ ਪ੍ਰਕਿਰਿਆ ਵਿਚ, ਇਕ ਵਿਸ਼ੇਸ਼ ਮਸ਼ੀਨ ਜਿਸ ਨੂੰ 'ਕੋਲਡ ਰੀਸਾਈਕਲਰ' ਕਿਹਾ ਜਾਂਦਾ ਹੈ, ਦੀ ਮਦਦ ਨਾਲ ਪੁਰਾਣੀ ਬਿਟੂਮਿਨਸ ਪਰਤ ਅਤੇ ਬੇਸ ਕੋਰਸ ਨੂੰ ਪੀਸਿਆ ਜਾਂਦਾ ਹੈ। ਇਹ ਮਸ਼ੀਨ ਸੜਕ ਨੂੰ ਲਗਭਗ 350 ਮਿਲੀਮੀਟਰ ਦੀ ਡੂੰਘਾਈ ਤੱਕ ਪੀਸਣ ਦੀ ਸਮਰੱਥਾ ਰੱਖਦੀ ਹੈ। ਇਕ ਵਾਰ ਪੁਰਾਣਾ ਮਲਬਾ ਪੀਸਿਆ ਜਾਣ ਤੋਂ ਬਾਅਦ, ਇਸ ਵਿਚ ਵੱਖ-ਵੱਖ ਰਸਾਇਣਕ ਪਦਾਰਥ (ਸਟੇਬੀਲਾਈਜ਼ਰ) ਜਿਵੇਂ ਕਿ ਸੀਮਿੰਟ, ਚੂਨਾ, ਫਲਾਈ ਐਸ਼, ਜਾਂ ਹੋਰ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਤੱਤ ਮਿਲਾਏ ਜਾਂਦੇ ਹਨ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਦਬਾਅ ਕੇ ਇਕ ਬਹੁਤ ਹੀ ਮਜ਼ਬੂਤ ਅਤੇ ਸਥਿਰ ਨਵੀਂ ਬੇਸ ਲੇਅਰ ਤਿਆਰ ਕੀਤੀ ਜਾਂਦੀ ਹੈ। ਇਸ ਮਜ਼ਬੂਤ ਬੇਸ ਲੇਅਰ ਦੇ ਉੱਪਰ ਫਿਰ ਨਵੀਂ WMM ਪਰਤ ਵਿਛਾਈ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ 3 ਹੋਰ ਅਫ਼ਸਰ CBI ਦੀ ਰਡਾਰ 'ਤੇ! ਹੋਣ ਜਾ ਰਹੀ ਵੱਡੀ ਕਾਰਵਾਈ
ਇਹ ਤਕਨੀਕ ਆਮ ਨਿਰਮਾਣ ਵਿਧੀਆਂ ਨਾਲੋਂ ਕਈ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ FDR ਦੀ ਵਰਤੋਂ ਨਾਲ ਬਣਾਈਆਂ ਗਈਆਂ ਸੜਕਾਂ ਆਮ ਤਰੀਕਿਆਂ ਨਾਲ ਬਣਾਈਆਂ ਸੜਕਾਂ ਦੇ ਮੁਕਾਬਲੇ ਲਗਭਗ 50 ਪ੍ਰਤੀਸ਼ਤ ਜ਼ਿਆਦਾ ਮਜ਼ਬੂਤ ਅਤੇ ਟਿਕਾਊ ਹੁੰਦੀਆਂ ਹਨ। ਇਹ ਤਕਨੀਕ ਸੜਕ ਨਿਰਮਾਣ ਦੀ ਲਾਗਤ ਨੂੰ ਵੀ ਘਟਾਉਂਦੀ ਹੈ ਅਤੇ ਸੜਕਾਂ ਦਾ ਕੰਮ ਤੇਜ਼ੀ ਨਾਲ ਪੂਰਾ ਹੋ ਜਾਂਦਾ ਹੈ। ਸੜਕਾਂ ਦੀ ਮਜ਼ਬੂਤੀ ਵੱਧ ਜਾਣ ਕਾਰਨ ਭਵਿੱਖ ਵਿਚ ਉਨ੍ਹਾਂ ਦੀ ਮੁਰੰਮਤ (ਮੇਨਟੇਨੈਂਸ) ਦੀ ਲੋੜ ਵੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ, ਇਹ ਤਕਨੀਕ ਵਾਤਾਵਰਣ ਪੱਖੋਂ ਵੀ ਬਹੁਤ ਅਨੁਕੂਲ ਹੈ ਕਿਉਂਕਿ ਇਸ ਵਿੱਚ ਪੁਰਾਣੇ ਮਲਬੇ ਦੀ ਮੁੜ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਨਵੇਂ ਸਮੱਗਰੀ ਦੀ ਲੋੜ ਘੱਟ ਜਾਂਦੀ ਹੈ।
ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! 31 ਤਾਰੀਖ਼ ਲਈ ਪੰਜਾਬ 'ਚ ਹੋਇਆ ਵੱਡਾ ਐਲਾਨ, PAP ਚੌਂਕ 'ਚ....
NEXT STORY