ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਕਲਾਸ 6ਵੀਂ ਤੋਂ ਲੈ ਕੇ 10ਵੀਂ ਤੱਕ ਲਈ ਨਵਾਂ ਅਸੈੱਸਮੈਂਟ ਫ੍ਰੇਮਵਰਕ ਤਿਆਰ ਕੀਤਾ ਹੈ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਬੁੱਧਵਾਰ ਨੂੰ ਇਹ ਫ੍ਰੇਮਵਰਕ ਲਾਂਚ ਕੀਤਾ। ਸੀ. ਬੀ. ਐੱਸ. ਈ. ਨੇ ਬ੍ਰਿਟਿਸ਼ ਕਾਊਂਸਲ ਦੇ ਨਾਲ ਮਿਲ ਕੇ ਇਸ ਨਵੇਂ ਅਸੈੱਸਮੈਂਟ ਫ੍ਰੇਮਵਰਕ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਖਾਸ ਕਰ ਕੇ 6ਵੀਂ ਤੋਂ 10ਵੀਂ ਕਲਾਸ ਤੱਕ ਦੇ 3 ਪ੍ਰਮੁੱਖ ਵਿਸ਼ਿਆਂ ਸਾਇੰਸ, ਮੈਥ ਅਤੇ ਇੰਗਲਿਸ਼ ਲਈ ਸੀ. ਬੀ. ਐੱਸ. ਈ. ਅਸੈੱਸਮੈਂਟ ਫ੍ਰੇਮਵਰਕ ਲਾਂਚ ਕੀਤਾ ਗਿਆ ਹੈ। ਇਹ ਕੰਪੀਟੈਂਸੀ ਬੇਸਡ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਤਹਿਤ ਇਹ ਪਹਿਲ ਕੀਤੀ ਗਈ ਹੈ। ਵਿਦਿਆਰਥੀਆਂ ’ਚ ਰਟਣ ਦੀ ਆਦਤ ਖਤਮ ਕਰ ਕੇ ਉਨ੍ਹਾਂ ਨੂੰ ਵਿਵਹਾਰਕ ਗਿਆਨ ਦੇਣ ਅਤੇ ਪ੍ਰੇਸ਼ਾਨੀਆਂ ਦਾ ਹੱਲ ਲੱਭਣ ਦੀ ਸਮਰੱਥਾ ਵਿਕਸਿਤ ਕਰਨ ਦੇ ਨਜ਼ਰੀਏ ਨਾਲ ਸੀ. ਬੀ. ਐੱਸ. ਈ. ਅਸੈੱਸਮੈਂਟ ਕਰਨ ਦਾ ਤਰੀਕਾ ਬਦਲ ਰਿਹਾ ਹੈ।
ਕੀ ਹੈ ਕੰਪੀਟੈਂਸੀ ਬੇਸਡ ਅਪਰੋਚ?
ਇਸ ਲਾਂਚ ਕੀਤੇ ਪ੍ਰੋਗਰਾਮ ਵਿਚ ਸੀ. ਬੀ. ਐੱਸ. ਈ. ਦੀ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਕੂਲੀ ਸਿੱਖਿਆ ਨਿਰਦੇਸ਼ਕ ਅਨੀਤਾ ਕਰਵਲ ਦੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਕੂਲੀ ਸਿੱਖਿਆ ਟੈਕਸਟਬੁੱਕ ਸੈਂਟ੍ਰਿਕ ਅਪਰੋਚ ’ਤੇ ਚੱਲ ਰਹੀ ਹੈ। ਕਿਤਾਬੀ ਗੱਲਾਂ ਆਮ ਕਰ ਕੇ ਅਸਲ ਦੁਨੀਆ ਤੋਂ ਵੱਖਰੀਆਂ ਹੁੰਦੀਆਂ ਹਨ, ਜਦੋਂਕਿ ਕੰਪੀਟੈਂਸੀ ਬੇਸਡ ਅਪਰੋਚ ’ਚ ਅਸੀਂ ਬੱਚਿਆਂ ਨੂੰ ਰੀਅਲ ਵਰਲਡ ਨਾਲ ਜੋੜ ਕੇ ਸਿੱਖਿਆ ਦਿੰਦੇ ਹਨ। ਇਸ ਨਾਲ ਉਨ੍ਹਾਂ ਦੀ ਪ੍ਰਾਬਲਮ ਹੱਲ ਕਰਨ ਅਤੇ ਐਨਾਲਿਟੀਕਲ ਐਲਿਜ਼ੀਬਿਲਟੀ ਵਧਦੀ ਹੈ। ਇਸ ਅਸੈੱਸਮੈਂਟ ਫ੍ਰੇਮਵਰਕ ਲਈ ਵੀ ਮਦਦ ਮੁਹੱਈਆ ਕਰਵਾਈ ਗਈ ਹੈ ਤਾਂ ਕਿ ਉਹ ਬੱਚਿਆਂ ਨੂੰ ਪ੍ਰੈਕਟੀਕਲ ਲਰਨਿੰਗ ਵੱਲ ਲਿਜਾ ਸਕਣ। ਰੋਜ਼ਾਨਾ ਦੀਆਂ ਸਮੱਸਿਆਵਾਂ ਅਤੇ ਉਦਾਹਰਣਾਂ ਜ਼ਰੀਏ ਉਨ੍ਹਾਂ ਨੂੰ ਇਹ ਵਿਸ਼ਾ ਪੜ੍ਹਾਉਣ ਤਾਂ ਕਿ ਵਿਦਿਆਰਥੀ ਸਿਰਫ ਐਗਜ਼ਾਮ ਪਾਸ ਕਰਨ ਲਈ ਹੀ ਪੜ੍ਹਾਈ ਨਾ ਕਰਨ, ਸਗੋਂ ਉਸ ਪੜ੍ਹਾਈ ਤੋਂ ਆਪਣੇ ਜੀਵਨ, ਸਮਾਜ ਅਤੇ ਦੇਸ਼ ਦੀਆਂ ਵਿਵਹਾਰਕ ਸਮੱਸਿਆਵਾਂ ਦਾ ਹੱਲ ਲੱਭਣ ਦੇ ਵੀ ਸਮਰੱਥ ਬਣ ਸਕਣ। ਇਸ ਮੌਕੇ ਸਿੱਖਿਆ ਮੰਤਰੀ ਨੇ ਸਕੂਲੀ ਵਿਦਿਆਰਥੀਆਂ ਲਈ ਕਈ ਕਾਮਿਕ ਬੁੱਕਸ ਵੀ ਲਾਂਚ ਕੀਤੀਆਂ।
ਲੁਧਿਆਣਾ : Improvment Trust ਦੇ ਚੇਅਰਮੈਨ ਤੇ EO ਕੋਰੋਨਾ ਪਾਜ਼ੇਟਿਵ, ਦਫ਼ਤਰ 2 ਦਿਨਾਂ ਲਈ ਬੰਦ
NEXT STORY