ਲੁਧਿਆਣਾ (ਸੰਨੀ)- ਸ਼ਹਿਰ ਦੇ ਕੁਝ ਲੋਕਾਂ ਨੂੰ ਲਾਲ ਰੰਗ ਦੀ ਅਲਟੋ ਕਾਰ ਦੇ ਉੱਪਰ ਬੈਠ ਕੇ ਗੇੜੀ ਲਗਾਉਣੀ ਮਹਿੰਗੀ ਪੈ ਗਈ। ਟ੍ਰੈਫਿਕ ਪੁਲਸ ਨੇ ਲੁਧਿਆਣਾ 'ਚ ਗੱਡੀ ਦਾ ਪਤਾ ਲਗਾ ਕੇ ਉਸ ਨੂੰ ਜ਼ਬਤ ਕਰ ਲਿਆ ਹੈ। ਇਸ ਤੋਂ ਇਲਾਵਾ ਖਤਰਨਾਕ ਡਰਾਈਵਿੰਗ, ਉੱਚੀ ਆਵਾਜ਼ ਵਿੱਚ ਗੀਤ ਵਜਾਉਣ ਅਤੇ ਕੋਈ ਵੀ ਦਸਤਾਵੇਜ਼ ਨਾ ਹੋਣ ਦੇ ਦੋਸ਼ਾਂ ਤਹਿਤ ਚਲਾਨ ਵੀ ਕੀਤਾ ਹੈ।

ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਜ਼ਿਕਰਯੋਗ ਹੈ ਕਿ ਇਸ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜੋ ਸੀਨੀਅਰ ਟ੍ਰੈਫਿਕ ਪੁਲਸ ਅਧਿਕਾਰੀਆਂ ਤੱਕ ਪਹੁੰਚੀ ਸੀ। ਇਸ ਤੋਂ ਬਾਅਦ ਪੁਲਸ ਨੇ ਲਾਲ ਰੰਗ ਦੀ ਅਲਟੋ ਦੀ ਭਾਲ ਸ਼ੁਰੂ ਕਰ ਦਿੱਤੀ। ਟਰੈਫਿਕ ਪੁਲਸ ਦੀ ਮੁਸੀਬਤ ਉਸ ਸਮੇ ਵਧ ਗਈ ਜਦ ਇਹ ਕਾਰ 4 ਵਾਰ 5 ਵਿਕ ਚੁੱਕੀ ਸੀ। ਆਖਰਕਾਰ ਕਾਰ ਸਮੇਤ ਡਰਾਈਵਰ ਨੂੰ ਲੁਧਿਆਣਾ ਦੇ ਬਾੜੇਵਾਲ ਇਲਾਕੇ ਤੋਂ ਫੜ ਲਿਆ ਗਿਆ।

ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਕਿਉਂਕਿ ਉਸ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਟਰੈਫਿਕ ਪੁਲਸ ਦੇ ਜ਼ੋਨ ਇੰਚਾਰਜ ਏ.ਐੱਸ.ਆਈ. ਅਵਤਾਰ ਸਿੰਘ ਸੰਧੂ ਨੇ ਇਹ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਰੈਸਟੋਰੈਂਟ 'ਚ ਪੈ ਗਈ ਰੇਡ, ਮਾਲਕ ਨੇ ਕਿਹਾ ; 'ਮੁਲਾਜ਼ਮ ਮੁਫ਼ਤ 'ਚ ਮੰਗਦੇ ਖਾਣਾ, ਨਹੀਂ ਦਿੱਤਾ ਤਾਂ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਸ਼ਹੂਰ ਰੈਸਟੋਰੈਂਟ 'ਚ ਪੈ ਗਈ ਰੇਡ, ਮਾਲਕ ਨੇ ਕਿਹਾ ; 'ਮੁਲਾਜ਼ਮ ਮੁਫ਼ਤ 'ਚ ਮੰਗਦੇ ਖਾਣਾ, ਨਹੀਂ ਦਿੱਤਾ ਤਾਂ...'
NEXT STORY