ਚੰਡੀਗੜ੍ਹ (ਅਸ਼ਵਨੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਮੇਂ ਤੋਂ ਬੀਮਾਰ ਚੱਲ ਰਹੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਿੱਲੀ ਦੇ ਏਮਜ਼ ਹਸਪਤਾਲ 'ਚ ਹੋਈ ਮੌਤ ਦੀ ਖ਼ਬਰ ਸੁਣ ਕੇ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਤਲੀ ਦੀ ਮੌਤ ਨਾਲ ਮੁਲਕ ਇਕ ਤਜਰਬੇਕਾਰ ਸੰਸਦ ਮੈਂਬਰ ਅਤੇ ਹੰਢੇ ਹੋਏ ਸਿਆਸਤਦਾਨ ਦੇ ਨਾਲ-ਨਾਲ ਕਾਨੂੰਨੀ ਤੌਰ 'ਤੇ ਕਾਬਲ ਸ਼ਖਸੀਅਤ ਤੋਂ ਵਿਰਵਾ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਨਾਲ ਵੱਖ-ਵੱਖ ਮੁਲਾਕਾਤਾਂ ਦੌਰਾਨ ਇਹ ਪਾਇਆ ਕਿ ਉਹ ਸੂਬੇ ਨਾਲ ਸਬੰਧਤ ਸਾਰੇ ਅਹਿਮ ਮਸਲਿਆਂ 'ਤੇ ਵਿਚਾਰ-ਚਰਚਾ ਕਰਨ ਲਈ ਫਰਾਖਦਿਲ ਅਤੇ ਸੁਹਿਰਦ ਸਨ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ। ਇਸ ਤੋਂ ਪਹਿਲਾਂ ਆਪਣੇ ਟਵੀਟ 'ਚ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਤੁਰ ਜਾਣ ਬਾਰੇ ਸੁਣ ਕੇ ਦੁੱਖ ਪਹੁੰਚਿਆ ਹੈ।
ਮੋਗਾ: ਹੜ੍ਹ ਨੂੰ ਲੈ ਕੇ ਸਰਕਾਰ 'ਤੇ ਭੜਕੇ ਭਗਵੰਤ ਮਾਨ (ਵੀਡੀਓ)
NEXT STORY