ਚੰਡੀਗੜ੍ਹ, (ਰਾਜਿੰਦਰ)- ਆਖਿਰਕਾਰ 7 ਸਾਲ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਤੇ ਸੈਕਟਰ-1 ਸਥਿਤ ਚੰਡੀਗੜ੍ਹ ਕਲੱਬ 'ਚ ਲੀਜ਼ ਸਬੰਧੀ ਚੱਲ ਰਹੇ ਵਿਵਾਦ 'ਤੇ ਰੋਕ ਲੱਗਣ ਜਾ ਰਹੀ ਹੈ। ਚੰਡੀਗੜ੍ਹ ਕਲੱਬ ਦੀ ਮੈਨੇਜਮੈਂਟ ਪ੍ਰਸ਼ਾਸਨ ਵਲੋਂ ਫਿਕਸ ਕੀਤੇ ਗਏ 92 ਲੱਖ ਰੁਪਏ ਪ੍ਰਤੀ ਸਾਲ ਲੀਜ਼ ਰਾਸ਼ੀ ਚੁਕਾਉਣ ਲਈ ਤਿਆਰ ਹੋ ਗਈ ਹੈ। ਵੀਰਵਾਰ ਨੂੰ ਲੀਜ਼ ਡੀਡ ਦੀ ਇਕ ਕਾਪੀ ਮੈਨੇਜਮੈਂਟ ਨੂੰ ਸਟੱਡੀ ਕਰਨ ਲਈ ਦਿੱਤੀ ਗਈ। ਉਥੇ ਹੀ, ਸ਼ਾਮ ਨੂੰ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਇਕ ਮੀਟਿੰਗ ਸੱਦੀ ਗਈ, ਜਿਸ 'ਚ ਉਹ ਪ੍ਰਸ਼ਾਸਨ ਵਲੋਂ ਫਿਕਸ ਲੀਜ਼ ਰਾਸ਼ੀ ਨੂੰ ਚੁਕਾਉਣ ਲਈ ਰਾਜ਼ੀ ਹੋ ਗਈ ਪਰ ਉਨ੍ਹਾਂ ਕਿਹਾ ਕਿ ਕੁਝ ਪੁਆਇੰਟਾਂ 'ਤੇ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਸਪੱਸ਼ਟੀਕਰਨ ਚਾਹੀਦਾ ਹੈ। ਇਨ੍ਹਾਂ ਸਾਰੇ ਪੁਆਇੰਟਾਂ ਨੂੰ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿਚ ਯੂ. ਟੀ. ਨਾਲ ਐਗਰੀਮੈਂਟ ਸਾਈਨ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸਾਹਮਣੇ ਉਹ ਉਠਾਉਣਗੇ।
ਸ਼ਹਿਰ ਦਾ ਸਭ ਤੋਂ ਪੁਰਾਣਾ ਕਲੱਬ
2005 'ਚ ਲੀਜ਼ ਰਾਸ਼ੀ 8 ਹਜ਼ਾਰ ਰੁਪਏ ਤੋਂ 1.08 ਲੱਖ ਪ੍ਰਤੀ ਮਹੀਨਾ ਰਿਵਾਈਜ਼ਡ ਕੀਤੀ ਗਈ ਸੀ। ਇਸ ਸਾਲ ਕਲੱਬ ਨੇ ਇਕ ਕਰੋੜ ਰੁਪਏ ਬਕਾਇਆ ਰਾਸ਼ੀ ਚੁਕਾਈ ਸੀ। ਦੱਸਿਆ ਜਾ ਰਿਹਾ ਹੈ ਕਿ 2010 ਤੋਂ 1.73 ਲੱਖ ਲੀਜ਼ ਰਾਸ਼ੀ ਹਰ ਮਹੀਨੇ ਭਰੀ ਜਾ ਰਹੀ ਸੀ ਕਿਉਂਕਿ ਕੋਈ ਲੀਜ਼ ਪੀਰੀਅਡ ਫਿਕਸ ਨਹੀਂ ਕੀਤਾ ਗਿਆ ਸੀ। ਚੰਡੀਗੜ੍ਹ ਕਲੱਬ ਸ਼ਹਿਰ ਦਾ ਸਭ ਤੋਂ ਪੁਰਾਣਾ ਕਲੱਬ ਹੈ, ਜਿਸ ਨੂੰ 8.5 ਏਕੜ ਏਰੀਏ 'ਚ 1958 'ਚ ਬਣਾਇਆ ਗਿਆ ਸੀ।
2010 ਤੋਂ ਲਟਕਿਆ ਹੋਇਆ ਸੀ ਮਾਮਲਾ
ਕਲੱਬ ਦੀ ਲੀਜ਼ ਫਿਕਸ ਕਰਨ ਦਾ ਮਾਮਲਾ 2010 ਤੋਂ ਲਟਕਿਆ ਹੋਇਆ ਸੀ। ਲੀਜ਼ ਡੀਡ ਦੇ ਤਹਿਤ ਹਰ ਸਾਲ ਲੀਜ਼ ਅਮਾਊਂਟ 'ਚ 5 ਫ਼ੀਸਦੀ ਵਾਧਾ ਹੋਵੇਗਾ। ਇਸ ਤੋਂ ਇਲਾਵਾ ਕਲੱਬ 'ਚ ਹੋਣ ਵਾਲੇ ਵਿਆਹ ਤੇ ਹੋਰ ਸਮਾਰੋਹਾਂ ਤੋਂ ਹੋਣ ਵਾਲੇ ਲਾਭ ਦਾ 25 ਫ਼ੀਸਦੀ ਹਿੱਸਾ ਕਲੱਬ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਵੇਗਾ। ਧਿਆਨਯੋਗ ਹੈ ਕਿ ਚੰਡੀਗੜ੍ਹ ਕਲੱਬ ਦੇ 8 ਹਜ਼ਾਰ ਮੈਂਬਰ ਹਨ। ਲੀਜ਼ ਰਾਸ਼ੀ 100 ਰੁਪਏ ਪ੍ਰਤੀ ਮੈਂਬਰ ਹਰ ਮਹੀਨੇ ਕੈਲਕੁਲੇਟ ਕੀਤੀ ਗਈ ਹੈ। ਪਿਛਲੇ 8 ਸਾਲਾਂ ਤੋਂ ਪ੍ਰਸ਼ਾਸਨ ਨੇ ਕਲੱਬ 'ਚ ਵਿਆਹਾਂ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਸਮਾਰੋਹ ਬੰਦ ਕਰ ਦਿੱਤੇ ਸਨ।
ਇਸ ਸਬੰਧੀ ਚੰਡੀਗੜ੍ਹ ਕਲੱਬ ਦੇ ਸਾਬਕਾ ਪ੍ਰਧਾਨ ਮੁਕੇਸ਼ ਬੱਸੀ ਨੇ ਕਿਹਾ ਕਿ ਲੀਜ਼ ਡੀਡ ਦੀ ਕਾਪੀ ਉਨ੍ਹਾਂ ਨੂੰ ਮਿਲ ਗਈ ਹੈ। ਇਸ ਤੋਂ ਇਲਾਵਾ ਸ਼ਾਮ ਨੂੰ ਮੀਟਿੰਗ 'ਚ ਕਲੱਬ ਮੈਨੇਜਮੈਂਟ ਇਹ ਲੀਜ਼ ਰਾਸ਼ੀ ਚੁਕਾਉਣ ਲਈ ਤਿਆਰ ਵੀ ਹੋ ਗਿਆ ਹੈ ਪਰ ਕੁਝ ਪੁਆਇੰਟਾਂ 'ਤੇ ਉਨ੍ਹਾਂ ਨੂੰ ਸਪੱਸ਼ਟੀਕਰਨ ਚਾਹੀਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਸਾਰੇ ਪੁਆਇੰਟਾਂ 'ਤੇ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਮੰਨੇਗਾ, ਜਿਸ ਤੋਂ ਬਾਅਦ ਉਹ ਐਗਰੀਮੈਂਟ ਸਾਈਨ ਕਰ ਦੇਣਗੇ।
ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਤੱਕ ਗੂੰਜੇਗਾ ਨਸ਼ਿਆਂ ਦਾ ਮੁੱਦਾ
NEXT STORY