ਚੰਡੀਗੜ੍ਹ (ਅਸ਼ਵਨੀ)- ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੌਰੇ ਦੌਰਾਨ ਜੇਕਰ ਅੰਦੋਲਨਕਾਰੀਆਂ ’ਤੇ ਲਾਠੀਆਂ ਚੱਲ ਜਾਂਦੀਆਂ ਤਾਂ ਪੰਜਾਬ ਦੋਬਾਰਾ ਗਲਤ ਰਸਤੇ ’ਤੇ ਚਲਾ ਜਾਂਦਾ ਅਤੇ ਪੰਜਾਬ ਦੇ ਹਾਲਾਤ ਖ਼ਰਾਬ ਹੋ ਜਾਣੇ ਸਨ। ਇਸ ਲਈ ਉਸ ਦਿਨ ਲਾਠੀਆਂ ਨਹੀਂ ਚਲਾਈਆਂ। ਚੰਨੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਪੰਜਾਬੀਆਂ ’ਤੇ ਨਾ ਲਾਠੀਆਂ ਚਲਾਵਾਂਗਾ, ਨਾ ਚਲਾਈਆਂ ਹਨ। ਚੰਨੀ ਨੇ ਦੁਹਰਾਇਆ ਕਿ ਜੇਕਰ ਅੰਦੋਲਨਕਾਰੀਆਂ ਨੂੰ ਜਬਰਨ ਹਟਾਉਂਦਾ ਤਾਂ ਪੰਜਾਬ ਦੇ ਹਾਲਾਤ ਵਿਗੜ ਜਾਂਦੇ।
ਚੰਨੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਨੂੰ ਰਾਜਨੀਤਕ ਰੰਗਤ ਦਿੱਤੀ ਜਾ ਰਹੀ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਲਸ ਅਧਿਕਾਰੀਆਂ ਤੋਂ ਕੁਝ ਕਹਾਇਆ ਜਾਵੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ’ਚ ਪਟੀਸ਼ਨ ਦਰਜ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਨੂੰ ਫਸਾਇਆ ਜਾਵੇ ਪਰ ਇਹ ਕੋਸ਼ਿਸ਼ਾਂ ਠੀਕ ਨਹੀਂ ਹਨ। ਜਦੋਂ ਕੁਝ ਹੋਇਆ ਹੀ ਨਹੀਂ ਹੈ, ਕੋਈ ਖ਼ਤਰਾ ਹੀ ਨਹੀਂ ਸੀ ਅਤੇ ਸਿਹਤ ਵੀ ਚੰਗੀ ਹੈ ਤਾਂ ਮਹਾਮ੍ਰਿਤੂਅੰਜੇ ਦਾ ਪਾਠ ਕਿਉਂ?
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਕੇਸਾਂ ਸਬੰਧੀ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਨਿਰਦੇਸ਼
ਉਧਰ, ਆਮ ਆਦਮੀ ਪਾਰਟੀ ’ਤੇ ਤੰਜ ਕਸਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸ਼ੋਅ ਫਲਾਪ ਹੋ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਜੋ ਚੋਣ ਵਾਅਦੇ ਕਰ ਰਹੀ ਸੀ, ਚੰਨੀ ਸਰਕਾਰ ਨੇ ਉਸ ਨੂੰ ਚੋਣਾਂ ਤੋਂ ਪਹਿਲਾਂ ਹੀ ਹਕੀਕਤ ’ਚ ਸਾਕਾਰ ਕਰ ਦਿੱਤਾ। ਆਮ ਆਦਮੀ ਪਾਰਟੀ ਬਿਜਲੀ ਬਿਲ ਮੁਆਫ਼ ਕਰਨ ਦਾ ਵਾਅਦਾ ਕਰ ਰਹੀ ਸੀ ਤਾਂ ਸਰਕਾਰ ਨੇ ਉਸ ਨੂੰ ਮੁਆਫ਼ ਹੀ ਕਰ ਦਿੱਤਾ। ‘ਆਪ’ ਦਾ ਕਹਿਣਾ ਸੀ ਕਿ ਬਿਜਲੀ ਮਹਿੰਗੀ ਹੈ, ਸਰਕਾਰ ਨੇ ਸਸਤੀ ਬਿਜਲੀ ਕਰ ਦਿੱਤੀ। ਪੈਟਰੋਲ ਮਹਿੰਗਾ ਹੋਣ ਦੀ ਗੱਲ ਕਹੀ ਜਾ ਰਹੀ ਸੀ ਤਾਂ ਸਰਕਾਰ ਨੇ ਪੈਟਰੋਲ ਸਸਤਾ ਕਰ ਦਿੱਤਾ। ਰੇਤ ਮਾਫ਼ੀਆ ਖ਼ਤਮ ਕਰ ਦਿੱਤਾ। ਨੌਜਵਾਨਾਂ ਨੂੰ ਕਾਨੂੰਨੀ ਤੌਰ ’ਤੇ ਗਾਰੰਟੀ ਦੇ ਦਿੱਤੀ ਕਿ ਨੌਜਵਾਨਾਂ ਨੂੰ ਨੌਕਰੀ ਮਿਲੇਗੀ।
ਅਗਲਾ ਮੁੱਖ ਮੰਤਰੀ ਅਹੁਦਾ ਸੰਭਾਲਦੇ ਹੀ ਨੌਕਰੀਆਂ ਯਕੀਨੀ ਕਰਨ ’ਤੇ ਸਾਈਨ ਕਰਾਂਗੇ
ਅਗਲਾ ਮੁੱਖ ਮੰਤਰੀ ਅਹੁਦਾ ਸੰਭਾਲਦੇ ਹੀ ਨੌਕਰੀਆਂ ਯਕੀਨੀ ਕਰਨ ’ਤੇ ਸਾਈਨ ਕਰਾਂਗੇ। ਇਸ ਲਈ ਆਮ ਆਦਮੀ ਪਾਰਟੀ ਕਹਿ ਰਹੀ ਕਿ ਚੰਨੀ ਸਰਕਾਰ ਨੇ ਉਨ੍ਹਾਂ ਦਾ ਮਾਡਲ ਚੋਰੀ ਕਰ ਲਿਆ। ਇਸ ਦੇ ਉਲਟ, ਸੱਚਾਈ ਇਹ ਹੈ ਕਿ ਜਨਹਿਤੈਸ਼ੀ ਫ਼ੈਸਲਿਆਂ ਲਈ ਰੋਜ਼ਾਨਾ 20-20 ਘੰਟੇ ਲਗਾਤਾਰ ਕੰਮ ਕੀਤਾ ਹੈ। ਚੰਨੀ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਕਾਂਗਰਸ ਪਾਰਟੀ ਖ਼ਿਲਾਫ਼ ਕੋਈ ਨਹੀਂ ਹੈ। ਜਿੰਨੀਆਂ ਵੋਟਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਿਲਣਗੀਆਂ, ਓਨੀਆਂ ਇਕੱਲੀ ਕਾਂਗਰਸ ਨੂੰ ਮਿਲਣਗੀਆਂ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕਾਂਗਰਸ 'ਤੇ ਰਗੜੇ, ਕਿਹਾ-ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦਾ ਲੋਕਾਂ ਨੇ ਬਣਾ ਲਿਐ ਮਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਵਾਨੀਗੜ੍ਹ : ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ ਗੁਟਕਾ ਸਾਹਿਬ ਦੀ ਬੇਅਦਬੀ, ਗੋਲਕ ਤੋੜਨ ਦੀ ਵੀ ਕੀਤੀ ਕੋਸ਼ਿਸ਼
NEXT STORY