ਲੁਧਿਆਣਾ (ਵਰਮਾ) : ਇਕ ਪਾਸੇ ਜਿੱਥੇ ਕੇਂਦਰ ਸਰਕਾਰ ਮੇਕ ਇਨ ਇੰਡੀਆ ਦਾ ਨਾਅਰਾ ਦੇ ਕੇ ਭਾਰਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਚੀਨ ਤੋਂ ਆਉਣ ਵਾਲੇ ਹੌਜ਼ਰੀ ਫੈਬਰਿਕ ਕਾਰਨ ਲੁਧਿਆਣਾ ਦੇ ਕੱਪੜਾ ਵਪਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਕਤ ਪ੍ਰਗਟਾਵਾ ਅਰੋੜਾ ਟਰੇਡਿੰਗ ਕੰਪਨੀ ਦੇ ਯਸ਼ਪਾਲ ਅਰੋੜਾ ਅਤੇ ਹੌਜ਼ਰੀ ਨਿਰਮਾਤਾ ਰਿਪਨ ਕੁਮਾਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਬਾਜ਼ਾਰ ’ਚ ਚੀਨ ’ਚ ਬਣਿਆ ਕੱਪੜਾ ਸਸਤਾ ਹੋਣ ਕਾਰਨ ਇਸ ਦੀ ਮੰਗ ਜ਼ਿਆਦਾ ਹੈ।
ਇਹ ਖ਼ਬਰ ਵੀ ਪੜ੍ਹੋ - ਆਟਾ ਦਾਲ ਸਕੀਮ ਬਾਰੇ ਅਹਿਮ ਖ਼ਬਰ : ਵੱਡੀ ਗਿਣਤੀ 'ਚ ਕੱਟੇ ਜਾ ਸਕਦੇ ਹਨ ਨੀਲੇ ਕਾਰਡ! ਜਾਣੋ ਕੀ ਨੇ ਸ਼ਰਤਾਂ
ਇਸ ਦੇ ਨਾਲ ਹੀ ਚੀਨ ਤੋਂ ਨਿਰਯਾਤ ਹੋਣ ਵਾਲੇ ਲੱਖਾਂ-ਕਰੋੜਾਂ ਰੁਪਏ ਦੀਆਂ ਮਸ਼ੀਨਾਂ ’ਤੇ ਭਾਰਤ ’ਚ ਬਣੇ ਕੱਪੜੇ ਦੀ ਮੰਗ ਵੀ ਘੱਟ ਹੈ, ਜਿਸ ਨਾਲ ਲੁਧਿਆਣਾ ਦੇ ਹੌਜ਼ਰੀ ਦੇ ਵਪਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਅੰਦਰ ਕਰੋੜਾਂ ਰੁਪਏ ਦਾ ਸਟਾਕ ਜਮ੍ਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚੀਨ ਤੋਂ ਆਉਣ ਵਾਲੀਆਂ ਮਸ਼ੀਨਾਂ ’ਤੇ ਹੀ ਇਹ ਕੱਪੜਾ ਬਣਾਇਆ ਜਾਂਦਾ ਹੈ ਪਰ ਫਿਰ ਵੀ ਇਹ ਚਾਈਨਾ ਤੋਂ ਬਣੇ ਕੱਪੜੇ ਨਾਲੋਂ ਮਹਿੰਗਾ ਬਣਦਾ ਹੈ, ਜਿਸ ਕਾਰਨ ਬਾਜ਼ਾਰ ’ਚ ਭਾਰਤੀ ਕੱਪੜਿਆਂ ਦੀ ਮੰਗ ਘਟਦੀ ਜਾ ਰਹੀ ਹੈ। ਉੱਥੇ ਹੀ ਬਾਜ਼ਾਰ ’ਚ ਚੀਨ ’ਚ ਬਣੇ ਕੱਪੜੇ ਵੀ ਵਿਕ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਇਕ ਵਾਰ ਫਿਰ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ, ਇਹ ਹਨ ਮੁੱਖ ਮੰਗਾਂ
ਜਿਸ ਕਾਰਨ ਜਾਪਦਾ ਹੈ ਕਿ ਕੇਂਦਰ ਦਾ ਮੇਕ ਇਨ ਇੰਡੀਆ ਦਾ ਨਾਅਰਾ ਮਹਿਜ਼ ਮਜ਼ਾਕ ਬਣ ਕੇ ਰਹਿ ਗਿਆ ਹੈ।ਜੇਕਰ ਇਸੇ ਤਰ੍ਹਾਂ ਬਾਜ਼ਾਰ ’ਚ ਚਾਈਨਾ ਮੇਡ ਕੱਪੜਿਆਂ ਦੀ ਮੰਗ ਵਧੀ ਤਾਂ ਭਾਰਤੀ ਟੈਕਸਟਾਈਲ ਉਦਯੋਗ ਤਬਾਹੀ ਦੇ ਕੰਢੇ ਆ ਜਾਵੇਗਾ, ਜਿਸ ਕਾਰਨ ਲੁਧਿਆਣਾ ਅਤੇ ਹੋਰ ਸੂਬਿਆਂ ਦੇ ਲੱਖਾਂ ਲੋਕ ਬੇਰੋਜ਼ਗਾਰ ਹੋ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਚੀਨ ਦੇ ਬਣੇ ਕੱਪੜੇ ’ਤੇ ਕੋਈ ਠੋਸ ਕਾਨੂੰਨ ਬਣਾਉਣ ਜਾਂ ਇਸ ’ਤੇ ਐਕਸਾਈਜ਼ ਡਿਊਟੀ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਇਹ ਭਾਰਤ ’ਚ ਬਣੇ ਕੱਪੜੇ ਨਾਲੋਂ ਮਹਿੰਗਾ ਹੋਵੇ, ਜਿਸ ਨਾਲ ਕਿ ਭਾਰਤ ’ਚ ਬਣੇ ਕੱਪੜੇ ਦੀ ਮੰਗ ਵਧੇ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਮੇਕ ਇਨ ਇੰਡੀਆ ਦਾ ਸੁਫ਼ਨਾ ਪੂਰਾ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਟਾ ਦਾਲ ਸਕੀਮ ਬਾਰੇ ਅਹਿਮ ਖ਼ਬਰ : ਵੱਡੀ ਗਿਣਤੀ 'ਚ ਕੱਟੇ ਜਾ ਸਕਦੇ ਹਨ ਨੀਲੇ ਕਾਰਡ! ਜਾਣੋ ਕੀ ਨੇ ਸ਼ਰਤਾਂ
NEXT STORY