ਸੰਗਰੂਰ (ਸਿੰਗਲਾ)- ਸੂਬੇ ਨੂੰ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਤੋਂ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀਆਂ ਸਖ਼ਤ ਹਦਾਇਤਾਂ ’ਤੇ ਕਾਰਵਾਈ ਕਰਦਿਆਂ 3 ਕਿੱਲੋ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਅਤੇ 10 ਕਿੱਲੋ ਪਲਾਸਟਿਕ ਦਾ ਡਿਸਪੋਜ਼ੇਬਲ ਸਾਮਾਨ ਜ਼ਬਤ ਕੀਤਾ ਗਿਆ। ਇਹ ਕਾਰਵਾਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਨਗਰ ਕੌਂਸਲ ਸੰਗਰੂਰ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਅਮਲ ’ਚ ਲਿਆਂਦੀ ਗਈ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੰਗਰੂਰ ਸਥਿਤ ਰੀਜਨਲ ਦਫਤਰ ਦੇ ਐੱਸ.ਡੀ.ਓ-ਕਮ-ਸਹਾਇਕ ਵਾਤਾਵਰਣ ਇੰਜ. ਦਲਜੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਸੁਨਾਮੀ ਗੇਟ ਵਿਖੇ ਦੁਕਾਨਾਂ ਦੀ ਕੀਤੀ ਅਚਨਚੇਤ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ 3 ਕਿਲੋ ਪਲਾਸਟਿਕ ਲਿਫਾਫੇ ਅਤੇ 10 ਕਿਲੋ ਪਲਾਸਟਿਕ ਦਾ ਡਿਸਪੋਜ਼ਲ ਸਾਮਾਨ ਜਿਨ੍ਹਾਂ ਨੂੰ ਨਿਯਮਾਂ ਮੁਤਾਬਕ ਜ਼ਬਤ ਕਰ ਲਿਆ ਗਿਆ ਹੈ ਅਤੇ ਦੋ ਦੁਕਾਨਦਾਰਾਂ ਦੇ ਚਲਾਨ ਕਰ ਕੇੇ ਸਬੰਧਤ ਵਿਅਕਤੀ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਲਈ ਪ੍ਰਕਿਰਿਆ ਆਰੰਭੀ ਗਈ ਹੈ। ਸਬਜ਼ੀ ਮੰਡੀ ਵਿਖੇ ਦੁਕਾਨਦਾਰ ਵੱਲੋਂ ਰੱਖੇ ਬਾਹਰ ਸਾਮਾਨ ਨੂੰ ਵੀ ਚੁੱਕਵਾਇਆ ਗਿਆ।
ਇਸ ਮੌਕੇ ਕਾਰਜ ਸਾਧਕ ਅਫਸਰ ਅਸ਼ਵਨੀ ਕੁਮਾਰ, ਚੀਫ ਸੈਕਟਰੀ ਇੰਸਪੈਕਟਰ ਦਲਜੀਤ ਸਿੰਘ, ਐੱਸ. ਡੀ. ਓ. ਪੰਜਬ ਪ੍ਰਦੂਸ਼ਣ ਰੋਕਥਾਮ ਬੋਰਡ ਅਲੋਕ ਭਗਤ, ਦਮਨ ਸਿੰਘ ਸੀ. ਐੱਮ. ਐੱਮ, ਰਿਤੂ ਸ਼ਰਮਾ ਸੀ. ਐੱਫ., ਰਾਹੁਲ ਕੁਮਾਰ ਆਦਿ ਹਾਜ਼ਰ ਸਨ।
ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਸੈਰ ਕਰ ਰਹੇ ਬਜ਼ੁਰਗ ਨੂੰ ਮਾਰੀ ਟੱਕਰ, ਮਾਮਲਾ ਦਰਜ
NEXT STORY