ਅਬੋਹਰ (ਸੁਨੀਲ) : 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਥਾਣਾ ਬਹਾਵਵਾਲਾ ਮੁਖੀ ਪਰਮਜੀਤ ਕੁਮਾਰ ਤੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ 13 ਸਾਲਾ ਨਾਬਾਲਗ ਨੂੰ ਕਾਬੂ ਕੀਤਾ ਹੈ। ਨਾਬਾਲਗ ਨੂੰ ਜੂਵੇਨਾਈਲ ਕੋਰਟ 'ਚ ਪੇਸ਼ ਕੀਤਾ ਗਿਆ ਜਿਥੋਂ ਨਾਬਾਲਗ ਨੂੰ ਜੇਲ ਭੇਜਣ ਦੇ ਆਦੇਸ਼ ਦਿੱਤੇ ਗਏ।
ਵਰਣਨਯੋਗ ਹੈ ਕਿ ਥਾਣਾ ਬਹਾਵਵਾਲਾ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਬੱਚੀ ਦੇ ਪਿਤਾ ਨੇ ਦੱਸਿਆ ਸੀ ਕਿ ਐਤਵਾਰ 6 ਜੁਲਾਈ ਨੂੰ ਦੁਪਹਿਰ 4-5 ਵਜੇ ਉਸਦੀ 7 ਸਾਲਾ ਬੇਟੀ ਘਰ ਨੇੜੇ ਹੀ ਖੇਡ ਰਹੀ ਸੀ। ਉਦੋਂ 13 ਸਾਲਾ ਨਾਬਾਲਗ ਉਸਦੀ ਮਾਸੂਮ ਬੇਟੀ ਨੂੰ ਵਰਗਲਾ ਕੇ ਆਪਣੇ ਨਾਲ ਪਿੰਡ ਦੇ ਸਰਕਾਰੀ ਸਕੂਲ 'ਚ ਲੈ ਗਿਆ, ਜਿਥੇ ਉਸਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬੱਚੀ ਦੀਆਂ ਚੀਕਾਂ ਸੁਣ ਕੇ ਪੀੜਤ ਬੱਚੀ ਦੀ ਮਾਤਾ ਮੌਕੇ 'ਤੇ ਪਹੁੰਚੀ ਤਾਂ ਮੁਲਜ਼ਮ ਬੱਚੀ ਨੂੰ ਛੱਡ ਕੇ ਫਰਾਰ ਹੋ ਗਿਆ। ਥਾਣਾ ਬਹਾਵਵਾਲਾ ਪੁਲਸ ਨੇ ਨਾਬਾਲਗ ਵਿਰੁੱਧ ਆਈ. ਪੀ. ਸੀ. ਦੀ ਧਾਰਾ 376 ਤੇ ਪੋਕਸੋ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਨ ਬਾਅਦ ਉਸਨੂੰ ਕਾਬੂ ਕਰ ਲਿਆ।
ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਐਲਾਨੀ ਕਾਰਜਕਾਰਨੀ
NEXT STORY