ਲੁਧਿਆਣਾ (ਤਰੁਣ) : ਸਥਾਨਕ ਗਿੱਲ ਰੋਡ ਨੇੜੇ ਪਲਾਸਟਿਕ ਡੋਰ ਨਾਲ ਇਕ ਮਾਸੂਮ ਦਾ ਗਲ ਵੱਢਿਆ ਗਿਆ। ਮਾਸੂਮ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ ਮਾਸੂਮ ਦੀ ਪਛਾਣ ਦਕਸ਼ ਦੇ ਰੂਪ 'ਚ ਹੋਈ ਹੈ, ਜੋ ਕਿ ਯੂ. ਕੇ. ਜੀ. ਦਾ ਵਿਦਿਆਰਥੀ ਸੀ। ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ’ਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਦੁੱਗਰੀ ’ਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਸੀ।
ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਮਾਰ ਮੁਕਾਇਆ 8 ਸਾਲਾ ਪੁੱਤਰ, ਗਲਾ ਘੁੱਟਦਿਆਂ ਇਕ ਵਾਰ ਨਾ ਕੰਬੇ ਹੱਥ
ਵਾਪਸ ਮੁੜਦੇ ਸਮੇਂ ਉਸ ਦਾ ਪੁੱਤਰ ਸਕੂਟਰ ਦੇ ਅੱਗੇ ਖੜ੍ਹਾ ਸੀ, ਜਦੋਂ ਕਿ ਪਤਨੀ ਦੂਜੇ ਪੁੱਤਰ ਨਾਲ ਪਿੱਛੇ ਬੈਠੀ ਸੀ। ਜਦੋਂ ਉਹ ਗਿੱਲ ਪੁਲ 'ਤੇ ਪੁੱਜੇ ਤਾਂ ਅਚਾਨਕ ਪਲਾਸਟਿਕ ਡੋਰ ਉਸ ਦੇ ਪੁੱਤਰ ਦੇ ਗਲ ’ਚ ਫਸ ਗਈ। ਜਿਸ ਕਾਰਨ ਉਸ ਦਾ ਗਲਾ ਵੱਢਿਆ ਗਿਆ ਅਤੇ ਖੂਨ ਨਿਕਲਣ ਲੱਗ ਪਿਆ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਮਿਲੀ ਵੱਡੀ ਰਾਹਤ, 'ਥਾਣੇਦਾਰ ਦੀ ਪੈਂਟ ਗਿੱਲੀ' ਬਿਆਨ ਵਾਲਾ ਕੇਸ ਅਦਾਲਤ ਨੇ ਕੀਤਾ ਰੱਦ
ਜਦੋਂ ਉਸ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਦੀ ਮਦਦ ਨਾਲ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ। ਥਾਣਾ ਸਦਰ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੇ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਘਟਨਾ ’ਚ ਮ੍ਰਿਤਕ ਬੱਚੇ ਦਾ ਪਿਤਾ ਵੀ ਜ਼ਖਮੀ ਹੋ ਗਿਆ। ਪੁਲਸ ਨੇ ਇਸ ਮਾਮਲੇ ਸਬੰਧੀ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣਾਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ , ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ
NEXT STORY