ਡੇਰਾਬੱਸੀ (ਅਨਿਲ) : ਇੱਥੇ ਪਿੰਡ ਕਕਰਾਲੀ ਵਿਖੇ ਮੰਗਲਵਾਰ ਦੁਪਹਿਰ ਨੂੰ ਚਾਰ ਨਾਬਾਲਗ ਬੱਚੇ ਭੇਤਭਰੇ ਹਾਲਾਤ 'ਚ ਲਾਪਤਾ ਹੋ ਗਏ। ਬੱਚਿਆਂ ਦਾ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਿਚੋਂ ਤਿੰਨ ਸਰਕਾਰੀ ਸਕੂਲ ਦੇ 5ਵੀਂ ਜਮਾਤ ਦੇ ਵਿਦਿਆਰਥੀ ਹਨ, ਜਦੋਂ ਕਿ ਇਕ ਗੈਰ-ਵਿਦਿਆਰਥੀ ਹੈ। ਚਾਰਾਂ ਨੂੰ ਆਖ਼ਰੀ ਵਾਰ ਮੰਗਲਵਾਰ ਸਾਮ 4.30 ਵਜੇ ਪਿੰਡਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ 'ਚ ਦੇਖਿਆ ਗਿਆ ਸੀ, ਜਦੋਂ ਕਿ ਕੁੱਝ ਸਮੇਂ ਬਾਅਦ ਮੁਬਾਰਕਪੁਰ ਦੇ ਚਰਚ ਦੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਉਹ ਢਕੌਲੀ ਵੱਲ ਵੱਧਦੇ ਵੇਖ ਗਏ ਸਨ। ਮੁਬਾਰਕਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗਲਤ ਇਰਾਦੇ ਨਾਲ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਰਦੀਆਂ ਦੇ ਸਨਮੁੱਖ ਮੱਛੀ ਪਾਲਕਾਂ ਲਈ ਐਡਵਾਈਜ਼ਰੀ ਜਾਰੀ
ਪਿੰਡ ਦੇ ਬਲਾਕ ਸੰਮਤੀ ਮੈਂਬਰ ਛੱਜਾ ਸਿੰਘ ਬੈਦਵਾਣ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦਾ ਇਕਲੌਤਾ ਪੋਤਾ 11 ਸਾਲਾ ਸਤਵੀਰ ਪੁੱਤਰ ਗੁਰਦੀਪ ਸਿੰਘ ਮੰਗਲਵਾਰ ਸਕੂਲ ਗਿਆ ਸੀ ਪਰ ਵਾਪਸ ਨਹੀਂ ਆਇਆ। ਦੁਪਹਿਰ ਬਾਅਦ ਜਦੋਂ ਭਾਲ ਕੀਤੀ ਤਾਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ 'ਚ ਇਕੋ ਜਮਾਤ 'ਚ ਪੜ੍ਹਨ ਵਾਲੇ 9 ਸਾਲਾ ਦੇਵੇਸ਼ ਪੁੱਤਰ ਅਜੇਪਾਲ ਅਤੇ 9 ਸਾਲਾ ਦਿਲਖੁਸ਼ ਪੁੱਤਰ ਅਸ਼ੋਕ ਕੁਮਾਰ ਸਤਵੀਰ ਨਾਲ ਦਿਖਾਈ ਦਿੱਤੇ। ਉਨ੍ਹਾਂ ਦੇ ਨਾਲ 14 ਸਾਲਾ ਗੈਰ-ਵਿਦਿਆਰਥੀ ਵਿਸ਼ਾਲ ਪੁੱਤਰ ਰਾਮਸਰੂਪ ਵੀ ਹੈ। ਸਤਵੀਰ ਨੂੰ ਛੱਡ ਕੇ ਬਾਕੀ ਤਿੰਨੇ ਬੱਚੇ ਪਰਵਾਸੀ ਦਿਹਾੜੀਦਾਰ ਪਰਿਵਾਰਾਂ ਦੇ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਰਿਸ਼ਵਤ ਲੈਂਦਿਆਂ ASI ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਸੱਤ ਮੁੰਡੇ ਸੀ. ਸੀ. ਟੀ. ਵੀ. 'ਚ ਇਕੱਠੇ ਦੇਖੇ ਗਏ ਸਨ। ਪਿੱਛੇ ਰਹਿ ਗਏ ਤਿੰਨਾਂ ਮੁੰਡਿਆਂ ਨੇ ਦੱਸਿਆ ਕਿ ਵਿਸ਼ਾਲ ਉਨ੍ਹਾਂ ਨੂੰ ਸੈਰ ਕਰਨ ਲਈ ਕਹਿ ਰਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਇਸ ’ਤੇ ਚਾਰੇ ਅੱਗੇ ਚਲੇ ਗਏ। 2 ਦਿਨਾਂ ਤੋਂ ਪਿੰਡ ਵਾਸੀ ਆਪਣੇ ਪੱਧਰ ’ਤੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਚਰਚ ’ਤੇ ਲੱਗੇ ਕੈਮਰੇ ਦੀ ਫੁਟੇਜ ਤੋਂ ਇਲਾਵਾ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਈ ਟੀਮਾਂ ਬਣਾ ਕੇ ਲਾਪਤਾ ਬੱਚਿਆਂ ਦੀ ਭਾਲ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ‘ਆਪ’ਦੇ ਮੰਤਰੀਆਂ ਨੇ ਮਨਾਇਆ ਦਿੱਲੀ MCD ਚੋਣਾਂ ਦੀ ਜਿੱਤ ਦਾ ਜਸ਼ਨ
NEXT STORY