ਚੰਡੀਗੜ੍ਹ (ਪਾਲ) : ਐਤਵਾਰ ਦਾ ਦਿਨ ਜਨਵਰੀ ਦਾ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ ਰਿਹਾ ਸੀ। ਕੋਹਰੇ ਅਤੇ ਠੰਡੀਆਂ ਹਵਾਵਾਂ ਨੇ ਸ਼ਹਿਰ ਵਿਚ ਠੰਡ ਵਧਾ ਦਿੱਤੀ ਹੈ ਪਰ ਸੋਮਵਾਰ ਨੂੰ ਸਵੇਰੇ ਬੱਦਲਾਂ ਦੇ ਨਿੱਕਲੀ ਧੁੱਪ ਨੇ ਕੁਝ ਰਾਹਤ ਦੇਣ ਦਾ ਕੰਮ ਕੀਤਾ। ਦਿਨ ਵਿਚ ਨਿੱਕਲੀ ਧੁੱਪ ਕਾਰਣ ਵੱਧ ਤੋਂ ਵੱਧ ਤਾਪਮਾਨ ਵੀ ਵਧਿਆ। ਜੋ ਇਕ ਦਿਨ ਪਹਿਲਾਂ ਤੱਕ 12 ਡਿਗਰੀ ਸੀ। ਉਹੀ ਸੋਮਵਾਰ ਨੂੰ 16.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਕਿ ਨਾਰਮਲ ਤੋਂ 4 ਡਿਗਰੀ ਘੱਟ ਹੈ। ਉਥੇ ਹੀ ਸ਼ਿਮਲੇ ਦਾ ਵੱਧ ਤੋਂ ਵੱਧ ਤਾਪਮਾਨ 18.8 ਡਿਗਰੀ ਦਰਜ ਹੋਇਆ। ਸ਼ਾਮ ਹੁੰਦੇ-ਹੁੰਦੇ ਇਕ ਵਾਰ ਫਿਰ ਠੰਡੀਆਂ ਹਵਾਵਾਂ ਨੇ ਮੌਸਮ ਵਿਚ ਠੰਡਕ ਵਧਾ ਦਿੱਤੀ, ਉੱਥੇ ਹੀ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਥੱਲੇ ਹੋ ਕੇ 9.5 ਡਿਗਰੀ ਰਿਕਾਰਡ ਹੋਇਆ। ਮੌਸਮ ਕੇਂਦਰ ਦੇ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਤਾਪਮਾਨ ਵਿਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਕੋਹਰੇ ਦੇ ਵਧਣ ਦੇ ਆਸਾਰ ਹਨ, ਉੱਥੇ ਸੋਮਵਾਰ ਨੂੰ ਸ਼ਹਿਰ ਵਿਚ 6 ਕਿਲੋ ਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ। ਵਿਜ਼ਿਬਿਲਿਟੀ 500 ਮੀਟਰ ਤੱਕ ਰਿਕਾਰਡ ਹੋਈ।
ਇਹ ਵੀ ਪੜ੍ਹੋ : ਐਤਵਾਰ ਨੂੰ ਸੂਰਜ ਦੇ ਨਹੀਂ ਹੋਏ ਦਰਸ਼ਨ, ਸ਼ਿਮਲਾ ਤੋਂ ਠੰਡਾ ਚੰਡੀਗੜ੍ਹ
6 ਸਾਲ ਵਿਚ ਦੂਜੀ ਵਾਰ ਵੱਧ ਤੋਂ ਵੱਧ ਤਾਪਮਾਨ 16 ਡਿਗਰੀ
2 ਦਿਨਾਂ ਵਿਚ ਅਚਾਨਕ ਮੌਸਮ ਵਿਚ ਠੰਡਕ ਵਧ ਗਈ ਹੈ। ਪਿਛਲੇ ਸਾਲਾਂ ਦੇ ਅੰਕੜੇ ਦੇਖੀਏ ਤਾਂ 6 ਸਾਲਾਂ ਵਿਚ ਸਿਰਫ਼ ਇਹ ਦੂਜਾ ਮੌਕਾ ਹੈ ਜਦੋਂ 11 ਜਨਵਰੀ ਦਾ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੱਕ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2017 ਵਿਚ 11 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 16.2 ਡਿਗਰੀ ਦਰਜ ਹੋਇਆ ਸੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਕੁੱਝ ਦਿਨ ਜੇਕਰ ਮੌਸਮ ਅਜਿਹਾ ਹੀ ਰਿਹਾ ਤਾਂ ਤਾਪਮਾਨ ਇਸ ਤੋਂ ਵੀ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ : ਘਰੋ ਮੂੰਗਫਲੀ ਲੈਣ ਗਏ 30 ਸਾਲਾ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ
6 ਸਾਲਾਂ ਵਿਚ 11 ਜਨਵਰੀ
ਸਾਲ ਵੱਧ ਤੋਂ ਵੱਧ ਤਾਪਮਾਨ
2021 16.8 ਡਿਗਰੀ
2020 18.0 ਡਿਗਰੀ
2019 20.0 ਡਿਗਰੀ
2018 20.5 ਡਿਗਰੀ
2017 16.2 ਡਿਗਰੀ
2016 22.6 ਡਿਗਰੀ
ਭੂਚਾਲ ਦੇ ਝਟਕੇ ਵੀ
ਸੋਮਵਾਰ ਨੂੰ ਸ਼ਹਿਰ ਵਿਚ ਦੁਪਹਿਰ 2:31 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਪ ’ਤੇ ਇਸ ਦੀ ਤੀਵਰਤਾ 4.2 ਨਾਪੀ ਗਈ। ਭੂਚਾਲ ਜੰਮੂ ਕਸ਼ਮੀਰ ਅਤੇ ਅਫ਼ਗਾਨਿਸਤਾਨ ਦਾ ਹਿੰਦੂ ਕੁਸ਼ ਇਸ ਦਾ ਸਟਾਰਟਿੰਗ ਪੁਆਇੰਟ ਰਿਹਾ ਹੈ।
ਇਹ ਵੀ ਪੜ੍ਹੋ : ਸ਼ਹਿਰ ’ਚ 7 ਮਿ੍ਰਤਕ ਪੰਛੀ ਮਿਲਣ ਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਿਸਾਨੀ ਘੋਲ 'ਚ ਸ਼ਾਮਲ ਹੋਣ ਜਾ ਰਿਹਾ 'ਬਜ਼ੁਰਗ' ਬਣਿਆ ਵੱਡੀ ਮਿਸਾਲ, ਭੱਜ ਕੇ ਤੈਅ ਕਰ ਰਿਹੈ ਦਿੱਲੀ ਦਾ ਸਫ਼ਰ
NEXT STORY