ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਦੇ ਟਰੌਮਾ ਵਾਰਡ 'ਚ ਸ਼ੁੱਕਰਵਾਰ ਹੰਗਾਮਾ ਦੇਖਣ ਨੂੰ ਮਿਲਿਆ। ਇਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸਟਾਫ ਨਾਲ ਬਤਮੀਜ਼ੀ ਕੀਤੀ। ਮੌਕੇ 'ਤੇ ਪਹੁੰਚੇ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਨੇ ਹੰਗਾਮਾ ਸ਼ਾਂਤ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਸੜਕ ਹਾਦਸੇ 'ਚ ਸਿਰ 'ਤੇ ਸੱਟ ਲੱਗਣ ਕਾਰਨ ਇਕ ਮਰੀਜ਼ ਨੂੰ ਸਿਵਲ ਹਸਪਤਾਲ ਦੇ ਟਰੌਮਾ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਸਿਰ ਦੀ ਸੀ. ਟੀ. ਸਕੈਨ ਕਰਵਾਉਣ ਲਈ ਡਾਕਟਰ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ ਪਰ ਸਿਵਲ ਹਸਪਤਾਲ ਦੀ ਸੀ. ਟੀ. ਸਕੈਨ ਮਸ਼ੀਨ ਖਰਾਬ ਹੋਣ ਕਾਰਨ ਸਟਾਫ ਨੇ ਪਰਿਵਾਰਕ ਮੈਂਬਰਾਂ ਨੂੰ ਸੀ. ਟੀ. ਸਕੈਨ ਬਾਹਰ ਤੋਂ ਕਰਵਾਉਣ ਲਈ ਕਿਹਾ। ਇਸ ਗੱਲ ਤੋਂ ਨਾਰਾਜ਼ ਹੋ ਕੇ ਮਰੀਜ਼ ਦੇ ਪਰਿਵਾਰਕ ਮੈਂਬਰ ਭੜਕ ਗਏ ਅਤੇ ਉਥੇ ਹੰਗਾਮਾ ਕਰਕੇ ਹਸਪਤਾਲ ਪ੍ਰਸ਼ਾਸਨ ਨੂੰ ਕੋਸਣ ਲੱਗੇ।
ਆਖਿਰਕਾਰ ਮੈਡੀਕਲ ਸੁਪਰਡੈਂਟ ਡਾ. ਕੇ. ਐੱਸ. ਬਾਵਾ ਟਰੌਮਾ ਵਾਰਡ 'ਚ ਪਹੁੰਚੇ ਅਤੇ ਹੰਗਾਮਾ ਕਰਨ ਵਾਲੇ ਪਰਿਵਾਰ ਦੇ ਇਕ ਨੌਜਵਾਨ ਦੀ ਗੱਲ ਸੁਣੀ। ਉਸ ਨੂੰ ਦੱਸਿਆ ਗਿਆ ਕਿ ਸੀ. ਟੀ. ਸਕੈਨ ਮਸ਼ੀਨ ਠੀਕ ਕਰਵਾਈ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਕਿ ਸੀ. ਟੀ. ਸਕੈਨ ਮਸ਼ੀਨ ਦਾ ਇਕ ਪਾਰਟ ਖਰਾਬ ਹੋ ਚੁੱਕਾ ਹੈ। ਇਸ ਦੀ ਕੀਮਤ ਕਰੀਬ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਡਾ. ਬਾਵਾ ਨੇ ਚੰਡੀਗੜ੍ਹ 'ਚ ਉੱਚ ਅਧਿਕਾਰੀਆਂ ਨੂੰ ਕਈ ਵਾਰ ਪੱਤਰ ਲਿਖ ਕੇ ਸੂਚਿਤ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ 5 ਲੱਖ ਦਾ ਫੰਡ ਜਾਰੀ ਨਾ ਹੋਣ ਕਾਰਨ ਸੀ. ਟੀ. ਸਕੈਨ ਮਸ਼ੀਨ ਖਰਾਬ ਪਈ ਹੈ ਅਤੇ ਰੋਜ਼ਾਨਾ ਦਰਜਨਾਂ ਹੀ ਲੋਕ ਪਰੇਸ਼ਾਨ ਹੋ ਰਹੇ ਹਨ।
ਤਰਨਤਾਰਨ : ਵੱਖ-ਵੱਖ ਥਾਈਂ ਮਨਾਇਆ ਲੋਹੜੀ ਦਾ ਤਿਉਹਾਰ (ਤਸਵੀਰਾਂ)
NEXT STORY