ਜਲੰਧਰ (ਪੁਨੀਤ)–ਬਾਰਿਸ਼ ਦੇ ਮੌਸਮ ਵਿਚ ਵੱਖ-ਵੱਖ ਟ੍ਰੇਨਾਂ ਦੇਰੀ ਨਾਲ ਕੈਂਟ ਅਤੇ ਸਿਟੀ ਸਟੇਸ਼ਨਾਂ ’ਤੇ ਪਹੁੰਚੀਆਂ, ਜਿੱਥੇ ਇਕ ਪਾਸੇ ਵੈਸ਼ਨੋ ਦੇਵੀ ਜਾਣ ਵਾਲੀਆਂ ਵੱਖ-ਵੱਖ ਟ੍ਰੇਨਾਂ ਨੇ ਯਾਤਰੀਆਂ ਨੂੰ ਲੰਮੀ ਉਡੀਕ ਕਰਵਾਈ, ਉਥੇ ਹੀ ਸ਼ਤਾਬਦੀ, ਸ਼ਾਨ-ਏ-ਪੰਜਾਬ ਅਤੇ ਵੰਦੇ ਭਾਰਤ ਵਰਗੀਆਂ ਕਈ ਟ੍ਰੇਨਾਂ ਇਕ ਘੰਟੇ ਅਤੇ ਇਸ ਤੋਂ ਵੱਧ ਦੀ ਦੇਰੀ ਨਾਲ ਪਹੁੰਚੀਆਂ।
ਇਹ ਵੀ ਪੜ੍ਹੋ: Punjab: ਧੀ ਨੂੰ ਹੋਸਟਲ ਛੱਡ ਕੇ ਵਾਪਸ ਆ ਰਹੇ ਪਿਓ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਡਾਈਵਰਟ ਰੂਟਾਂ ਤੋਂ ਅੰਮ੍ਰਿਤਸਰ ਨੂੰ ਭੇਜੀਆਂ ਗਈਆਂ 12029 ਸਵਰਨ ਸ਼ਤਾਬਦੀ 20 ਮਿੰਟ ਦੀ ਦੇਰੀ ਨਾਲ ਜਲੰਧਰ ਪਹੁੰਚੀ, ਜਦਕਿ ਸਵਾ 2 ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਪਹੁੰਚੀ। ਇਸੇ ਤਰ੍ਹਾਂ ਸਵਰਨ ਸ਼ਤਾਬਦੀ 12030 ਅੰਮ੍ਰਿਤਸਰ ਤੋਂ ਆਉਂਦੇ ਸਮੇਂ ਜਲੰਧਰ ਦੇ ਆਪਣੇ ਤੈਅ ਸਮੇਂ ਸ਼ਾਮ 5.53 ਤੋਂ ਇਕ ਘੰਟੇ ਦੀ ਦੇਰੀ ਨਾਲ ਸ਼ਾਮ 7 ਵਜੇ ਜਲੰਧਰ ਸਿਟੀ ਸਟੇਸ਼ਨ ’ਤੇ ਪੁੱਜੀ।
35 ਮਿੰਟ ਦੇਰੀ ਨਾਲ ਪੁੱਜੀ ਸ਼ਾਨ-ਏ-ਪੰਜਾਬ 12497 ਨੂੰ ਟਰਮੀਨੇਟ ਕੀਤਾ ਗਿਆ ਹੈ, ਜਿਸ ਕਾਰਨ ਉਕਤ ਟ੍ਰੇਨ ਅੰਮ੍ਰਿਤਸਰ ਨਹੀਂ ਗਈ ਅਤੇ ਜਲੰਧਰ ਤੋਂ ਵਾਪਸ ਮੁੜ ਗਈ। ਉਥੇ ਹੀ ਸ਼ਾਨ-ਏ-ਪੰਜਾਬ 12498 ਇਕ ਘੰਟਾ ਲੇਟ ਰਹਿੰਦੇ ਹੋਏ ਫਗਵਾੜਾ ਵਾਪਸ ਮੁੜ ਗਈ। ਉਕਤ ਟ੍ਰੇਨ ਜਲੰਧਰ ਅਤੇ ਅੰਮ੍ਰਿਤਸਰ ਨਹੀਂ ਗਈ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ 22488 ਜਲੰਧਰ ਕੈਂਟ ਦੇ ਆਪਣੇ ਤੈਅ ਸਮੇਂ ਸਵੇਰੇ ਸਾਢੇ 9.28 ਤੋਂ 34 ਮਿੰਟ ਲੇਟ ਰਹਿੰਦੇ ਹੋਏ 10 ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪੁੱਜੀ।

ਇਹ ਵੀ ਪੜ੍ਹੋ: ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਹਿਮਗਿਰੀ ਐਕਸਪ੍ਰੈੱਸ 12331 ਇਕ ਘੰਟਾ ਰੀ-ਸ਼ਡਿਊਲ ਹੋ ਕੇ ਚੱਲੀ, ਜਦਕਿ ਜਲੰਧਰ ਦੇ ਆਪਣੇ ਤੈਅ ਸਮੇਂ ਤੋਂ ਸਵਾ 2 ਘੰਟੇ ਲੇਟ ਰਹਿੰਦੇ ਹੋਏ ਪੌਣੇ 11 ਵਜੇ ਕੈਂਟ ਪਹੁੰਚੀ। ਜੰਮੂਤਵੀ ਤੋਂ ਚੱਲਣ ਵਾਲੀ ਗਰੀਬ ਰੱਥ 03310 ਸਵਾ ਘੰਟਾ ਲੇਟ ਰਹਿੰਦੇ ਹੋਏ ਜਲੰਧਰ ਪੁੱਜੀ। ਵੈਸ਼ਨੋ ਦੇਵੀ ਜਾਣ ਵਾਲੀ ਹਿਮਸਾਗਰ ਐਕਸਪ੍ਰੈੱਸ 16317 ਪੌਣੇ 2 ਘੰਟੇ ਲੇਟ ਰਹਿੰਦੇ ਹੋਏ ਕੈਂਟ ਪੁੱਜੀ। ਸਵੇਰੇ ਸਾਢੇ 10 ਵਜੇ ਪਹੁੰਚਣ ਵਾਲੀ ਆਮਰਪਾਲੀ ਐਕਸਪ੍ਰੈੱਸ 4 ਘੰਟੇ ਲੇਟ ਰਹਿੰਦੇ ਹੋਏ ਸਵਾ 2 ਵਜੇ ਦੇ ਬਾਅਦ ਸਿਟੀ ਸਟੇਸ਼ਨ ਪੁੱਜੀ। ਡਾ. ਅੰਬੇਡਕਰ ਨਗਰ ਤੋਂ ਚੱਲਣ ਵਾਲੀ 12919 ਮਾਲਵਾ ਐਕਸਪ੍ਰੈੱਸ ਵੈਸ਼ਨੋ ਦੇਵੀ ਜਾਂਦੇ ਸਮੇਂ ਸਵਾ ਘੰਟੇ ਦੀ ਦੇਰੀ ਨਾਲ ਕੈਂਟ ਪੁੱਜੀ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਧੀ ਨੂੰ ਹੋਸਟਲ ਛੱਡ ਕੇ ਵਾਪਸ ਆ ਰਹੇ ਪਿਓ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY