ਲੁਧਿਆਣਾ (ਰਾਜ): ਸ਼ਹਿਰ ਦੇ ਜਵਾਹਰ ਨਗਰ ਕੈਂਪ ਵਿਚ ਇਕ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵਕਤ ਮਾਤਮ ਅਤੇ ਦਹਿਸ਼ਤ ਵਿਚ ਬਦਲ ਗਈਆਂ, ਜਦੋਂ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਲੈ ਲਿਆ। ਦੋ ਧਿਰਾਂ ਵਿਚ ਸ਼ੁਰੂ ਹੋਈ ਤਕਰਾਰ ਹਸਪਤਾਲ ਦੀ ਦਹਿਲੀਜ਼ ਤੱਕ ਜਾ ਪਹੁੰਚੀ ਅਤੇ ਉੱਥੇ ਸ਼ਰੇਆਮ ਹੋਈ ਫਾਇਰਿੰਗ ਨਾਲ ਪੂਰਾ ਇਲਾਕਾ ਕੰਬ ਗਿਆ। ਇਸ ਖ਼ੂਨੀ ਸੰਘਰਸ਼ ਵਿਚ ਇਕ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਨਾਜ਼ੁਕ ਹਾਲਤ ਵਿਚ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC) ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਜਵਾਹਰ ਨਗਰ ਕੈਂਪ ਵਿਚ ਆਯੋਜਿਤ ਇਕ ਵਿਆਹ ਸਮਾਗਮ ਦੌਰਾਨ ਸੂਰਜ ਭਾਟੀ ਅਤੇ ਧਰਮਿੰਦਰ ਦੇ ਧਿਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਵੇਖਦੇ ਹੀ ਵੇਖਦੇ ਝਗੜਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਕੁੱਟਮਾਰ ਹੋਈ।
ਇਸ ਝੜਪ ਤੋਂ ਬਾਅਦ ਦੋਵੇਂ ਧਿਰਾਂ ਆਪਣੀ-ਆਪਣੀ ਐੱਮ.ਐੱਲ.ਆਰ (ਮੈਡੀਕਲ ਰਿਪੋਰਟ) ਕਟਵਾਉਣ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚੀਆਂ ਸਨ। ਹਸਪਤਾਲ ਪਹੁੰਚਦਿਆਂ ਹੀ ਦੋਵਾਂ ਧਿਰਾਂ ਦਾ ਇਕ ਵਾਰ ਫਿਰ ਆਹਮੋ-ਸਾਹਮਣਾ ਹੋ ਗਿਆ। ਗੁੱਸੇ ਵਿਚ ਆਏ ਸੂਰਜ ਭਾਟੀ ਨੇ ਆਪਣੀ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰ ਨੇ ਇਕ ਤੋਂ ਬਾਅਦ ਇਕ ਤਿੰਨ ਰਾਊਂਡ ਫਾਇਰ ਕੀਤੇ, ਜਿਸ ਨਾਲ ਹਸਪਤਾਲ ਕੰਪਲੈਕਸ ਵਿਚ ਭਾਜੜਾਂ ਪੈ ਗਈਆਂ।
ਫਾਇਰਿੰਗ ਦੌਰਾਨ ਇਕ ਗੋਲ਼ੀ ਸਿੱਧੀ ਧਰਮਿੰਦਰ ਦੇ ਪੱਟ ਵਿਚ ਜਾ ਲੱਗੀ। ਫਾਇਰਿੰਗ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 2 ਦੇ ਐੱਸ.ਐੱਚ.ਓ. ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ
NEXT STORY