ਅੰਮ੍ਰਿਤਸਰ, (ਸੂਰੀ)- ਪਰਮਜੀਤ ਕੌਰ ਪਤਨੀ ਅਮਰੀਕ ਸਿੰਘ ਤੇ ਅਮਰੀਕ ਕੌਰ ਪਤਨੀ ਬਲਦੇਵ ਸਿੰਘ ਵਾਸੀ ਜੇਠੂਵਾਲ ਨੇ ਆਪਣੇ ਰਿਸ਼ਤੇਦਾਰ ਮਨਜੀਤ ਸਿੰਘ, ਤਰਸੇਮ ਸਿੰਘ ਆਦਿ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਪ੍ਰਸ਼ਾਸਨ ’ਤੇ ਬਦਤਮੀਜ਼ੀ ਕਰਨ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਪਿੰਡ ਜੇਠੂਵਾਲ ’ਚ ਸਾਡਾ ਕਿਸੇ ਨਾਲ ਝਗਡ਼ਾ ਹੋਇਆ ਤਾਂ ਅਸੀਂ ਰਾਤ ਨੂੰ ਸਿਵਲ ਹਸਪਤਾਲ ਗਈਆਂ, ਜਿਥੇ ਪੱਟੀਆਂ ਕਰ ਕੇ ਸਾਨੂੰ ਵਾਪਸ ਭੇਜ ਦਿੱਤਾ। ਅਸੀਂ ਅਗਲੇ ਦਿਨ ਫਿਰ ਗਈਆਂ ਤਾਂ ਹਸਪਤਾਲ ਪ੍ਰਸ਼ਾਸਨ ਨੇ ਸਾਡੇ ਕੋਲੋਂ 300-300 ਰੁਪਏ ਲੈ ਕੇ 6-7 ਟਾਂਕੇ ਲਾ ਦਿੱਤੇ ਪਰ ਸਾਨੂੰ ਹਸਪਤਾਲ ਪ੍ਰਸ਼ਾਸਨ ਦਾਖਲ ਕਰਨ ਤੋਂ ਪੱਲਾ ਝਾਡ਼ ਰਿਹਾ ਹੈ ਅਤੇ ਅੱਜ ਅਸੀਂ ਹਸਪਤਾਲ ਦੇ ਐੱਸ. ਐੱਮ. ਓ. ਨੂੰ ਮਿਲਣਾ ਚਾਹਿਆ ਪਰ ਉਹ ਛੁੱਟੀ ’ਤੇ ਸੀ ਤੇ ਰਜਿੰਦਰ ਅਰੋਡ਼ਾ ਨੂੰ ਅਸੀਂ ਦਾਖਲ ਹੋਣ ਸਬੰਧੀ ਬੇਨਤੀ ਕੀਤੀ ਪਰ ਉਸ ਨੇ ਸਾਡੇ ਨਾਲ ਬਦਤਮੀਜ਼ੀ ਕਰਦਿਆਂ ਸਾਨੂੰ ਕਿਹਾ ਕਿ ਤੁਸੀਂ ਸਹੁੰ ਖਾਓ ਕਿ ਇਹ ਸੱਟਾਂ ਸੱਚੀਆਂ ਹਨ ਅਤੇ ਸਾਡੀ ਅਰਜ਼ੀ ’ਤੇ ਐਕਸਰਾ ਕਰਨ ਸਬੰਧੀ ਦਸਤਖਤ ਵੀ ਨਹੀਂ ਕੀਤੇ। ਸਾਡੀ ਹਸਪਤਾਲ ਪ੍ਰਸ਼ਾਸਨ ਅੱਗੇ ਇਹ ਮੰਗ ਹੈ ਕਿ ਸਾਨੂੰ ਇਸ ਹਸਪਤਾਲ ’ਚ ਦਾਖਲ ਕਰ ਕੇ ਬਣਦਾ ਇਲਾਜ ਕੀਤਾ ਜਾਵੇ।
ਸੀਨੀਅਰ ਮੈਡੀਕਲ ਅਫਸਰ ਰਜਿੰਦਰ ਅਰੋਡ਼ਾ ਨੇ ਇਸ ਸਬੰਧੀ ਕਿਹਾ ਕਿ ਮਰੀਜ਼ ਜਦੋਂ ਇਕ ਵਾਰ ਹਸਪਤਾਲ ਤੋਂ ਬਾਹਰ ਚਲਾ ਗਿਆ, ਉਸ ਦੇ ਟਾਂਕੇ ਲੱਗ ਗਏ, ਉਹ ਠੀਕ ਸੀ ਤਾਂ ਹੀ ਚਲਾ ਗਿਆ, ਬਾਕੀ ਅਸੀਂ ਆਪਣੀ ਕਾਰਵਾਈ ਕਰ ਦਿੱਤੀ ਤੇ ਇਹ ਸਾਰੀ ਕਾਰਵਾਈ ਆਨਲਾਈਨ ਹੈ।
5.89 ਕਰੋੜ ਨਾਲ ਹੋਵੇਗੀ ਮਕਬੂਲਪੁਰਾ ਤੋਂ ਝਬਾਲ ਰੋਡ ਤੱਕ ਦੇ ਗੰਦੇ ਨਾਲੇ ਦੀ ਸਫਾਈ
NEXT STORY