ਮੋਰਿੰਡਾ (ਅਮਰਜੀਤ) : ਬੀ. ਐੱਡ. ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਪੋਸਟਾਂ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਮੋਰਿੰਡਾ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਦੌਰਾਨ ਚਾਰ ਪ੍ਰਦਰਸ਼ਨਕਾਰੀ ਸਣੇ ਦੋ ਕੁੜੀਆਂ ਬੇਹੋਸ਼ ਹੋ ਗਈਆਂ। ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਣਾ ਪਿਆ। ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਧਰਨਾਕਾਰੀਆਂ ਨੂੰ ਸੜਕ ਖਾਲ੍ਹੀ ਕਰਨ ਲਈ ਮਨਾਉਣ ਵਿਚ ਲੱਗੇ ਰਹੇ। ਉਧਰ ਦੂਜੇ ਪਾਸੇ ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਸ਼ਹਿਰ ਦੇ ਦੁਕਾਨਦਾਰ ਆ ਕੇ ਧਰਨਾਕਾਰੀਆਂ ਨੂੰ ਪਿੱਛੇ ਹਟਾਉਣ ਲੱਗੇ ਤਾਂ ਦੋਵਾਂ ਧਿਰਾਂ ਦਾ ਆਪਸ ਵਿਚ ਤਿੱਖਾ ਟਕਰਾਅ ਹੋ ਗਿਆ। ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਧਰਨਾਕਾਰੀਆਂ ਦਾ ਟੈਂਟ ਵੀ ਉਖਾੜ ਦਿੱਤਾ। ਇਸ ਸਮੇਂ ਤੱਕ ਪ੍ਰਸ਼ਾਸਨ ਧਰਨਾਕਾਰੀਆਂ ਨੂੰ ਮਨਾਉਣ ਦੀ ਗੱਲ ਆਖ ਰਿਹਾ ਸੀ। ਮਾਮਲਾ ਇਸ ਗੱਲ ’ਤੇ ਰੁਕਿਆ ਹੈ ਕਿ ਧਰਨਾਕਾਰੀ ਕਹਿੰਦੇ ਸਨ ਕਿ ਸਾਈਡ ’ਤੇ ਧਰਨਾ ਦੇਵਾਂਗੇ ਪ੍ਰੰਤੂ ਮਿੱਲ ਦੇ ਨੇੜੇ ਨਹੀਂ ਜਾਵਾਂਗੇ।
ਬਾਅਦ ਵਿਚ ਧਰਨਾਕਾਰੀਆਂ ਦੀ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦੌਰਾਨ ਇਹ ਸਹਿਮਤੀ ਹੋਈ ਕਿ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨਾਲ ਅੱਠ ਅਕਤੂਬਰ ਨੂੰ ਮੀਟਿੰਗ ਕਰਵਾਈ ਜਾਵੇਗੀ। ਜਿਸ ’ਤੇ ਧਰਨਾਕਾਰੀਆਂ ਵੱਲੋਂ ਧਰਨਾ ਹਟਾ ਦਿੱਤਾ ਗਿਆ। ਧਰਨਾਕਾਰੀਆਂ ਦਾ ਇਹ ਵੀ ਕਹਿਣਾ ਹੈ ਜੇਕਰ ਅੱਠ ਤਾਰੀਖ਼ ਨੂੰ ਮੀਟਿੰਗ ਨਹੀਂ ਹੁੰਦੀ ਤਾਂ ਉਹ 9 ਅਕਤੂਬਰ ਤੋਂ ਫਿਰ ਤੋਂ ਇੱਥੇ ਹੀ ਧਰਨੇ ’ਤੇ ਬੈਠ ਜਾਣਗੇ।
ਉਪ ਮੁੱਖ ਮੰਤਰੀ ਦੀ ਸੋਨੀ ਦੀ ਚਿਤਾਵਨੀ, ਸਿਹਤ ਵਿਭਾਗ ’ਚ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ
NEXT STORY