ਅੰਮ੍ਰਿਤਸਰ (ਦਲਜੀਤ)- ਅਕਤੂਬਰ ਮਹੀਨੇ ’ਚ ਸ਼ਨੀਵਾਰ ਨੂੰ ਹੋਈ ਬੇਮੌਸਮੀ ਬਾਰਿਸ਼ ਤੋਂ ਬਾਅਦ ਅੰਮ੍ਰਿਤਸਰ ’ਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਬਾਰਿਸ਼ ਨਾਲ ਚੱਲੀਆਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ’ਚ ਗਿਰਾਵਟ ਮਹਿਸੂਸ ਕੀਤੀ ਜਾ ਰਹੀ ਹੈ। ਗਰਮੀ ਤੋਂ ਰਾਹਤ ਦੇਣ ਵਾਲਾ ਇਹ ਮੌਸਮ ਦਮੇ, ਸਾਹ ਦੀ ਐਲਰਜੀ ਅਤੇ ਛਾਤੀ ਦੀਆਂ ਪੁਰਾਣੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਬਦਲਾਅ ਦੇ ਮੱਦੇਨਜ਼ਰ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਖ਼ਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਪੁਰਾਣੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ-ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਸੂਬੇ ਦੇ ਕੈਮਿਸਟਾਂ ਲਈ ਨਵੇਂ ਫਰਮਾਨ ਜਾਰੀ, ਅੱਜ ਤੋਂ ਬਦਲੇ ਨਿਯਮ
ਬਾਰਿਸ਼ ਤੋਂ ਬਾਅਦ ਠੰਡੀਆਂ ਹਵਾਵਾਂ ਅਤੇ ਤਾਪਮਾਨ ’ਚ ਤਬਦੀਲੀ ਕਾਰਨ ਕੁਝ ਲੋਕਾਂ ਨੂੰ ਖੰਘ, ਜ਼ੁਕਾਮ, ਗਲੇ ’ਚ ਖਰਾਸ਼ ਅਤੇ ਸਾਹ ਲੈਣ ’ਚ ਮੁਸ਼ਕਿਲ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਮੇ ਦੇ ਮਰੀਜ਼ਾਂ ਨੂੰ ਛਾਤੀ ’ਚ ਜਕੜਨ, ਸਾਹ ਲੈਂਦੇ ਸਮੇਂ ਸੀਟੀ ਵਰਗੀ ਆਵਾਜ਼ ਆਉਣ ਅਤੇ ਰਾਤ ਸਮੇਂ ਖੰਘ ਵਧਣ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਤੋਂ ਇਲਾਵਾ ਵਾਇਰਲ ਇਨਫ਼ੈਕਸ਼ਨ ਵੀ ਸਾਹ ਨਾਲ ਸਬੰਧਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਡਾਕਟਰਾਂ ਅਨੁਸਾਰ ਹਰ ਖੰਘ ਜਾਂ ਜ਼ੁਕਾਮ ਦਾ ਕਾਰਨ ਠੰਡ ਨਹੀਂ ਹੁੰਦੀ, ਇਸ ਲਈ ਲੱਛਣ ਲਗਾਤਾਰ ਬਣੇ ਰਹਿਣ ’ਤੇ ਡਾਕਟਰੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਦੁਨੀਆ ਭਰ 'ਚ ਹੋਵੇਗੀ ਅਰਦਾਸ ! ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਦੇਸ਼ ਜਾਰੀ
ਬਾਰਿਸ਼ ਤੋਂ ਬਾਅਦ ਬਦਲਿਆ ਮੌਸਮ, ਦਮੇ ਦੇ ਮਰੀਜ਼ ਰੱਖਣ ਖ਼ਾਸ ਸਾਵਧਾਨੀ
ਠੰਡੀ ਹਵਾ ਕੁਝ ਸੰਵੇਦਨਸ਼ੀਲ ਲੋਕਾਂ ਦੀਆਂ ਸਾਹ ਦੀਆਂ ਨਲੀਆਂ ਨੂੰ ਸੁੰਗੇੜ ਸਕਦੀ ਹੈ, ਜਿਸ ਕਾਰਨ ਦਮੇ ਅਤੇ ਸਾਹ ਦੀਆਂ ਪੁਰਾਣੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਇਸ ਤੋਂ ਇਲਾਵਾ ਧੂੜ, ਧੂੰਆਂ, ਹਵਾ ਪ੍ਰਦੂਸ਼ਣ ਅਤੇ ਉੱਲੀ ਵਰਗੇ ਤੱਤ ਵੀ ਕੁਝ ਲੋਕਾਂ ’ਚ ਐਲਰਜੀ ਦੇ ਲੱਛਣਾਂ ਨੂੰ ਵਧਾ ਸਕਦੇ ਹਨ। ਮੌਸਮ ’ਚ ਅਚਾਨਕ ਤਬਦੀਲੀ ਦੌਰਾਨ ਸਵੇਰੇ ਅਤੇ ਸ਼ਾਮ ਵੇਲੇ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਬਾਹਰ ਨਿਕਲਦੇ ਸਮੇਂ ਮੌਸਮ ਦੇ ਅਨੁਕੂਲ ਗਰਮ ਕੱਪੜੇ ਪਹਿਨਣ ਅਤੇ ਧੂੜ, ਧੂੰਏਂ ਤੇ ਪ੍ਰਦੂਸ਼ਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਸਾਹ ਦੀ ਪੁਰਾਣੀ ਬੀਮਾਰੀ ਤੋਂ ਪੀੜਤ ਮਰੀਜ਼ ਡਾਕਟਰ ਵੱਲੋਂ ਨਿਰਧਾਰਤ ਦਵਾਈਆਂ ਨਿਯਮਿਤ ਤੌਰ ’ਤੇ ਲੈਂਦੇ ਰਹਿਣ ਅਤੇ ਬਿਨਾਂ ਡਾਕਟਰੀ ਸਲਾਹ ਦੇ ਇਨਹੇਲਰ ਜਾਂ ਦਵਾਈਆਂ ਬੰਦ ਨਾ ਕਰਨ।
ਇਹ ਵੀ ਪੜ੍ਹੋ- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੋਹਣੇ ਫੁੱਲਾਂ ਨਾਲ ਸੱਜਿਆ Amritsar Airport, ਬਣਿਆ ਖਿੱਚ ਦਾ ਕੇਂਦਰ
ਲਗਾਤਾਰ ਖੰਘ, ਬੁਖ਼ਾਰ ਅਤੇ ਸਾਹ ਚੜ੍ਹਨ ਨੂੰ ਨਾ ਸਮਝੋ ਮਾਮੂਲੀ
ਮੌਸਮ ਬਦਲਣ ਦੌਰਾਨ ਖੰਘ ਅਤੇ ਜ਼ੁਕਾਮ ਨੂੰ ਕਈ ਵਾਰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਪਰ ਜੇਕਰ ਖੰਘ ਲਗਾਤਾਰ ਬਣੀ ਰਹੇ, ਤੇਜ਼ ਬੁਖ਼ਾਰ ਹੋਵੇ, ਛਾਤੀ ’ਚ ਦਰਦ ਜਾਂ ਜਕੜਨ ਮਹਿਸੂਸ ਹੋਵੇ ਜਾਂ ਸਾਹ ਲੈਣ ’ਚ ਮੁਸ਼ਕਿਲ ਆਵੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਾਹ ਲੈਣ ’ਚ ਗੰਭੀਰ ਪ੍ਰੇਸ਼ਾਨੀ ਹੋਣ ਦੀ ਸੂਰਤ ’ਚ ਤੁਰੰਤ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ। ਡਾਕਟਰਾਂ ਨੇ ਬਿਨਾਂ ਸਲਾਹ ਦੇ ਐਂਟੀਬਾਇਓਟਿਕ ਜਾਂ ਹੋਰ ਦਵਾਈਆਂ ਲੈਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ। ਪੂਰਾ ਆਰਾਮ, ਸੰਤੁਲਿਤ ਆਹਾਰ, ਨਿੱਜੀ ਸਫ਼ਾਈ ਅਤੇ ਤੰਬਾਕੂ ਤੇ ਸਿਗਰਟਨੋਸ਼ੀ ਤੋਂ ਦੂਰੀ ਬਣਾਈ ਰੱਖਣਾ ਸਿਹਤ ਲਈ ਲਾਹੇਵੰਦ ਹੈ।
ਇਹ ਵੀ ਪੜ੍ਹੋ-ਕਲਾਨੌਰ ਦੇ ਸਰਹੱਦੀ ਪਿੰਡ 'ਚ ਕਿਸਾਨ ’ਤੇ ਚੱਲੀਆਂ ਗੋਲੀਆਂ
ਠੰਢੀਆਂ ਹਵਾਵਾਂ ’ਚ ਸਾਹ ਦੇ ਮਰੀਜ਼ ਰੱਖਣ ਖ਼ਾਸ ਧਿਆਨ : ਡਾ. ਨਰੇਸ਼ ਚਾਵਲਾ
ਸਿਹਤ ਵਿਭਾਗ ਦੇ ਸਾਬਕਾ ਜ਼ਿਲਾ ਟੀ. ਬੀ. ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਬਾਰਿਸ਼ ਤੋਂ ਬਾਅਦ ਠੰਢ ਵਧਣ ਅਤੇ ਮੌਸਮ ’ਚ ਅਚਾਨਕ ਤਬਦੀਲੀ ਆਉਣ ਨਾਲ ਸਾਹ ਦੀਆਂ ਕੁਝ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਦਮੇ ਅਤੇ ਸਾਹ ਦੀਆਂ ਪੁਰਾਣੀਆਂ ਬੀਮਾਰੀਆਂ ਵਾਲੇ ਲੋਕਾਂ ਨੂੰ ਆਪਣੀਆਂ ਦਵਾਈਆਂ ਨਿਯਮਿਤ ਤੌਰ ’ਤੇ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਠੰਢੀ ਹਵਾ, ਧੂੜ ਅਤੇ ਧੂੰਏਂ ਤੋਂ ਬਚਾਅ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਾਹ ਚੜ੍ਹਨ, ਛਾਤੀ ’ਚ ਜਕੜਨ ਜਾਂ ਲਗਾਤਾਰ ਖੰਘ ਹੋਣ ’ਤੇ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸੋਮਵਾਰ ਤੇ ਮੰਗਲਵਾਰ ਨੂੰ ਇਨ੍ਹਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ
ਬਿਨਾਂ ਡਾਕਟਰੀ ਸਲਾਹ ਦੇ ਦਵਾਈਆਂ ਲੈਣ ਤੋਂ ਬਚੋ : ਡਾ. ਨਿਰਮਲ ਚੰਦ ਕਾਜਲ
ਸਰਕਾਰੀ ਮੈਡੀਕਲ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਨਿਰਮਲ ਚੰਦ ਕਾਜਲ ਨੇ ਕਿਹਾ ਕਿ ਮੌਸਮ ਬਦਲਣ ਦੌਰਾਨ ਹੋਣ ਵਾਲੀ ਖੰਘ ਅਤੇ ਜ਼ੁਕਾਮ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ, ਖ਼ਾਸ ਕਰਕੇ ਜਦੋਂ ਲੱਛਣ ਲਗਾਤਾਰ ਬਣੇ ਰਹਿਣ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਖੰਘ ’ਚ ਐਂਟੀਬਾਇਓਟਿਕ ਦਵਾਈ ਦੀ ਲੋੜ ਨਹੀਂ ਹੁੰਦੀ। ਇਸ ਲਈ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈਆਂ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਮੇਂ ਸਿਰ ਜਾਂਚ ਅਤੇ ਢੁੱਕਵੇਂ ਇਲਾਜ ਨਾਲ ਬੀਮਾਰੀ ਦੀ ਗੰਭੀਰਤਾ ਨੂੰ ਵਧਣ ਤੋਂ ਰੋਕਣ ’ਚ ਮਦਦ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ : ਪੁਰਤਗਾਲ ਦੀ PR ਕੁੜੀ ਨਾਲ ਕੈਨੇਡਾ ਵਾਲੇ ਮੁੰਡੇ ਨੇ ਕਰਾਇਆ ਵਿਆਹ, 20 ਦਿਨਾਂ ਬਾਅਦ ਜੋ ਹੋਇਆ...
NEXT STORY