ਜਲੰਧਰ, (ਸ਼ੋਰੀ)— ਗਾਂਧੀ ਕੈਂਪ ਮੋੜ ਦੇ ਕੋਲ ਦੇਰ ਸ਼ਾਮ ਇਕ ਤੇਜ਼ ਰਫਤਾਰ ਕਾਰ ਨੇ ਸਕੂਟਰੀ ਸਵਾਰ ਦੋ ਭੈਣਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਲੋਕਾਂ ਦੀ ਭੀੜ ਜਮ੍ਹਾ ਹੁੰਦੀ ਦੇਖ ਕੇ ਘਬਰਾਏ ਹੋਏ ਕਾਰ ਸਵਾਰ ਦੋਵੇਂ ਨੌਜਵਾਨ ਉਤਰੇ ਅਤੇ ਜ਼ਖ਼ਮੀ ਭੈਣਾਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਪ੍ਰਾਈਵੇਟ ਹਸਪਤਾਲ ਲੈ ਗਏ ਪਰ ਉਥੇ ਜ਼ਖ਼ਮੀ ਭੈਣਾਂ ਨੂੰ ਛੱਡ ਕੇ ਅਤੇ ਬਿਨਾਂ ਪੈਸੇ ਜਮ੍ਹਾ ਕਰਵਾਏ ਭੱਜ ਨਿਕਲੇ। ਜ਼ਖ਼ਮੀ ਅਨੀਸ਼ਾ (17) ਪੁੱਤਰੀ ਰਾਜ ਕੁਮਾਰ ਅਤੇ ਉਸਦੀ ਭੈਣ ਅਨੁਰਾਧਾ ਨੂੰ ਬਾਅਦ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਹਾਲਾਂਕਿ ਕਾਰ ਚਾਲਕ ਦੀ ਕਾਰ ਦਾ ਨੰਬਰ ਨੋਟ ਕਰਕੇ ਪੁਲਸ ਨੂੰ ਦੇ ਦਿੱਤਾ ਗਿਆ ਹੈ ਅਤੇ ਪੁਲਸ ਕਾਰ ਚਾਲਕ ਨੂੰ ਟ੍ਰੇਸ ਕਰ ਰਹੀ ਹੈ।
ਲੁਟੇਰਿਆਂ ਵੱਲੋਂ ਸਾਬਕਾ ਫੌਜੀ ਦਾ ਕਤਲ, ਪਤਨੀ ਨੂੰ ਕੀਤਾ ਜ਼ਖਮੀ
NEXT STORY