ਜਲੰਧਰ (ਵਰੁਣ) – ਸਾਬਕਾ ਸਰਕਾਰੀ ਟੀਚਰ ਨੂੰ ਵਿਦੇਸ਼ ਦੇ ਨੰਬਰ ਤੋਂ ਫੋਨ ਕਰ ਕੇ 20 ਲੱਖ ਰੁਪਏ ਮੰਗਣ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਨੰਬਰ 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਹਾਲਾਂਕਿ ਇਹ ਮਾਮਲਾ ਕਿਸੇ ਫਿਰੌਤੀ ਜਾਂ ਗੈਂਗਸਟਰ ਨਾਲ ਜੁੜਿਆ ਨਹੀਂ ਨਿਕਲਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹਰਸ਼ਰਨ ਸਿੰਘ ਨਿਵਾਸੀ ਅਰਬਨ ਅਸਟੇਟ ਫੇਜ਼-1 ਨੇ ਕਿਹਾ ਕਿ 24 ਸਤੰਬਰ ਦੀ ਰਾਤ 8.30 ਵਜੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ।
ਫੋਨ ਕਰਨ ਵਾਲਾ ਆਪਣਾ ਨਾਂ ਹਰਪ੍ਰੀਤ ਸਿੰਘ ਦੱਸ ਰਿਹਾ ਸੀ, ਜਿਸ ਨੇ ਉਸ ਕੋਲੋਂ 20 ਲੱਖ ਰੁਪਏ ਦੀ ਡਿਮਾਂਡ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਦੀ ਰਿਸ਼ਤੇਦਾਰੀ ਵਿਚ ਹਰਪ੍ਰੀਤ ਸਿੰਘ ਨਾਂ ਦਾ ਕੋਈ ਵਿਅਕਤੀ ਨਹੀਂ ਹੈ ਤੇ ਨਾ ਹੀ ਉਸ ਨੇ ਕਿਸੇ ਗੈਂਗਸਟਰ ਆਦਿ ਦਾ ਨਾਂ ਲਿਆ। ਥਾਣਾ ਨੰਬਰ 7 ਦੀ ਪੁਲਸ ਨੇ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਸ਼ਾ ਕਰਨ ਤੋਂ ਰੋਕਦਾ ਸੀ ਪਿਓ, ਗੁੱਸੇ 'ਚ ਕਪੁੱਤ ਹੋਏ ਪੁੱਤ ਨੇ ਦਾਤਰ ਮਾਰ ਕੇ ਬਾਪ ਨੂੰ ਉਤਾਰਿਆ ਮੌਤ ਦੇ ਘਾਟ
NEXT STORY