ਈਟੋਬਿਕੋਕ- ਕੈਨੇਡਾ ਦੇ ਈਟੋਬਿਕੋਕ ਕ੍ਰਾਸਵਾਕ 'ਤੇ ਇਕ ਡਰਾਈਵਰ ਨੇ 5 ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ, ਜੋ ਕਿ ਇਕੋ ਪਰਿਵਾਰ ਦੇ ਜੀਅ ਸਨ। ਇਸ ਹਾਦਸੇ ਵਿਚ ਜ਼ਖ਼ਮੀ ਹੋਈ 39 ਸਾਲਾ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦੋਂਕਿ ਇਕ ਪੁਰਸ਼ ਅਤੇ ਉਨ੍ਹਾਂ ਦੇ 3 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: 'X' 'ਤੇ 200 ਮਿਲੀਅਨ ਫਾਲੋਅਰਜ਼ ਦਾ ਅੰਕੜਾ ਛੂਹਣ ਵਾਲੇ ਪਹਿਲੇ ਵਿਅਕਤੀ ਬਣੇ ਐਲੋਨ ਮਸਕ
ਪੁਲਸ ਨੇ ਇਕ ਨਿਊਜ਼ ਰਿਲੀਜ਼ ਵਿਚ ਦੱਸਿਆ ਕਿ ਇਹ ਘਟਨਾ ਸ਼ਾਮ 6:10 ਵਜੇ ਦੇ ਕਰੀਬ ਇਸਲਿੰਗਟਨ ਅਤੇ ਔਰੇਲ ਐਵੇਨਿਊ ਦੇ ਚੌਰਾਹੇ 'ਤੇ ਵਾਪਰੀ। ਦਰਅਸਲ ਇਹ ਪਰਿਵਾਰ ਸੜਕ ਪਾਰ ਕਰ ਰਿਹਾ ਸੀ, ਉਦੋਂ ਇੱਕ ਟੋਇਟਾ ਕੋਰੋਲਾ ਵਿੱਚ ਸਵਾਰ ਇੱਕ 77 ਸਾਲਾ ਮਹਿਲਾ ਡਰਾਈਵਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ 77 ਸਾਲਾ ਮਹਿਲਾ ਡਰਾਈਵਰ ਮੌਕੇ 'ਤੇ ਹੀ ਰਹੀ ਅਤੇ ਟੋਰਾਂਟੋ ਪੁਲਿਸ ਨੇ ਕਿਹਾ ਕਿ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਦੋ ਭਾਰਤੀ ਅਮਰੀਕੀ ਔਰਤਾਂ ‘ਵਾਈਟ ਹਾਊਸ ਫੈਲੋ’ ਵਜੋਂ ਨਾਮਜ਼ਦ
ਉਥੇ ਹੀ ਇਸ ਹਾਦਸੇ ਵਿਚ 45 ਸਾਲਾ ਔਰਤ ਅਤੇ ਇੱਕ ਆਦਮੀ, ਅਤੇ ਜੋੜੇ ਦੇ ਤਿੰਨ ਬੱਚੇ - ਚਾਰ ਅਤੇ ਇੱਕ ਸਾਲ ਦੀ ਉਮਰ ਦੀਆਂ ਲੜਕੀਆਂ ਅਤੇ ਇੱਕ ਮਹੀਨੇ ਦਾ ਲੜਕਾ - ਸਾਰਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਔਰਤ ਦੀਆਂ ਸੱਟਾਂ ਨੂੰ ਜਾਨਲੇਵਾ ਦੱਸਿਆ ਹੈ। ਜਾਂਚਕਰਤਾਵਾਂ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਟੱਕਰ ਦੇਖੀ ਹੈ ਜਾਂ ਜਿਨ੍ਹਾਂ ਕੋਲ ਡੈਸ਼ ਕੈਮ ਦੀ ਵੀਡੀਓ ਹੈ, ਉਹ ਟਰੈਫਿਕ ਸੇਵਾਵਾਂ ਨਾਲ ਸੰਪਰਕ ਕਰਨ।
ਇਹ ਵੀ ਪੜ੍ਹੋ: ਦਰਦਨਾਕ ਹਾਦਸਾ; 270 ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਝੀਲ 'ਚ ਡੁੱਬੀ, ਹੁਣ ਤੱਕ 87 ਲਾਸ਼ਾਂ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਡਨੀ 'ਚ ਕਰਵਾਇਆ ਜਾ ਰਿਹਾ ਵੱਡਾ 'ਖੇਡ ਮੇਲਾ', ਲੱਗਣਗੀਆਂ ਰੌਣਕਾਂ
NEXT STORY