ਲੁਧਿਆਣਾ, (ਜ. ਬ.)- ਟਿੱਬਾ ਰੋਡ ਦੇ ਮਹਾਤਮਾ ਇਨਕਲੇਵ 'ਚ ਵੀਰਵਾਰ ਸ਼ਾਮ ਨੂੰ ਬੇਕਾਬੂ ਹੋਈ ਤੇਜ਼ ਰਫਤਾਰ ਕਾਰ ਇਕ ਘਰ ਦੇ ਬਾਹਰ ਥੜ੍ਹੇ 'ਤੇ ਬੈਠੇ 4 ਬੱਚਿਆਂ 'ਤੇ ਚੜ੍ਹ ਗਈ, ਜਿਸ ਵਿਚ 7 ਸਾਲ ਦੇ ਬੱਚੇ ਦੀ ਤੇ ਕਾਰ ਚਾਲਕ ਦੀ ਵੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਬੱਚੇ ਨੂੰ ਗੰਭੀਰ ਹਾਲਤ 'ਚ ਚੰਡੀਗੜ੍ਹ ਰੋਡ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਦਕਿ 2 ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਵਿਚ ਇਕ 13 ਸਾਲ ਦੀ ਬੱਚੀ ਵੀ ਹੈ।
ਇਸ ਹਾਦਸੇ ਦੌਰਾਨ ਮਾਰੇ ਗਏ ਕਾਰ ਚਾਲਕ ਦੀ ਮੌਤ ਨੂੰ ਲੈ ਕੇ ਪੁਲਸ ਤੇ ਪੀੜਤ ਦੇ ਪਰਿਵਾਰ ਦੇ ਬਿਆਨ ਆਪਾ ਵਿਰੋਧੀ ਹਨ। ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਹਾਦਸੇ ਦੇ ਸਦਮੇ ਦੀ ਵਜ੍ਹਾ ਨਾਲ ਹੋ ਗਈ, ਜਦਕਿ ਉਸ ਦੇ ਪਰਿਵਾਰ ਵਾਲਿਆਂ ਅਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਲੋਕਾਂ ਦੀ ਕੁੱਟਮਾਰ ਦੀ ਵਜ੍ਹਾ ਨਾਲ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਅਰਮਾਨ ਅਤੇ ਸੰਜੀਵ ਕੁਮਾਰ ਉਰਫ ਬੱਬੂ ਵਰਮਾ ਦੇ ਰੂਪ ਵਿਚ ਹੋਈ ਹੈ। ਜ਼ਖਮੀਆਂ ਵਿਚ ਅਰਮਾਨ ਦੀ ਵੱਡੀ ਭੈਣ ਸੁਭਾਨਾ ਬੋਨਾ (13), ਸ਼ਹਿਬਾਜ਼ (8) ਤੇ ਬੱਲੂ (7) ਦੇ ਰੂਪ 'ਚ ਹੋਈ ਹੈ, ਜਿਨ੍ਹਾਂ ਵਿਚੋਂ ਬੱਲੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਬੂ ਟਿੱਬਾ ਇਲਾਕੇ ਦੀ 33 ਫੁੱਟਾ ਰੋਡ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਸਮਰਾਲਾ ਚੌਕ ਕੋਲ ਕਾਰਾਂ ਦੀ ਸੇਲ-ਪ੍ਰਚੇਜ਼ ਤੋਂ ਇਲਾਵਾ ਫਾਈਨਾਂਸ ਦਾ ਵੀ ਕਾਰੋਬਾਰ ਸੀ।

ਦੱਸਿਆ ਜਾਂਦਾ ਹੈ ਕਿ ਸੰਜੀਵ ਦੀ ਬੇਟੀ ਮੀਨੂੰ ਦਾ ਅਗਲੇ ਹਫਤੇ ਮੰਗਲਵਾਰ ਨੂੰ ਵਿਆਹ ਹੈ, ਜਿਸ ਦੇ ਡੱਬੇ ਉਹ ਵੰਡ ਰਿਹਾ ਸੀ। ਜਦੋਂ ਉਹ ਆਪਣੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਨੂੰ ਡੱਬੇ ਦੇ ਕੇ ਆਪਣੀ ਇੰਡੀਕਾ ਕਾਰ ਵਿਚ ਜਾ ਰਿਹਾ ਸੀ ਤਾਂ ਇਹ ਹਾਦਸਾ ਹੋ ਗਿਆ।
ਅਰਮਾਨ 3 ਭੈਣਾਂ ਦਾ ਸੀ ਇਕਲੌਤਾ ਭਰਾ
ਅਰਮਾਨ ਦੇ ਪਿਤਾ ਨਵੀ ਰਸੂਲ ਨੇ ਦੱਸਿਆ ਕਿ ਉਸ ਦਾ ਬੇਟਾ 3 ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਦੂਜੀ ਜਮਾਤ 'ਚ ਪੜ੍ਹਦਾ ਸੀ। ਤਿੰਨੋਂ ਭੈਣਾਂ ਉਸ ਨੂੰ ਬੇਹੱਦ ਪਿਆਰ ਕਰਦੀਆਂ ਸਨ।
ਅਸੀਂ ਥੜ੍ਹੇ 'ਤੇ ਬੈਠੇ ਹੀ ਸਾਂ ਕਿ ਕਾਰ ਤੇਜ਼ ਰਫਤਾਰ ਨਾਲ ਉਨ੍ਹਾਂ 'ਤੇ ਆ ਚੜ੍ਹੀ
ਸੁਭਾਨਾ ਨੇ ਦੱਸਿਆ ਕਿ ਉਹ ਅਰਮਾਨ, ਬੱਲੂ ਅਤੇ ਸ਼ਾਹਬਾਜ਼ ਨਾਲ ਸ਼ਾਮ ਨੂੰ ਘਰ ਦੇ ਨੇੜੇ ਪੀਰ ਬਾਬਾ ਦੀ ਮਜ਼ਾਰ 'ਤੇ ਮੱਥਾ ਟੇਕ ਕੇ ਘਰ ਨੂੰ ਪਰਤ ਰਹੇ ਸਨ ਕਿ ਰਸਤੇ ਵਿਚ ਇਕ ਘਰ ਦੇ ਬਾਹਰ ਬਣੇ ਥੜ੍ਹੇ 'ਤੇ ਬੈਠ ਗਏ। ਉਦੋਂ ਇਕ ਤੇਜ਼ ਰਫਤਾਰ ਕਾਰ ਆ ਕੇ ਥੜ੍ਹੇ ਨਾਲ ਟਕਰਾਅ ਗਈ, ਜਿਸ 'ਚ ਅਰਮਾਨ ਕਾਰ ਦੇ ਟਾਇਰ ਹੇਠ ਆ ਕੇ ਕੁਚਲਿਆ ਗਿਆ, ਜਦਕਿ ਬੱਲੂ ਕਾਰ ਅਤੇ ਥੜ੍ਹੇ ਦੇ ਵਿਚਕਾਰ ਫਸ ਗਿਆ। ਉਸ ਦੇ ਅਤੇ ਸ਼ਹਿਬਾਜ਼ ਦੇ ਵੀ ਸੱਟਾਂ ਲੱਗੀਆਂ। ਦੱਸਿਆ ਜਾਂਦਾ ਹੈ ਕਿ ਅਰਮਾਨ ਨੇ ਤਾਂ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਕਾਰ ਦੇ ਹੇਠਾਂ ਫਸੇ ਬੱਲੂ ਨੂੰ ਬੜੀ ਮੁਸ਼ਕਲ ਨਾਲ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ।
ਸ਼ਹਿਰ ਦੇ ਲੋਕਾਂ ਦੀ ਯਾਦ ਨਾਲ ਜੁੜੇ ਸਾਢੇ ਚਾਰ ਦਹਾਕਿਆਂ ਪੁਰਾਣੇ ਜਲ ਘਰ ਦੀ ਹੋਂਦ ਮਿਟੀ
NEXT STORY