ਚੰਡੀਗੜ੍ਹ (ਕੱਕੜ)— ਸੀ. ਪੀ. ਆਈ-ਐੱਮ. ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਰਾਜਪੁਰਾ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਅੱਜ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਹੈ। ਬਲਵੰਤ ਸਿੰਘ ਪੰਜਾਬ ਦੇ ਪ੍ਰਮੱਖ ਕਮਿਊਨਿਸਟ ਆਗੂ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 24 ਮਾਰਚ ਦੁਪਹਿਰ 12 ਵਜੇ ਸੈਕਟਰ-25 ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਬਲਵੰਤ ਸਿੰਘ ਕਰੀਬ 75 ਸਾਲ ਦੇ ਸਨ। ਬਲਵੰਤ ਸਿੰਘ ਦੇ ਦੋ ਲੜਕੇ ਹਨ, ਜੋਕਿ ਅਮਰੀਕਾ 'ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕਪੂਰਥਲਾ 'ਚ ਦਿਸੀ ਗੁੰਡਾਗਰਦੀ, ਫਾਇਰਿੰਗ ਦੌਰਾਨ 70 ਸਾਲਾ ਬਜ਼ੁਰਗ ਜ਼ਖਮੀ
NEXT STORY