ਲੁਧਿਆਣਾ (ਅਸ਼ੋਕ) : ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਨੇੜੇ ਇਕ ਪੀ. ਆਰ. ਟੀ. ਸੀ. ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਬੱਸ 'ਚ ਬੈਠੀਆਂ ਸਵਾਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਕੰਡਕਟਰ ਦੀ ਕਿਸੇ ਸਵਾਰੀ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਸਵਾਰੀ ਦੇ ਜਾਣਕਾਰ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ।
ਬੱਸ ਦੇ ਕੰਡਕਟਰ ਨੇ ਦੱਸਿਆ ਕਿ ਉਸ ਦਾ ਨਾਂ ਜਗਦੀਸ਼ ਹੈ ਅਤੇ ਇਕ ਔਰਤ ਸਵਾਰੀ ਨੂੰ ਬਿਠਾਉਣ ਲਈ ਇਕ ਵਿਅਕਤੀ ਬੱਸ 'ਚ ਚੜ੍ਹ ਗਿਆ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਖ਼ੁਦ ਨਹੀਂ ਜਾਣਾ। ਇੰਨੇ 'ਚ ਕੰਡਕਟਰ ਨੇ ਬੱਸ ਚਲਵਾ ਦਿੱਤੀ। ਫਿਰ ਉਸ ਵਿਅਕਤੀ ਨੇ ਬਹਿਸ ਕਰਦੇ ਹੋਏ ਬੱਸ ਰੋਕਣ ਲਈ ਕਿਹਾ ਅਤੇ ਹੇਠਾਂ ਉਤਰਨ ਲੱਗਾ।
ਬੱਸ ਨੂੰ ਰੋਕਣ 'ਤੇ ਉਸ ਨੇ ਆਪਣੇ ਕਰੀਬ 30-40 ਲੋਕਾਂ ਨੂੰ ਬੁਲਾ ਕੇ ਕੰਡਕਟਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਟਿਕਟ ਮਸ਼ੀਨ ਹੇਠਾਂ ਸੁੱਟ ਕੇ ਉਸ ਕੋਲੋਂ ਨਕਦੀ ਵੀ ਖੋਹ ਲਈ। ਮੌਕੇ 'ਤੇ ਮੌਜੂਦ ਰਾਹਗੀਰਾਂ ਨੂੰ ਇਕੱਠਾ ਹੁੰਦੇ ਦੇਖ ਉਕਤ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਫਿਲਹਾਲ ਥਾਣਾ ਸਲੇਮ ਟਾਬਰੀ 'ਚ ਬੱਸ ਕੰਡਕਟਰ ਵਲੋਂ ਸ਼ਿਕਾਇਤ ਕਰਾਉਣ ਦੀ ਗੱਲ ਕੀਤੀ ਗਈ ਹੈ।
ਕਿਸਾਨ ਅੰਦੋਲਨ: ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਨ ਦਾ ਮਾਮਲਾ ਪਹੁੰਚਿਆ ਹਾਈ ਕੋਰਟ
NEXT STORY