ਪਟਿਆਲਾ/ਪਾਤੜਾਂ (ਸੁਖਦੀਪ ਸਿੰਘ ਮਾਨ) : ਸੀਨੀਅਰ ਕਾਂਗਰਸੀ ਨੇਤਾ ਦਲੇਰ ਸਿੰਘ ਹਰਿਆਉ ਦੀਆਂ ਭਾਜਪਾ ਮੰਤਰੀ ਸ਼੍ਰੀਪਦ ਨਾਇਕ ਅਤੇ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਈ ਪਰਨੀਤ ਕੌਰ ਨਾਲ ਮੁਲਾਕਾਤ ਨੇ ਸਥਾਨਕ ਰਾਜਨੀਤੀ ਵਿਚ ਨਵਾਂ ਤੂਫ਼ਾਨ ਲੈ ਆਂਦਾ ਹੈ। ਇਸ ਮੁਲਾਕਾਤ ਦੀ ਤਸਵੀਰ ਜਦੋਂ ਤੋਂ ਸਾਹਮਣੇ ਆਈ ਹੈ, ਉਦੋਂ ਤੋੰ ਸਵਾਲ ਉੱਠ ਰਹੇ ਹਨ ਕਿ ਉਹ ਪਾਰਟੀ ਬਦਲਣ ਦੀ ਤਿਆਰੀ ਕਰ ਰਹੇ ਹਨ? ਜਾਂ ਕੀ ਇਹ ਸਿਰਫ਼ ਇਕ ਮਾਮੂਲੀ ਮੁਲਾਕਾਤ ਸੀ? ਇਹ ਸਵਾਲ ਹੁਣ ਹਰ ਕਿਸੇ ਦੀ ਜ਼ੁਬਾਨ 'ਤੇ ਹਨ। ਖ਼ਾਸ ਤੌਰ 'ਤੇ ਉਦੋਂ ਜਦੋਂ ਪਰਨੀਤ ਕੌਰ, ਜੋ ਖੁਦ ਕਾਂਗਰਸ ਛੱਡ ਕੇ ਭਾਜਪਾ ਵਿਚ ਗਏ ਹਨ, ਇਸ ਮੁਲਾਕਾਤ ਦਾ ਹਿੱਸਾ ਸੀ।
ਇਹ ਵੀ ਪੜ੍ਹੋ : DSP ਮਨਦੀਪ ਕੌਰ ਦਾ ਪੈ ਗਿਆ ਪੰਗਾ, ਕਿਹਾ ਮੇਰਾ ਜੂੜਾ ਪੁੱਟਿਆ, ਭਖ ਗਿਆ ਮਾਹੌਲ
ਦੱਸਣਯੋਗ ਹੈ ਕਿ ਕਾਂਗਰਸ ਹਲਕੇ ਅੰਦਰ ਪਹਿਲਾਂ ਹੀ ਅੰਦਰੂਨੀ ਵਿਵਾਦਾਂ ਨਾਲ ਜੂਝ ਰਹੀ ਹੈ, ਹੁਣ ਇਸ ਘਟਨਾ ਨੇ ਪਹਿਲਾਂ ਹੀ ਕਮਜ਼ੋਰ ਹੋਈ ਕਾਂਗਰਸ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ। ਦਲੇਰ ਸਿੰਘ ਹਰਿਆਉ, ਜੋ ਹਮੇਸ਼ਾ ਕਾਂਗਰਸ ਦੇ ਮੁੱਖ ਚਿਹਰਿਆਂ ਵਿਚੋਂ ਇਕ ਰਹੇ ਹਨ, ਹੁਣ ਆਪਣੇ ਹੀ ਕਾਂਗਰਸੀ ਸਾਥੀਆਂ ਦੇ ਸ਼ੱਕ ਦੇ ਘੇਰੇ ਵਿਚ ਹਨ। ਵਿਰੋਧੀ ਧਿਰਾਂ ਅਤੇ ਪਾਰਟੀ ਦੇ ਅੰਦਰੂਨੀ ਵਿਰੋਧੀ ਲਗਾਤਾਰ ਸਵਾਲ ਕਰ ਰਹੇ ਹਨ ਕਿ ਦਲੇਰ ਸਿੰਘ ਕਿਸੇ ਪਾਸੇ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Social Media 'ਤੇ ਪਾਈ ਵੀਡੀਓ ਨੇ ਕਰਵਾ'ਤਾ ਪਰਚਾ! ਜਾਣੋ ਪੂਰਾ ਮਾਮਲਾ
NEXT STORY