ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੀ ਸਕੂਲ ਸਿੱਖਿਆ ਨੂੰ ਬਿਹਤਰ ਰੈਂਕਿੰਗ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ’ਤੇ ਲੱਡੂ ਖੁਆਉਣ ਨਿਕਲੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਸ਼ਨੀਵਾਰ ਨੂੰ ਚੰਡੀਗੜ੍ਹ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਬਰਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਮਾਡਲ ਦੇਸ਼ ਵਿਚ ਨੰਬਰ ਵਨ ’ਤੇ ਆਇਆ ਹੈ, ਜਿਸ ਦੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ। ਇਸ ਖੁਸ਼ੀ ਦੇ ਚੱਲਦੇ ਉਹ ਮੁੱਖ ਮੰਤਰੀ ਨੂੰ ਲੱਡੂ ਖੁਆਉਣਾ ਚਾਹੁੰਦੇ ਹਨ। ਹੱਥਾਂ ਵਿਚ ਪੰਜਾਬ ਦੇ ਸਿੱਖਿਆ ਮਾਡਲ ਨੂੰ ਦਰਸਾਉਂਦੀਆਂ ਤਖ਼ਤੀਆਂ ਲਈ ਢਿੱਲੋਂ ਦੇ ਨਾਲ ਕਈ ਸਮਰਥਕਾਂ ਨੇ ਮੁੱਖ ਮੰਤਰੀ ਨਿਵਾਸ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਵਿਚ ਰਸਤੇ ਹੀ ਰੋਕ ਲਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ, ਕਰਨਗੇ ਵੱਡਾ ਧਮਾਕਾ
ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਚ ਸੂਬੇ ਦਾ ਨਾਮ ਰੌਸ਼ਨ ਹੋਣ ’ਤੇ ਵੀ ਖੁਸ਼ੀ ਜ਼ਾਹਿਰ ਨਹੀਂ ਕਰ ਰਹੀ ਹੈ। ਇਹ ਬੇਹੱਦ ਮੰਦਭਾਗਾ ਹੈ ਕਿ ਸਿੱਖਿਆ ਮੰਤਰੀ ਸਰਵੇ ਵਿਚ ਮਿਲੀ ਰੈਂਕਿੰਗ ਨੂੰ ਹੀ ਫਰਜ਼ੀ ਦੱਸ ਰਹੇ ਹਨ। ਇਸ ਲਈ ਉਹ ਮੁੱਖ ਮੰਤਰੀ ਨੂੰ ਲੱਡੂ ਖੁਆਉਣਾ ਚਾਹੁੰਦੇ ਹਨ ਤਾਂ ਕਿ ਪੰਜਾਬ ਨੂੰ ਮਿਲੀ ਉਪਲੱਬਧੀ ਦੀ ਖੁਸ਼ੀ ਮਨਾਈ ਜਾ ਸਕੇ। ਬਰਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੇ ਕਰਮਚਾਰੀ ਲੱਡੂਆਂ ਦੀ ਸ਼ਕਲ ਵਿਚ ਇਸ ਖੁਸ਼ੀ ਨੂੰ ਸਿੱਖਿਆ ਮੰਤਰੀ ਦੇ ਘਰ ਤੱਕ ਪਹੁੰਚਾਉਣਗੇ। ਨਾਲ ਹੀ, ਪੰਜਾਬ ਦੇ ਤਮਾਮ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਉਨ੍ਹਾਂ ਦੇ ਖੇਤਰ ਵਿਚ ਜਾ ਕੇ ਮੂੰਹ ਮਿੱਠਾ ਕਰਵਾਉਣ ਦੀ ਪਹਿਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਜਥੇਦਾਰ ਦੀ ਸੁਰੱਖਿਆ ਬਹਾਲ, ਸਿੰਘ ਸਾਹਿਬ ਨੇ ਲੈਣ ਕੀਤਾ ਇਨਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਧੂੜ ਭਰੇ ਤੂਫ਼ਾਨ ਤੇ ਮੀਂਹ ਨਾਲ ਲੁਧਿਆਣਾ 'ਚ ਭਾਰੀ ਉਥਲ-ਪੁਥਲ, ਰੁੱਖ ਉਖੜ ਕੇ ਸੜਕਾਂ ਡਿੱਗੇ
NEXT STORY