ਜਲੰਧਰ (ਅਨਿਲ ਪਾਹਵਾ)–ਕਾਂਗਰਸ ਵਿਚ ਟਿਕਟਾਂ ਲਈ ਜਿੱਥੇ ਇਕ ਪਾਸੇ ਸਰਵੇ ਚੱਲ ਰਿਹਾ ਹੈ, ਉੱਥੇ ਹੀ ਖ਼ੁਦ ਨੂੰ ਕਾਂਗਰਸ ਹਾਈਕਮਾਨ ਦਾ ਨਜ਼ਦੀਕੀ ਦੱਸ ਕੇ ਪੰਜਾਬ ਦੇ ਲਗਭਗ ਇਕ ਦਰਜਨ ਕਾਂਗਰਸੀ ਨੇਤਾਵਾਂ ਕੋਲੋਂ 50 ਲੱਖ ਰੁਪਏ ਠੱਗ ਚੁੱਕੇ ਨੌਜਵਾਨ ਦੀ ਭਾਲ ਵਿਚ ਕਾਂਗਰਸੀ ਨੇਤਾ ਜੁਟ ਗਏ ਹਨ। ‘ਜਗਬਾਣੀ’ ਨੇ 5 ਦਸੰਬਰ ਦੇ ਆਪਣੇ ਅੰਕ ਵਿਚ ਇਸ ਠੱਗ ਬਾਰੇ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਪਾਰਟੀ ਅੰਦਰ ਚਰਚਾਵਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ। ਇਸ ਮਾਮਲੇ ’ਚ ‘ਜਗ ਬਾਣੀ’ ਨੂੰ ਕੁਝ ਹੋਰ ਜਾਣਕਾਰੀ ਮਿਲੀ ਹੈ, ਜਿਸ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਇਸ ਠੱਗੀ ਦਾ ਮਾਸਟਰਮਾਈਂਡ ਨਟਵਰਲਾਲ ਚੰਡੀਗੜ੍ਹ ਤੇ ਜਲੰਧਰ ਦੋਵਾਂ ਥਾਵਾਂ ’ਤੇ ਸਰਗਰਮ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਨ੍ਹਾਂ ਜ਼ਿਲ੍ਹਿਆਂ ਦੇ ਕਾਂਗਰਸੀ ਬਣੇ ਸ਼ਿਕਾਰ ‘ਜਗਬਾਣੀ’ ਨੂੰ ਇਸ ਮਾਸਟਰਮਾਈਂਡ ਨਟਵਰਲਾਲ ਦਾ ਸ਼ਿਕਾਰ ਹੋਏ ਲਗਭਗ ਇਕ ਦਰਜਨ ਕਾਂਗਰਸੀ ਨੇਤਾਵਾਂ ਦੀ ਸੂਚੀ ਮਿਲੀ ਹੈ, ਜੋ ਜਲੰਧਰ, ਮੋਗਾ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ ਤੇ ਅੰਮ੍ਰਿਤਸਰ ਨਾਲ ਸਬੰਧਤ ਕਾਂਗਰਸੀ ਨੇਤਾਵਾਂ ਦੀ ਹੈ। ਉਂਝ ਇਸ ਸੂਚੀ ਵਿਚ ਕਈ ਨੇਤਾਵਾਂ ਦੇ ਨਾਂ ਵੀ ਹਨ ਪਰ ਇਸ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ। ‘ਜਗ ਬਾਣੀ’ ਦੀ ਟੀਮ ਵੱਲੋਂ ਇਨ੍ਹਾਂ ਨਾਵਾਂ ਦੀ ਪੁਖਤਾ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਖੁਲਾਸਾ ਕੀਤਾ ਜਾਵੇਗਾ ਪਰ ਇਹ ਗੱਲ ਤੈਅ ਹੈ ਕਿ ਇਨ੍ਹਾਂ ਸਾਰੇ ਲਗਭਗ ਇਕ ਦਰਜਨ ਨੇਤਾਵਾਂ ਕੋਲੋਂ 5 ਤੋਂ 7 ਲੱਖ ਰੁਪਏ ਪ੍ਰਤੀ ਵਿਅਕਤੀ ਵਸੂਲੇ ਜਾ ਚੁੱਕੇ ਹਨ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਪਹਿਲਾਂ ਚੰਡੀਗੜ੍ਹ ਤਾਂ ਬਾਅਦ ’ਚ ਜਲੰਧਰ ਤੋਂ ਮੰਗਵਾਈ ਗਈ ਪੇਮੈਂਟ
ਪੰਜਾਬ ਵਿਚ ਕਾਂਗਰਸ ਦੇ ਮਾਸਟਰਮਾਈਂਡ ਨਟਵਰਲਾਲ ਦਾ ਸ਼ਿਕਾਰ ਬਣੇ ਕਾਂਗਰਸੀ ਨੇਤਾਵਾਂ ਨੂੰ ਪੈਸੇ ਪਹੁੰਚਾਉਣ ਲਈ ਜਲੰਧਰ ਤੇ ਚੰਡੀਗੜ੍ਹ ਦੋ ਥਾਵਾਂ ਦਾ ਪਤਾ ਹੀ ਦਿੱਤਾ ਜਾਂਦਾ ਸੀ। ਕਾਂਗਰਸ ਦੇ ਇਕ ਵੱਡੇ ਨੇਤਾ ਨੂੰ ਪਹਿਲਾਂ ਚੰਡੀਗੜ੍ਹ ’ਚ ਪੇਮੈਂਟ ਪਹੁੰਚਾਉਣ ਲਈ ਕਿਹਾ ਗਿਆ ਪਰ ਕੁਝ ਹੀ ਦੇਰ ’ਚ ਉਸ ਨੂੰ ਫ਼ੋਨ ਕਰ ਕੇ ਪੇਮੈਂਟ ਪਹੁੰਚਾਉਣ ਦੀ ਥਾਂ ਬਦਲ ਕੇ ਜਲੰਧਰ ਕਰ ਦਿੱਤੀ ਗਈ। ਹੈਰਾਨੀ ਦੀ ਗੱਲ ਹੈ ਕਿ ਜਲੰਧਰ ਵਿਚ ਸਾਰੀ ਡੀਲ ਕੀਤੀ ਗਈ ਅਤੇ ਬੀ. ਐੱਸ. ਐੱਫ. ਚੌਕ ਨੇੜੇ ਇਕੋ ਹੋਟਲ ਦੇ ਬਾਹਰ ਪੇਮੈਂਟ ਮੰਗਵਾਈ ਗਈ। ਦੱਸਿਆ ਜਾਂਦਾ ਹੈ ਕਿ ਪੇਮੈਂਟ ਲੈਣ ਵਾਲਾ ਵਿਅਕਤੀ ਹਰ ਮਾਮਲੇ ’ਚ ਇਕੋ ਸੀ ਪਰ ਉਸ ਨੂੰ ਮਾਸਟਰਮਾਈਂਡ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਮੌਜੂਦਾ ਵਿਧਾਇਕ ਵੀ ਬਣਿਆ ਠੱਗੀ ਦਾ ਸ਼ਿਕਾਰ
ਸਰਵੇ ਦੇ ਨਾਂ ’ਤੇ ਟਿਕਟ ਕੱਟਣ ਦਾ ਡਰ ਵਿਖਾ ਕੇ ਮਾਸਟਰਮਾਈਂਡ ਨਟਵਰਲਾਲ ਨੇ ਟਿਕਟ ਦੇ ਚਾਹਵਾਨ ਕਾਂਗਰਸੀ ਨੇਤਾਵਾਂ ਨੂੰ ਤਾਂ ਠੱਗਿਆ ਹੀ, ਨਾਲ ਹੀ ਕਈ ਮੌਜੂਦਾ ਵਿਧਾਇਕ ਵੀ ਇਸ ਦੀ ਲਪੇਟ ਵਿਚ ਆ ਗਏ। ਬੜੀ ਸਫ਼ਾਈ ਨਾਲ ਮਾਸਟਰਮਾਈਂਡ ਨੇ ਪਹਿਲਾਂ ਤਾਂ ਇਨ੍ਹਾਂ ਨੇਤਾਵਾਂ ਦੀ ਟਿਕਟ ਕੱਟੇ ਜਾਣ ਦੀ ਸੰਭਾਵਨਾ ਨਾਲ ਸਬੰਧਤ ਪ੍ਰਚਾਰ ਸ਼ੁਰੂ ਕਰਵਾਇਆ ਅਤੇ ਫਿਰ ਇਸ ਪ੍ਰਚਾਰ ਨੂੰ ਲੁਕਾਉਣ ਅਤੇ ਹਾਈਕਮਾਨ ਸਾਹਮਣੇ ਬਿਹਤਰ ਸਥਿਤੀ ਦੱਸਣ ਬਦਲੇ ਲੱਖ ਰੁਪਏ ਲੈ ਲਏ। ਹੈਰਾਨੀ ਦੀ ਗੱਲ ਹੈ ਕਿ ‘ਜਗ ਬਾਣੀ’ ਵੱਲੋਂ ਇਸ ਮਾਮਲੇ ਦਾ ਖ਼ੁਲਾਸਾ ਕੀਤੇ ਜਾਣ ਤੋਂ ਬਾਅਦ ਹੁਣ ਕਾਂਗਰਸੀ ਨੇਤਾ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਮੁਸਾਫਰਾਂ ’ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ
NEXT STORY