ਅੰਮ੍ਰਿਤਸਰ (ਸੁਮਿਤ) : ਐਕਸਾਈਜ਼ ਵਿਭਾਗ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਕਾਂਗਰਸ ਸਰਕਾਰ ਦੇ ਸਰਪੰਚ ਦੇ ਘਰੋਂ ਲਗਭਗ 3200 ਲੀਟਰ ਲਾਹਣ ਅਤੇ ਪੰਜ ਵੱਡੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹੋਰ ਸਾਜੋ-ਸਾਮਾਨ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਪੁਲਸ ਨੇ ਇਕ ਵਿਅਕਤੀ ਰਣਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਰਜਿੰਦਰਾ ਗਾਇਨ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਿੰਡ ਚੁਗਾਵਾਂ ਵਿਖੇ ਕਾਂਗਰਸ ਸਰਕਾਰ ਦੇ ਹੀ ਮੌਜੂਦਾ ਸਰਪੰਚ ਦੀ ਦੇਖ-ਰੇਖ ਹੇਠ ਦੇਸੀ ਸ਼ਰਾਬ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ, ਉਨ੍ਹਾਂ ਦੱਸਿਆ ਕਿ ਫਿਰ ਤੜਕਸਾਰ ਪੁਲਸ ਦੀਆਂ ਟੀਮਾਂ ਵੱਲੋਂ ਪਿੰਡ ਚੁਗਾਵਾਂ ਵਿਖੇ ਰੰਧਾਵਾ ਸਿੰਘ ਸਰਪੰਚ ਦੇ ਘਰ ਰੇਡ ਕੀਤੀ ਗਈ ਤਾਂ ਭਾਰੀ ਮਾਤਰਾ ਵਿਚ ਦੇਸੀ ਲਾਹਣ ਅਤੇ 150 ਬੋਤਲ ਦੇਸੀ ਸ਼ਰਾਬ ਅਤੇ ਹੋਰ ਸਾਜੋ-ਸਾਮਾਨ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ
ਇਸ ਮੌਕੇ ਐਕਸਾਈਜ਼ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਲਗਭਗ 3200 ਲੀਟਰ ਲਾਹਣ ਅਤੇ ਭਾਰੀ ਮਾਤਰਾ ਵਿਚ ਹੋਰ ਸਾਮਾਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਚੁਗਾਵਾਂ ਵਿਖੇ ਜੀਜਾ-ਸਾਲਾ ਮਿਲ ਕੇ ਦੇਸੀ ਸ਼ਰਾਬ ਦਾ ਕਾਰੋਬਾਰ ਚਲਾ ਰਹੇ ਸਨ, ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੂਜਾ ਫਰਾਰ ਹੋ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਨੂੜ 'ਚ ਡੇਂਗੂ ਕਾਰਨ ਨੌਜਵਾਨ ਦੀ ਮੌਤ
NEXT STORY