ਮੋਹਾਲੀ (ਭਗਵਤ) : ਠੇਕਾ ਮੁਲਾਜ਼ਮਾਂ ਨੇ ਸ਼ਨੀਵਾਰ ਨੂੰ ਮੋਹਾਲੀ ਤੋਂ 'ਮੁੱਖ ਮੰਤਰੀ ਮਿਲਾਓ, ਈਨਾਮ ਪਾਓ' ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਅਤੇ ਲੋਕਾਂ ਨੂੰ ਪੰਫਲੈਟ ਵੰਡ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਾਉਣ ਦੀ ਅਪੀਲ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਿਆਂ 11 ਮਹੀਨੇ ਹੋ ਚੁੱਕੇ ਹਨ ਪਰ ਵਾਅਦੇ ਪੂਰ ਕਰਨਾਂ ਤਾਂ ਇਕ ਪਾਸੇ, ਕੈਪਟਨ ਨੇ ਲੋਕਾਂ ਨੂੰ ਮਿਲਣਾ ਤੱਕ ਵੀ ਮੁਨਾਸਿਬ ਨਹੀਂ ਸਮਝਿਆ। ਇਸ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੇ ਰੈਗੂਲਰ ਕਰਨ ਦੀ ਮੰਗ ਨੂੰਲੈ ਕੇ ਦੁਸਹਿਰਾ ਗਰਾਊਂਡ 'ਚ ਪ੍ਰਦਰਸ਼ਨ ਕੀਤਾ ਅਤੇ ਰੋਸ ਰੈਲੀ ਕੱਢੀ।
ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ ਬਲਾਕ ਟਾਂਡਾ ਦਾ ਪਸ਼ੂ ਹਸਪਤਾਲ
NEXT STORY