ਚੰਡੀਗੜ੍ਹ (ਅੰਕੁਰ) : ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਬਿੰਨੂ ਢਿੱਲੋਂ, ਗਾਇਕ-ਅਦਾਕਾਰ ਅਤੇ ਆਮ ਆਦਮੀ ਪਾਰਟੀ ਆਗੂ ਕਰਮਜੀਤ ਅਨਮੋਲ ਸਮੇਤ ਕਈ ਹੋਰ ਕਲਾਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਖਾਸ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਕਾਫ਼ੀ ਗਰਮਾਹਟ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਪ੍ਰੋਡਿਊਸਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 2 ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ ਫ਼ਿਲਮ

ਜਾਣਕਾਰੀ ਮੁਤਾਬਕ ਇਹ ਮੁਲਾਕਾਤ ਮੁੱਖ ਮੰਤਰੀ ਸੈਨੀ ਵੱਲੋਂ ਸਿੱਧੇ ਫ਼ੋਨ ’ਤੇ ਦਿੱਤੇ ਸੱਦੇ ਤੋਂ ਬਾਅਦ ਹੋਈ, ਜਿਸ ’ਚ ਉਨ੍ਹਾਂ ਨੇ ਹਰਿਆਣਾ ’ਚ ਫਿਲਮਾਂ ਦੀ ਸ਼ੂਟਿੰਗ ਕਰਨ ਲਈ ਸੱਦਾ ਦਿੱਤਾ ਤੇ ਇਹ ਭਰੋਸਾ ਵੀ ਦਿਵਾਇਆ ਕਿ ਰਾਜ ਸਰਕਾਰ ਇਸ ਲਈ ਖਾਸ ਸਬਸਿਡੀ ਮੁਹੱਈਆ ਕਰਵਾਏਗੀ। ਗੱਲਬਾਤ ਦੌਰਾਨ ਹਰਿਆਣਾ ’ਚ ਫਿਲਮ ਨਿਰਮਾਣ ਨੂੰ ਪ੍ਰੋਤਸਾਹਨ ਦੇਣ, ਫਿਲਮਕਾਰਾਂ ਲਈ ਉਪਲਬਧ ਸਹੂਲਤਾਂ ਤੇ ਸ਼ੂਟਿੰਗ ਸਥਾਨਾਂ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਹਾਲਾਂਕਿ ਕਰਮਜੀਤ ਅਨਮੋਲ ਨੇ ਸਾਫ਼ ਕੀਤਾ ਕਿ ਇਹ ਮੁਲਾਕਾਤ ਕਿਸੇ ਵੀ ਸਿਆਸੀ ਏਜੰਡੇ ਤਹਿਤ ਨਹੀਂ ਸੀ ਪਰ ਉਨ੍ਹਾਂ ਦੇ ਰਾਜਨੀਤਕ ਪਿਛੋਕੜ ਅਤੇ ਮੌਜੂਦਾ ਚੋਣ ਮਾਹੌਲ ਨੂੰ ਦੇਖਦੇ ਹੋਏ, ਇਸ ਕਦਮ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਹੁਣ ATM 'ਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ ! ਜਾਣੋ RBI ਦੀ ਕੀ ਹੈ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
NEXT STORY