ਕੌਹਰੀਆਂ, (ਸ਼ਰਮਾ)- ਇੰਸਪੈਕਟਰ ਪੁਸ਼ਪਿੰਦਰ ਸਿੰਘ ਐੈੱਸ. ਐੈੱਚ. ਓ. ਦਿੜ੍ਹਬਾ ਦੀ ਅਗਵਾਈ 'ਚ ਚੌਕੀ ਇੰਚਾਰਜ ਕੌਹਰੀਆਂ ਸੁਰਜਨ ਸਿੰਘ ਨੇ 2 ਵਿਅਕਤੀਆਂ ਨੂੰ 168 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ।
ਚੌਕੀ ਇੰਚਾਰਜ ਕੌਹਰੀਆਂ ਸੁਰਜਨ ਸਿੰਘ ਨੇ ਦੱਸਿਆ ਕਿ ਹੌਲਦਾਰ ਦੇਸਰਾਜ ਨੇ ਰੋਗਲਾ ਵਿਖੇ ਨਹਿਰ ਦੇ ਪੁਲ 'ਤੇ ਨਾਕਾਬੰਦੀ ਦੌਰਾਨ ਊਨੋ ਕਾਰ 'ਚੋਂ ਭੋਲਾ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਬੁਗਰਾ ਅਤੇ ਰਾਜਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਬਾਠਾਂ ਨੂੰ 168 ਬੋਤਲਾਂ ਹਰਿਆਣਾ ਮਾਰਕਾ ਸਣੇ ਕਾਬੂ ਕਰ ਕੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
25 ਬੋਤਲਾਂ ਸ਼ਰਾਬ ਫੜੀ : ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਣੇ ਪਿੰਡ ਕੈਪਰਾ ਤੋਂ ਹਰਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਹਰੀਗੜ੍ਹ ਨੂੰ ਕਾਬੂ ਕਰਦਿਆਂ ਉਸ ਕੋਲੋਂ 25 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਮੁਕੱਦਮਾ ਦਰਜ ਕੀਤਾ ਹੈ।
ਗੱਪਾਂ ਨਾਲ ਸੱਤ੍ਹਾ 'ਚ ਆਈ ਕਾਂਗਰਸ ਤੋ ਲੋਕਾਂ ਦਾ ਮੋਹਭੰਗ : ਡਾ ਨਿਸਾਨ ਸਿੰਘ
NEXT STORY