ਲੁਧਿਆਣਾ: ਦੇਸ਼ ਪੱਧਰੀ ਕੁਕਿੰਗ ਮੁਕਾਬਲੇ 'ਬਾਵਰਚੀ ਸੀਜ਼ਨ-2' ਦਾ ਸੀ. ਟੀ. ਯੂਨੀਵਰਸਿਟੀ ਵਿਖੇ ਸ਼ਾਨਦਾਰ ਢੰਗ ਨਾਲ ਸਮਾਪਨ ਹੋਇਆ। ਇਸ ਵਿਚ ਸ਼ੈੱਫਕਲਾ ਵੱਲੋਂ ਨੇੱਲੂ ਕੌਰਾ, ਨਵਿਆ ਕੌਰਾ ਤੇ ਕਨੁਪ੍ਰਿਆ ਕੌਰਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਪ੍ਰੋਗਰਾਮ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਤਰੀਨ ਰਸੋਈ-ਕਲਾਕਾਰਾਂ ਨੇ ਭਾਗ ਲਿਆ, ਜਿੱਥੇ ਨਵੀਂ ਸੋਚ, ਰਚਨਾਤਮਕਤਾ ਤੇ ਖਾਣੇ ਪ੍ਰਤੀ ਜਜ਼ਬੇ ਦਾ ਜਸ਼ਨ ਮਨਾਇਆ ਗਿਆ। ਇਸ ਸੀਜ਼ਨ ਵਿੱਚ 180 ਤੋਂ ਵੱਧ ਭਾਗੀਦਾਰਾਂ ਨੇ ਦੋ ਸ਼੍ਰੇਣੀਆਂ – ਹੋਮ ਕੁੱਕ ਅਤੇ ਸਟੂਡੈਂਟ – ਵਿੱਚ ਹਿੱਸਾ ਲਿਆ। ਪਹਿਲਾ ਰਾਊਂਡ ਮਹਾਰਾਜਾ ਰੀਜੈਂਸੀ, ਲੁਧਿਆਣਾ ਵਿੱਚ ਹੋਇਆ, ਜਿਸ ਤੋਂ ਬਾਅਦ 31 ਫਾਈਨਲਿਸਟ ਸੀ.ਟੀ. ਯੂਨੀਵਰਸਿਟੀ ਵਿੱਚ ਹੋਏ ਫਾਈਨਲ ਲਈ ਚੁਣੇ ਗਏ। ਇਸ ਸ਼ਾਮ ਦੀ ਸਭ ਤੋਂ ਵੱਡੀ ਖ਼ਾਸੀਅਤ ਸੀ ਸੈਲੀਬ੍ਰਿਟੀ ਸ਼ੈਫ ਕੁਨਾਲ ਕਪੂਰ ਦੀ ਹਾਜ਼ਰੀ, ਜਿਨ੍ਹਾਂ ਨੇ ਨਾ ਸਿਰਫ਼ ਫਾਈਨਲ ਜੱਜ ਕੀਤਾ, ਸਗੋਂ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਆਪਣੇ ਰਸੋਈ ਅਨੁਭਵ ਤੇ ਟਿਪਸ ਵੀ ਸਾਂਝੇ ਕੀਤੇ।
ਜੂਰੀ ਪੈਨਲ ਵਿਚ ਭਾਰਤ ਦੇ ਮਸ਼ਹੂਰ ਸ਼ੈੱਫ – ਸ਼ੈੱਫ ਸੰਜੀਵ ਵਰਮਾ, ਸ਼ੈੱਫ ਅਜੈ ਸੂਦ, ਸ਼ੈੱਫ ਆਸ਼ੀਸ਼ ਭਸੀਨ, ਸ਼ੈੱਫ ਗੁੰਜਨ ਗੋਇਲਾ, ਸ਼ੈੱਫ ਵਿਕਾਸ ਚਾਵਲਾ, ਸ਼ੈੱਫ ਰਾਹੁਲ ਵਾਲੀ, ਸ਼ੈੱਫ ਡਾ. ਵਰਿੰਦਰ ਸਿੰਘ ਰਾਣਾ ਅਤੇ ਸ਼ੈੱਫ ਵਿਸ਼ਵਦੀਪ ਬਾਲੀ ਸ਼ਾਮਲ ਸਨ। ਇਨ੍ਹਾਂ ਦੀਆਂ ਸਲਾਹਾਂ ਅਤੇ ਤਜ਼ਰਬੇ ਨੇ ਮੁਕਾਬਲੇ ਨੂੰ ਹੋਰ ਵੀ ਜ਼ਬਰਦਸਤ ਬਣਾਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ! ਸਕੂਲਾਂ ਦੇ ਅਧਿਆਪਕਾਂ ਨੂੰ...
ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਪਦਮ ਐਵਾਰਡੀ ਤੇ ਕ੍ਰੇਮਿਕਾ ਦੀ ਸੰਸਥਾਪਕ ਰਜਨੀ ਬੈਕਟਰ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਮਹੀਲਾ ਮੋਰਚਾ ਦੀ ਪ੍ਰਧਾਨ ਰਾਸ਼ੀ ਅਗਰਵਾਲ ਅਤੇ ਪ੍ਰਸਿੱਧ ਸ਼ਿਕਸ਼ਕ ਵੀਨਾ ਡੀ’ਸੂਜ਼ਾ ਤੇ ਮਾਰੀਆ (ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ, ਸੈਕਰੇਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ) ਹਾਜ਼ਰ ਸਨ।

ਸਮਾਗਮ ਦੀ ਸ਼ੁਰੂਆਤ ਦੀਵੇ ਦੀ ਲੌ ਜਲਾਉਣ ਅਤੇ ਗਣੇਸ਼ ਵੰਦਨਾ ਨਾਲ ਹੋਈ। ਪ੍ਰੋਗਰਾਮ ਦਾ ਖ਼ਾਸ ਆਕਰਸ਼ਣ ਰਿਹਾ ਸ਼ੈੱਫ ਰਾਹੁਲ ਵਾਲੀ ਅਤੇ ਸ਼ੈੱਫ ਵਿਸ਼ਵਦੀਪ ਬਾਲੀ ਵਿਚਕਾਰ ਮਨੋਰੰਜਕ ਕੂਕ-ਆਫ਼, ਜਦਕਿ ਸ਼ੈਫ ਕੁਨਾਲ ਕਪੂਰ ਦੀ ਦਰਸ਼ਕਾਂ ਨਾਲ ਗੱਲਬਾਤ ਨੇ ਹਾਲ ਵਿੱਚ ਰੌਣਕ ਪਾਈ ਰੱਖੀ। ਇਸ ਦੌਰਾਨ ਸ਼ੈੱਫ ਵਿਕਾਸ ਚਾਵਲਾ ਨੇ ਅੱਜ ਦੇ ਭੋਜਨ ਵਿਚ ਮਿਲਟਸ ਦੀ ਮਹੱਤਤਾ ਬਾਰੇ ਸੋਚਵਾਂਧਕ ਵਿਚਾਰ ਸਾਂਝੇ ਕੀਤੇ। ਐਂਕਰ ਸਾਹਿਲ ਸਾਹਨੀ ਨੇ ਮਨੋਰੰਜਕ ਖੇਡਾਂ ਨਾਲ ਦਰਸ਼ਕਾਂ ਨੂੰ ਜੋੜਿਆ ਰੱਖਿਆ ਅਤੇ ਫਾਈਨਲ ਦਾ ਸਮਾਪਨ ਸੀ.ਟੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜੇ ਨਾਲ ਹੋਇਆ।
ਅੰਤ ਵਿਚ ਸਪਾਂਸਰਾਂ, ਜੂਰੀ ਮੈਂਬਰਾਂ ਅਤੇ ਖ਼ਾਸ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਫਿਰ ਜੇਤੂਆਂ ਦੀ ਘੋਸ਼ਣਾ ਹੋਈ। ਖੁਸ਼ੀ ਅਤੇ ਤਾਲੀਆਂ ਦੇ ਸ਼ੋਰ ਨਾਲ ਗੂੰਜਦੇ ਹਾਲ ਵਿੱਚ ਬਾਵਰਚੀ ਸੀਜ਼ਨ-2 ਨੇ ਰਸੋਈ ਕਲਾ ਦੇ ਖੇਤਰ ਵਿੱਚ ਨਵਾਂ ਮਾਪਦੰਡ ਸੈੱਟ ਕੀਤਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਖ਼ਾਸ ਤੌਰ ’ਤੇ ਹਾਜ਼ਰੀ ਭਰ ਕੇ ਨੌਜਵਾਨ ਰਸੋਈ-ਕਲਾਕਾਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖਾਣੇ ਨੂੰ ਕੇਵਲ ਕਰੀਅਰ ਹੀ ਨਹੀਂ ਸਗੋਂ ਕਲਾ ਦੇ ਰੂਪ ਵਿੱਚ ਵੀ ਅਪਣਾਉਣ। ਉਨ੍ਹਾਂ ਦੇ ਸ਼ਬਦਾਂ ਨੇ ਭਾਗੀਦਾਰਾਂ ਨੂੰ ਸੀਮਾਵਾਂ ਤੋਂ ਬਾਹਰ ਸੋਚਣ ਅਤੇ ਭਾਰਤ ਦੀ ਵਿਭਿੰਨ ਭੋਜਨ ਵਿਰਾਸਤ ’ਤੇ ਮਾਣ ਕਰਨ ਲਈ ਉਤਸ਼ਾਹਿਤ ਕੀਤਾ।
ਬਾਵਰਚੀ, ਜਿਸਦੀ ਸ਼ੁਰੂਆਤ ਨੇੱਲੂ ਕੌਰਾ ਨੇ ਕੀਤੀ ਸੀ, ਭਾਰਤ ਦੀ ਧਨਵਾਨ ਭੋਜਨ-ਸੰਸਕ੍ਰਿਤੀ ਦਾ ਜਸ਼ਨ ਹੈ। ਇਹ ਮੰਚ ਘਰੇਲੂ ਰਸੋਈਏ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਛੁਪੀ ਹੋਈ ਪ੍ਰਤਿਭਾ ਵਿਖਾਉਣ ਦਾ ਮੌਕਾ ਦਿੰਦਾ ਹੈ। ਸੀਜ਼ਨ-2 ਦੀ ਕਾਮਯਾਬੀ ਨਾਲ ਇਹ ਪਹਿਲ ਰਾਸ਼ਟਰੀ ਪੱਧਰ ’ਤੇ ਪਛਾਣ ਹਾਸਲ ਕਰ ਚੁੱਕੀ ਹੈ ਅਤੇ ਰਸੋਈ ਨਵੀਨਤਾ ਤੇ ਜਜ਼ਬੇ ਨੂੰ ਇਕ ਮੰਚ ’ਤੇ ਲਿਆਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਦਾ ਇਕ ਹੋਰ CM ਚਿਹਰਾ! ਸਟੇਜ ਤੋਂ 2027 ਲਈ ਹੋ ਗਿਆ ਵੱਡਾ ਐਲਾਨ
ਇਸ ਮੌਕੇ ਸ਼ੈੱਫ ਕੁਨਾਲ ਕਪੂਰ ਨੇ ਕਿਹਾ ਕਿ “ਇਹ ਦੇਖਣਾ ਬਹੁਤ ਪ੍ਰੇਰਣਾਦਾਇਕ ਹੈ ਕਿ ਭਾਰਤ ਦੇ ਹਰ ਕੋਨੇ ਤੋਂ ਇੰਨੀ ਪ੍ਰਤਿਭਾ ਸਾਹਮਣੇ ਆ ਰਹੀ ਹੈ। ਬਾਵਰਚੀ ਵਰਗੇ ਮੰਚ ਨਾ ਸਿਰਫ਼ ਖਾਣਾ ਬਣਾਉਣ ਦੇ ਜਜ਼ਬੇ ਨੂੰ ਪਛਾਣਦੇ ਹਨ, ਸਗੋਂ ਆਉਣ ਵਾਲੇ ਸ਼ੈਫਜ਼ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਭਾਰਤੀ ਭੋਜਨ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣ। ਸੀ.ਟੀ. ਯੂਨੀਵਰਸਿਟੀ ਨੇ ਇਸ ਸੁਆਦ ਤੇ ਹੁਨਰ ਦੇ ਜਸ਼ਨ ਲਈ ਸ਼ਾਨਦਾਰ ਮੰਚ ਪ੍ਰਦਾਨ ਕੀਤਾ ਹੈ।”
ਡਾ. ਮਨਬੀਰ ਸਿੰਘ, ਪ੍ਰੋ ਚਾਂਸਲਰ, ਸੀ.ਟੀ. ਯੂਨੀਵਰਸਿਟੀ ਨੇ ਕਿਹਾ ਕਿ, “ਸੀ.ਟੀ. ਯੂਨੀਵਰਸਿਟੀ ਹਮੇਸ਼ਾ ਹਰ ਖੇਤਰ ਵਿਚ ਪ੍ਰਤਿਭਾ ਨੂੰ ਉਭਾਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਾਵਰਚੀ ਸੀਜ਼ਨ-2 ਦੀ ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਸਾਨੂੰ ਮਾਣ ਹੈ ਕਿ ਇਸ ਮੁਕਾਬਲੇ ਨੇ ਰਸੋਈ ਕਲਾ ਦੇ ਮਹਾਨ ਸ਼ੈਫਜ਼, ਉਭਰਦੇ ਕੂਕਜ਼ ਅਤੇ ਖਾਣੇ ਦੇ ਸ਼ੌਕੀਨਾਂ ਨੂੰ ਇੱਕ ਮੰਚ ’ਤੇ ਲਿਆ ਕੇ ਰਚਨਾਤਮਕਤਾ ਦਾ ਜਸ਼ਨ ਮਨਾਇਆ।”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਿਆਸੀ ਹਲਚਲ! ਨਵੇਂ ਫ਼ੈਸਲੇ ਨਾਲ ਬਦਲ ਸਕਦੇ ਹਨ ਸਮੀਕਰਨ
NEXT STORY