ਸੁਲਤਾਨਪੁਰ ਲੋਧੀ, (ਸੋਢੀ,ਧੀਰ)- ਥਾਣਾ ਕਬੀਰਪੁਰ ਪੁਲਸ ਨੇ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਖਿਲਾਫ ਚਲਾਈ ਮੁਹਿੰਮ ਤਹਿਤ ਗੁਪਤ ਇਤਲਾਹ ਦੇ ਆਧਾਰ 'ਤੇ ਨਾਜਾਇਜ਼ ਦੇਸੀ ਸ਼ਰਾਬ ਕੱਢਦੇ ਇਕ ਮੁਲਜ਼ਮ ਸੁਰਜੀਤ ਸਿੰਘ ਉਰਫ ਜਗੀਰ ਸਿੰਘ ਪਿੰਡ ਭੀਮ ਕਦੀਮ ਨੂੰ ਕਾਬੂ ਕੀਤਾ ਹੈ ਤੇ ਉਸ ਕੋਲੋਂ ਚਾਲੂ ਭੱਠੀ, 8250 ਮਿਲੀਲੀਟਰ ਸ਼ਰਾਬ (11 ਬੋਤਲਾਂ) ਤੇ 15 ਕਿਲੋਗ੍ਰਾਮ ਦੇਸੀ ਲਾਹਣ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸੰਦੀਪ ਸ਼ਰਮਾ ਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਧਾਰਾ 61-1-14 ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮਾਨਸੂਨ ਦੀ ਤੇਜ਼ ਬਾਰਿਸ਼ ਤੇ ਝੱਖੜ ਨਾਲ ਕਿਤੇ ਰਾਹਤ, ਕਿਤੇ ਆਫਤ
NEXT STORY