ਨੰਗਲ- ਪੁਲਸ ਨੇ ਭੁੱਕੀ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਨੰਗਲ ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਐੱਨ.ਐੱਫ.ਐੱਲ. ਨਵਾਂ ਨੰਗਲ ਚੌਕ ਦੇ ਕੋਲ ਵਿਸ਼ੇਸ਼ ਨਾਕਾ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੌਜੋਂਵਾਲ ਤੋਂ ਆਈ ਇਕ ਸਫੈਦ ਰੰਗ ਦੀ ਸਵਿਫਟ ਕਾਰ ਨੂੰ ਜਾਂਚ ਲਈ ਰੋਕਿਆ ਗਿਆ, ਜਿਸ ਵਿਚੋਂ 40 ਕਿਲੋ 100 ਗ੍ਰਾਮ ਭੁੱਕੀ ਬਰਾਮਦ ਕੀਤੀ ਗਈ। ਪੁਲਸ ਨੇ ਕਾਰ ਚਾਲਕ ਪਰਮਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਚਕਲੀ ਥਾਣਾ ਮਾਛੀਵਾੜਾ ਜ਼ਿਲਾ ਲੁਧਿਆਣਾ ਤੇ ਨਾਲ ਬੈਠੇ ਤਾਜ ਮੁਹੰਮਦ ਉਰਫ ਤਾਜੂ ਪੁੱਤਰ ਸ਼ਰੀਫ ਮੁਹੰਮਦ ਵਾਸੀ ਪਿੰਡ ਫਤਿਹਪੁਰ ਬੁੰਗਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪਤੀ ਨਾਲ ਮਿਲ ਕੇ ਘਰ 'ਚ ਹੀ ਚਲਾ ਰਹੀ ਸੀ ਸ਼ਰਾਬ ਦਾ ਠੇਕਾ
NEXT STORY