ਫਤਿਹਗੜ੍ਹ ਸਾਹਿਬ (ਵਿਪਨ)— ਮੁਸਲਿਮ ਭਾਈਚਾਰੇ ਦੇ ਮਿੰਨੀ ਮੱਕੇ ਵਜੋਂ ਜਾਣੇ ਜਾਂਦੇ ਹਜ਼ਰਤ ਮੁਹੰਮਦ ਮੁੱਜਦਦ ਅਲਫ ਸਾਨੀ ਦੀ ਸਰਹਿੰਦ ਦੇ ਰੋਜ਼ਾ ਸਰੀਫ ਸਥਿਤ ਮਜ਼ਾਰ 'ਤੇ ਈਦ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।

ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕਰਨ ਉਪਰੰਤ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੇਸ਼ ਦੀ ਤਰੱਕੀ, ਉਨਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ। ਸਈਅਦ ਮੁਹੰਮਦ ਸਾਦਿਕ ਰਜ਼ਾ ਨੇ ਕਿਹਾ ਕਿ ਅਸੀਂ ਕਰੋਨਾ ਬੀਮਾਰੀ ਕਾਰਨ ਕੁੰਡਾਬੰਦੀ ਹੋਣ ਕਰਕੇ ਇਕੱਠ ਨਹੀਂ ਕੀਤਾ ਪਰ ਨਮਾਜ਼ ਅਦਾ ਕਰਕੇ ਕੋਰੋਨਾ ਜਿਹੀ ਬੀਮਾਰੀ ਦੇ ਖਤਮ ਹੋਣ ਦੀ ਕਾਮਨਾ ਕੀਤੀ ਹੈ।

ਰੋਜ਼ਾ ਸਰੀਫ ਦੇ ਲੋਕਾਂ ਦਾ ਕਹਿਣਾ ਹੈ ਕਿ ਰਮਜਾਨ ਸਰੀਫ ਦੇ ਰੋਜ਼ੇ ਖਤਮ ਹੋਣ ਉਪਰੰਤ ਈਦ ਮਨਾਈ ਜਾਂਦੀ ਹੈ ਕਿਉਂਕਿ ਰਮਜਾਨ ਮਹੀਨਾ ਪਾਕਿ ਮਹੀਨਾ ਹੁੰਦਾ ਹੈ, ਜਿਸ ਦੇ ਗੁਜ਼ਰਨ ਉਪਰੰਤ ਭਾਈਚਾਰੇ ਦੇ ਲੋਕ ਇੱਕਠੇ ਹੋ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ।

ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ 'ਤੇ ਰਾਜਨੀਤੀ ਚਮਕਾ ਰਹੇ ਕਾਂਗਰਸੀ : ਭਾਜਪਾ (ਵੀਡੀਓ)
NEXT STORY