ਸੰਗਰੂਰ (ਕੋਹਲੀ)- ਜ਼ਿਲ੍ਹਾ ਸੰਗਰੂਰ 'ਚ ਜਿੱਥੇ ਕੋਰੋਨਾ ਮਰੀਜ਼ਾਂ ਦਾ ਗਰਾਫ ਵੱਧਦਾ ਜਾ ਰਿਹਾ ਹੈ, ਉਥੇ ਹੀ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿਸ ਵਿਚ ਕਈ ਲੋਕ ਕੋਰੋਨਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਸਾਹਮਣੇ ਆਉਣ ਤੋਂ ਕਤਰਾ ਰਹੇ ਹਨ। ਅਜਿਹੇ ਕਰਕੇ ਉਹ ਖੁਦ ਨੂੰ ਤਾਂ ਖ਼ਤਰੇ 'ਚ ਪਾ ਹੀ ਰਹੇ ਹਨ, ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਦੀ ਜ਼ਿੰਦਗੀ ਨਾਲ ਵੀ ਖ਼ੇਡ ਰਹੇ ਹਨ। ਮਾਮਲਾ ਸੰਗਰੂਰ ਦਾ ਹੈ, ਜਿੱਥੇ ਇਕ ਵਿਅਕਤੀ ਆਪਣੇ ਗੋਡਿਆਂ ਦਾ ਇਲਾਜ ਕਰਵਾਉਣ ਲੁਧਿਆਣਾ ਗਿਆ ਸੀ, ਲੁਧਿਆਣਾ ਜਾਣ ਤੋਂ ਬਾਅਦ ਪਤਾ ਲੱਗਾ ਕਿ ਉਸ ਨੂੰ ਕੋਰੋਨਾ ਹੈ, ਜਿਸ ਤੋਂ ਬਾਅਦ ਉਹ ਵਾਪਸ ਸੰਗਰੂਰ ਆ ਗਿਆ ਪਰ ਸੰਗਰੂਰ ਆਉਂਦੇ ਹੀ ਉਸ ਨੇ ਇਥੇ ਸਿਹਤ ਸੇਵਾਵਾਂ ਲੈਣ ਦੀ ਬਜਾਏ ਆਪਣੇ ਆਪ ਨੂੰ ਘਰ ਵਿਚ ਬੰਦ ਕਰ ਲਿਆ।
ਇਹ ਵੀ ਪੜ੍ਹੋ : ਪਠਾਨਕੋਟ ਜ਼ਿਲ੍ਹੇ 'ਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਕੋਰੋਨਾ, 19 ਨਵੇਂ ਮਾਮਲਿਆਂ ਦੀ ਪੁਸ਼ਟੀ
ਦੂਜੇ ਪਾਸੇ ਜਦੋਂ ਪ੍ਰਸ਼ਾਸਨ ਨੂੰ ਇਸ ਦਾ ਪਤਾ ਲੱਗਾ ਤਾਂ ਤੁਰੰਤ ਉਕਤ ਵਿਅਕਤੀ ਦੇ ਘਰ ਪਹੁੰਚ ਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿਸੇ ਨੂੰ ਦੱਸੇ ਬਿਨਾਂ ਘਰ ਚਲਾ ਆਇਆ ਸੀ। ਉਨ੍ਹਾਂ ਦੱਸਿਆ ਕਿ ਅਸੀਂ ਲੁਧਿਆਣਾ ਤੋਂ ਉਕਤ ਵਿਅਕਤੀ ਦਾ ਪਤਾ ਲਿਆ ਜਿਸ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਦੁਬਾਰਾ ਸੈਂਟਰ ਪਹੁੰਚਾਇਆ ਗਿਆ ਹੈ। ਸਿਹਤ ਵਿਭਾਗ ਵਲੋਂ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਰਾਹੀਂ ਇਹ ਵਿਅਕਤੀ ਲੁਧਿਆਣਾ ਤੋਂ ਆਪਣੇ ਘਰ ਪਹੁੰਚਿਆ ਹੈ, ਉਨ੍ਹਾਂ ਦੇ ਵੀ ਨਮੂਨੇ ਲਏ ਜਾ ਰਹੇ ਹਨ। ਫਿਲਹਾਲ ਇਸ ਦੇ ਪਰਿਵਾਰ ਨੂੰ ਇਕਾਂਤਵਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਗੋਲੀ ਕਾਂਡ ਦੀ ਬੰਬੀਹਾ ਗਰੁੱਪ ਨੇ ਫੇਸਬੁਕ 'ਤੇ ਲਈ ਜ਼ਿੰਮੇਵਾਰੀ
'ਅਧਿਆਪਕ' ਹੁਣ ਆਨਲਾਈਨ ਕਰ ਸਕਣਗੇ ਸ਼ਿਕਾਇਤ, ਨਵਾਂ ਸਾਫਟਵੇਅਰ ਤਿਆਰ
NEXT STORY