ਮੋਹਾਲੀ,(ਪਰਦੀਪ)- ਮੋਹਾਲੀ ਜ਼ਿਲੇ 'ਚ ਜਿੱਥੇ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜਾਈ ਲਈ ਸਿਹਤ ਵਿਭਾਗ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਡਟੇ ਹੋਏ ਹਨ, ਉਥੇ ਖਾਸ ਕਰ ਕੇ ਸਿਹਤ ਵਿਭਾਗ ਦੀ ਟੀਮ ਵਲੋਂ ਪਾਜ਼ੇਟਿਵ ਆ ਚੁੱਕੇ ਵਿਅਕਤੀਆਂ ਦੇ ਪਹਿਲਾਂ ਪਰਿਵਾਰਕ ਮੈਂਬਰ ਅਤੇ ਬਾਅਦ 'ਚ ਸੈਕੰਡਰੀ ਪੁਜੀਸ਼ਨ ਦੇ ਤੌਰ 'ਤੇ ਸੰਪਰਕ ਵਾਲੇ ਸੂਤਰਾਂ ਦੀ ਭਾਲ ਕਰ ਕੇ ਉਨ੍ਹਾਂ ਦੀ ਟਰੇਸਿੰਗ ਕੀਤੀ ਜਾਂਦੀ ਹੈ। ਇਸੇ ਤਹਿਤ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਸਿਹਤ ਸਰਵੇ ਦੌਰਾਨ ਲੋਕਾਂ ਦੀ ਸਿਹਤ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।
ਅੱਜ ਜ਼ਿਲੇ ਦੇ 70 ਸੈਂਪਲਾਂ ਦੀ ਰਿਪੋਰਟ 'ਚ ਨਵਾਂ ਗਰਾਓਂ ਦੇ ਪਿੰਡ ਮਿਲਖ ਦੇ 32 ਜਣਿਆਂ ਦੇ ਸੈਂਪਲ ਵੀ ਸ਼ਾਮਲ ਹਨ, ਜੋ ਨੈਗੇਟਿਵ ਆਏ ਹਨ। ਜ਼ਿਕਰਯੋਗ ਹੈ ਕਿ ਪਿੰਡ ਮਿਲਖ ਦੀ ਇਕ 24 ਸਾਲਾ ਮਹਿਲਾ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਦੂਜੇ ਹੀ ਦਿਨ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆ ਗਈ ਸੀ। ਸਿਹਤ ਵਿਭਾਗ ਵੱਲੋਂ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਮਿਲਖ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਪ੍ਰਾਇਮਰੀ ਸੈਂਪਲਿੰਗ ਦੇ ਤੌਰ 'ਤੇ ਪਰਿਵਾਰਕ ਸਮੇਤ ਕੁੱਲ 32 ਜਣਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਨੈਗੇਟਿਵ ਪਾਈ ਗਈ। ਜ਼ਿਕਰਯੋਗ ਹੈ ਕਿ ਕਿਸੇ ਵੀ ਵਿਅਕਤੀ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਸਭ ਤੋਂ ਪਹਿਲਾਂ ਪ੍ਰਾਇਮਰੀ ਸੈਂਪਲਿੰਗ ਵਜੋਂ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਜਾਂਦੇ ਹਨ ਅਤੇ ਬਾਅਦ 'ਚ ਸੈਕੰਡਰੀ ਸੈਕੰਡਰੀ ਸੈਂਪਲਿੰਗ ਦਾ ਕੰਮ ਆਰੰਭਿਆ ਜਾਂਦਾ ਹੈ।
ਜ਼ੀਰਕਪੁਰ ਦੇ ਸਨਰਾਈਜ਼ ਗ੍ਰੀਨਜ਼ ਵਿਖੇ ਆਪਣੀ ਬੇਟੀ ਨਾਲ ਰਹਿ ਰਹੇ ਬਜ਼ੁਰਗ ਵਿਜੇ ਪ੍ਰਕਾਸ਼ ਦੀ 2 ਦਿਨ ਪਹਿਲਾਂ ਮੌਤ ਹੋ ਗਈ ਸੀ, ਜੋ ਕਿ ਓਜੱਸ ਹਸਪਤਾਲ ਵਿਖੇ ਪਹਿਲਾਂ ਹੀ ਲੰਗਜ਼ ਕੈਂਸਰ ਤੋਂ ਪੀੜਤ ਜ਼ੋਰੇ ਇਲਾਜ ਸੀ। ਇਸੇ ਦੌਰਾਨ ਇਸ ਬਜ਼ੁਰਗ ਦੇ ਸੈਂਪਲ ਜਾਂਚ ਲਈ ਭੇਜੇ ਜੋ ਬਾਅਦ 'ਚ ਪਾਜ਼ੇਟਿਵ ਪਾਏ ਗਏ ਅਤੇ ਫਿਰ ਪ੍ਰਾਇਮਰੀ ਸੈਂਪਲਿੰਗ ਵਜੋਂ ਇਸ ਦੇ ਚਾਰ ਪਰਿਵਾਰਕ ਮੈਂਬਰਾਂ ਦੇ ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ ਗਏ ਸਨ। ਅੱਜ ਐਤਵਾਰ ਵਾਲੇ ਦਿਨ ਮੋਹਾਲੀ ਜ਼ਿਲੇ ਦੇ 70 ਦੇ ਕਰੀਬ ਸੈਂਪਲਾਂ ਦੀ ਨੈਗੇਟਿਵ ਆਈ ਰਿਪੋਰਟ ਵਿਚ ਜ਼ੀਰਕਪੁਰ ਦੇ ਮ੍ਰਿਤਕ ਵਿਜੇ ਪ੍ਰਕਾਸ਼ ਦੇ 4 ਪਰਿਵਾਰਕ ਮੈਂਬਰਾਂ ਦੇ ਸੈਂਪਲਾਂ ਦੀ ਰਿਪੋਰਟ ਵੀ ਸ਼ਾਮਲ ਹੈ।
ਜ਼ਿਲੇ 'ਚ 41 ਐਕਟਿਵ ਕੇਸ : ਡਾ. ਮਨਜੀਤ ਸਿੰਘ
ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਸੈਂਪਿਲੰਗ 'ਚ ਜ਼ੀਰਕਪੁਰ ਦੇ 4 ਅਤੇ ਪਿੰਡ ਮਿਲਖ ਵਾਲੇ ਪਾਜ਼ੇਟਿਵ ਕੇਸ ਨਾਲ ਸਬੰਧਤ 32 ਅਤੇ ਜ਼ੀਰਕਪੁਰ ਦੇ ਮ੍ਰਿਤਕ ਬਜ਼ੁਰਗ ਦੇ 4 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਫਿਰ ਵੀ ਸਾਵਧਾਨੀ ਦੇ ਤੌਰ 'ਤੇ ਸੈਂਪਿਲੰਗ ਦਾ ਕੰਮ ਜਾਰੀ ਹੈ। ਹਾਲਾਂ ਬੀਤੇ ਕੱਲ ਦੇ ਕਈ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਡਾ. ਮਨਜੀਤ ਸਿੰਘ ਨੇ ਦੁਹਰਾਇਆ ਕਿ ਮੋਹਾਲੀ ਜ਼ਿਲੇ ਦੇ 98 ਪਾਜ਼ੇਟਿਵ ਕੇਸਾਂ ਵਿਚ 41 ਕੇਸ ਐਕਟਿਵ ਹਨ, ਜਦਕਿ 54 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ।
26ਵੇਂ ਦਿਨ 1,50,918 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ
NEXT STORY