ਤਲਵੰਡੀ ਸਾਬੋ (ਮੁਨੀਸ਼) : ਦੁਨੀਆ ਵਿਚ ਫੈਲੀ ਕੋਰੋਨਾ ਵਾਇਰਸ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਕੇ ਸਮੁੱਚੀ ਦੁਨੀਆ ਦੀਆਂ ਸਿੱਖ ਸੰਸਥਾਵਾਂ ਨੂੰ ਵਾਇਰਸ ਪੀੜਤ ਲੋਕਾਂ ਦੀ ਮਦਦ ਲਈ ਗੋਲਕਾਂ ਦੇ ਮੂੰਹ ਖੋਲ੍ਹਣ ਲਈ ਕਿਹਾ ਹੈ। ਇਸ ਤੋਂ ਇਲਾਵਾ ਜਥੇਦਾਰ ਨੇ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ, ਸਰਾਂਵਾਂ ਨੂੰ ਲੋੜ ਪੈਣ 'ਤੇ ਮਰੀਜ਼ਾਂ ਲਈ ਤਿਆਰ ਰੱਖਣ ਦੇ ਵੀ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਧਾਰਮਿਕ ਸਮਾਗਮ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਘਰ ਵਿਚ ਹੀ ਰਹਿ ਕੇ ਗੁਰਬਾਣੀ ਦਾ ਜਾਪ ਕਰਨ ਸੰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਪੰਜਾਬ 31 ਮਾਰਚ ਤਕ 'ਲੌਕ ਡਾਊਨ', ਇਹ ਸਹੂਲਤਾਂ ਰਹਿਣਗੀਆਂ ਜਾਰੀ
ਪੰਜਾਬ ਸਰਕਾਰ ਵਲੋਂ ਪੰਜਾਬ 31 ਮਾਰਚ ਤਕ ਲੌਕ ਡਾਊਨ
ਕੋਰੋਨਾ ਵਾਇਰਸ ਦੇ ਖਤਰਨਾਕ ਪ੍ਰਭਾਵ ਨੂੰ ਵਧਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤਕ ਪੰਜਾਬ ਭਰ ਵਿਚ ਪੰਜਾਬ ਲੌਕ ਡਾਊਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਕੋਲੋਂ ਸਰਕਾਰ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਸੂਬੇ 'ਚ ਸਾਰੀਆਂ ਗ਼ੈਰ–ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ। ਕੋਰੋਨਾ ਵਾਇਰਸ ਆਮ ਜਨਤਾ 'ਚ ਨਾ ਫੈਲੇ ਅਤੇ ਜਨਤਾ ਦੇ ਬਚਾਅ ਲਈ ਅਜਿਹੇ ਹੁਕਮ ਜਾਰੀ ਹੋਏ ਹਨ। 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ–ਕਰਫ਼ਿਊ ਦਾ ਸੱਦਾ ਦਿੱਤਾ ਸੀ। ਅੱਜ ਪੂਰੇ ਦੇਸ਼ ਵਿਚ ਸਭ ਕੁਝ ਬੰਦ ਪਿਆ ਹੈ। ਪੰਜਾਬ 'ਚ 31 ਮਾਰਚ ਤੱਕ ਲੌਕ ਡਾਊਨ/ਸ਼ਟਡਾਊਨ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਸਕਣਗੀਆਂ।
ਇਹ ਵੀ ਪੜ੍ਹੋ : ਦੁਆਬਾ 'ਚ 'ਜਨਤਾ ਕਰਫਿਊ' ਦਾ ਅਸਰ ਸੜਕਾਂ 'ਤੇ ਪਸਰੀ ਸੁੰਨ, ਦੇਖੋ ਤਸਵੀਰਾਂ
ਕੋਰੋਨਾ ਵਾਇਰਸ ਦੀਆਂ ਅਫਵਾਹਾਂ ਨੇ ਪੋਲਟਰੀ ਕਾਰੋਬਾਰ ਦੇ ਉਡਾਏ ‘ਕੁੱਕੜ’
NEXT STORY